31.1 C
Delhi
Thursday, March 28, 2024
spot_img
spot_img

ਵਿਦੇਸ਼ਾਂ ਵਿਚ ਆਟਾ, ਚਾਵਲ ਦੇ ਪੈਕਟਾਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ – ਜੀ.ਕੇ. ਨੇ ਵਿਦੇਸ਼ ਮੰਤਰੀ ਦਾ ਦਖ਼ਲ ਮੰਗਿਆ

ਨਵੀਂ ਦਿੱਲੀ, 27 ਅਗਸਤ 2019 –

ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਵਿਕ ਰਹੇ ਪੈਕਟ ਬੰਦ ਆਟਾ ਅਤੇ ਬਾਸਮਤੀ ਚਾਵਲ ਦੇ ਪੈਕਟਾਂ ਨੂੰ ਲੈ ਕੇ ਸਿੱਖਾਂ ਨੇ ਨਾਰਾਜ਼ਗੀ ਦਰਜ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਇਸ ਵਿਸ਼ੇ ਉੱਤੇ ਕੇਂਦਰੀ ਵਿਦੇਸ਼ ਮੰਤਰੀ ਏਸ ਜੈ ਸ਼ੰਕਰ ਨੂੰ ਪੱਤਰ ਲਿਖ ਕੇ ਵਾਲਮਾਰਟ ਅਤੇ ਕੋਸਟਕੋ ਹੋਲਸੇਲ ਕਾਰਪੋਰੇਸ਼ਨ ਜਿਵੇਂ ਵੱਡੇ ਰਿਟੇਲ ਵੇਅਰਹਾਊਸਾ ਨੂੰ ਇਸ ਸਬੰਧੀ ਉਨ੍ਹਾਂ ਦੀ ਸ਼ਿਕਾਇਤ ਭੇਜਣ ਦੀ ਅਪੀਲ ਕੀਤੀ ਹੈ।

ਜੀਕੇ ਨੇ ਵਿਦੇਸ਼ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ ਕਿ ਕੋਸਟਕੋ ਹੋਲਸੇਲ ਕਾਰਪੋਰੇਸ਼ਨ ਅਤੇ ਵਾਲਮਾਰਟ ਵਰਗੀ ਬਹੁਰਾਸ਼ਟਰੀ ਕੰਪਨੀਆਂ ਅਮਰੀਕਾ, ਕੈਨੇਡਾ, ਇੰਗਲੈਂਡ, ਮੈਕਸੀਕੋ,ਦੱਖਣੀ ਕੋਰੀਆ, ਤਾਇਵਾਨ, ਜਾਪਾਨ, ਆਸਟ੍ਰੇਲੀਆ, ਆਈਸਲੈਂਡ ਜਿਵੇਂ ਦੇਸ਼ਾਂ ਵਿੱਚ ਗੁਦਾਮ ਕਲੱਬਾਂ ਦੀ ਇੱਕ ਲੜੀ ਸੰਚਾਲਿਤ ਕਰਦੇ ਹਨ। ਕੈਨੇਡਾ ਦੇ ਸਪਸ਼ਟ ਸਰੋਤਾਂ ਤੋਂ ਸਾਨੂੰ ਇਹ ਪਤਾ ਚੱਲਿਆ ਹੈਂ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਛਵੀ ਦੀ ਵਰਤੋਂ ਕਰਕਲੈਂਡ ਸਿਗਨੇਚਰ ਰਿਵਾਇਤੀ ਬਾਸਮਤੀ ਚਾਵਲ ਅਤੇ ਗੋਲਡਨ ਟੈਂਪਲ ਆਟੇ ਦੇ ਪੈਕੇਜਿੰਗ ਪੈਕਟਾਂ ਉੱਤੇ ਕੀਤਾ ਜਾ ਰਿਹਾ ਹੈ।

ਜਿਸ ਉੱਤੇ ਪੂਰੇ ਸਿੱਖ ਭਾਈਚਾਰੇ ਨੂੰ ਗੰਭੀਰ ਨਾਰਾਜ਼ਗੀ ਹੈ ਅਤੇ ਸਿੱਖਾਂ ਦੀ ਭਾਵਨਾਵਾਂ ਇਸ ਵਜ੍ਹਾ ਨਾਲ ਆਹਰ ਹੋ ਰਹੀਆਂ ਹਨ। ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਵਿੱਚ ਪੂਰੇ ਸਿੱਖ ਭਾਈਚਾਰੇ ਲਈ ਸਰਬਉੱਚ ਧਾਰਮਿਕ ਤੀਰਥ ਹੈ ਜੋ ਕਿ ਅਧਿਆਤਮਿਕਤਾ, ਸ਼ਾਂਤੀ, ਭਾਈਚਾਰੇ ਅਤੇ ਮਹੱਤਵਪੂਰਨ ਸਿੱਖ ਇਤਿਹਾਸ ਦਾ ਪ੍ਰਤੀਕ ਹੈ।

ਜੀਕੇ ਨੇ ਕਿਹਾ ਕਿ ਇਸ ਲਈ ਪਵਿੱਤਰ ਸਥਾਨ ਦੀ ਤਸਵੀਰ ਦਾ ਇਸਤੇਮਾਲ ਵਿਵਸਾਇਕ ਬਰਾਂਡ ਨੂੰ ਵਧਾਉਣ ਲਈ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿਸ ਤਰ੍ਹਾਂ ਨਾਲ ਇਸ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਨਾਂ ਕੇਵਲ ਅਪਮਾਨਜਨਕ ਹੈ, ਸਗੋਂ ਅਜਿਹੇ ਪੈਕਟ ਵੱਖ-ਵੱਖ ਹੱਥਾਂ ਤੋਂ ਹੋਕੇ ਗੁਜ਼ਰਦੇ ਹੋਏ ਅੰਤ ਵਿੱਚ ਕੂੜੇਦਾਨ ਵਿੱਚ ਚਲੇ ਜਾਂਦੇ ਹਨ। ਜਿਸ ਵਜ੍ਹਾ ਨਾਲ ਪਵਿੱਤਰ ਸਥਾਨ ਦੀ ਬੇਇੱਜ਼ਤੀ ਹੁੰਦੀ ਹੈ।

ਜੀਕੇ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਬਹੁਰਾਸ਼ਟਰੀ ਕੰਪਨੀਆਂ ਦੇ ਖ਼ਿਲਾਫ਼ ਤਤਕਾਲ ਕਾਰਵਾਈ ਕਰਨ ਲਈ ਸਬੰਧਿਤ ਦੇਸ਼ਾਂ ਅਤੇ ਉਨ੍ਹਾਂ ਦੇ ਦੂਤਾਵਾਸਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸ਼ਰਧਾ ਦੇ ਬਾਰੇ ਜਾਣਕਾਰੀ ਦੇ ਕੇ, ਵਿਵਸਾਇਕ ਉਤਪਾਦਾਂ ਉੱਤੇ ਹੋ ਰਹੇ ਤਸਵੀਰ ਪ੍ਰਕਾਸ਼ਨ ਨੂੰ ਤੁਰੰਤ ਰੋਕਿਆ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION