26.1 C
Delhi
Thursday, March 28, 2024
spot_img
spot_img

ਵਿਦਿਆਰਥੀ ਦੇ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ – ਪ੍ਰਿੰਸੀਪਲ ਰਵਿੰਦਰ ਕੌਰ

ਲੰਮੇ ਸਮੇਂ ਤੋਂ ਅਧਿਆਪਕ ਦਾ ਰੁਤਬਾ ਸਮਾਜ਼ ਵਿੱਚ ਬਹੁਤ ਉੱਚਾ ਤੇ ਸੁੱਚਾ ਮੰਨਿਆਂ ਜਾਂਦਾ ਸੀ ਤੇ ਉਸਨੂੰ ਗੁਰੁ ਦਾ ਦਰਜਾ ਦਿੱਤਾ ਜਾਂਦਾ ਸੀ।ਸਮਾਜ਼ ਉਸ ਤੇ ਬਹੁਤ ਵਿਸ਼ਵਾਸ ਕਰਦਾ ਸੀ। ਅਧਿਆਪਕ ਵੀ ਪੂਰੀ ਤਨਦੇਹੀ ਨਾਲ ਆਪਣੀ ਸਾਰੀ ਜਿੰਮੇਦਾਰੀ ਨਿਭਾਉਂਦਾ ਸੀ।ਉਸ ਸਮੇਂ ਗੁਰੁਕੁਲ ਹੁੰਦੇ ਸਨ ।ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਗੁਰਕੁੱਲੁ ਵਿਚ ਛੱਡ ਦਿੰਦੇ ਸਨ।ਉਥੇ ਰਹਿੰਦੇ ਹੋਏ ਬੱਚੇ ਪੜ੍ਹਾਈ ਦੇ ਨਾਲ ਨਾਲ ਗੁਰੁਕੁੱਲ ਦੀ ਸਫਾਈ ਤੇ ਗੁਰੁਕੁਲ ਲਈ ਭਿੱਖਿਆ ਵੀ ਮੰਗਦੇ ਸਨ,ਜਿਸ ਕਰਕੇ ਉਨ੍ਹਾ ਵਿੱਚੋਂ ਮੈਂ ਖਤਮ ਹੁੰਦੀ ਸੀ ਇਸ ਨਾਲ ਉਹ ਆਮ ਜਿੰਦਗੀ ਵਿੱਚ ਵਿਚਰਨ ਦਾ ਗੁਣ ਸਿਖਦੇ ਸਨ।ਉਹਨਾ ਵਿੱਚ ਸਹਿਣਸ਼ੀਲਤਾਂ ਤੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਨ ਦੀ ਭਾਵਨਾ ਪੈਦਾ ਹੁੰਦੀ ਸੀ।

ਇਸਤਰਾ ਗੁਰੁ ਨਾਲ ਵਿਚਰਦਿਆ ਉਹ ਚੰਗੀਆ ਕਦਰਾਂ ਕੀਮਤਾ ਤੇ ਦੁਨਿਆਦਾਰੀ ਸਿੱਖ ਕੇ ਇੱਕ ਅਨੁਭਵੀ ਇਨਸਾਨ ਬਣਕੇ ਹੀ ਸਮਾਜ ਵਿੱਚ ਕਦਮ ਰੱਖਦੇ ਸਨ।

ਇਹ ਸਚਾਈ ਹੈ ਕਿ ਅਧਿਆਪਕ ਆਪ ਮੋਮਬੱਤੀ ਵਾਂਗ ਜਲ ਕੇ ਵਿਦਿਆਰਥੀ ਦੀ ਜਿੰਦਗੀ ‘ਚੋਂ ਹਨੇਰਾ ਦੂਰ ਕਰਕੇ ਰੋਸ਼ਨੀ ਭਰਦਾ ਹੈ।ਇਕ ਅਧਿਆਪਕ ਤੋਂ ਪੜ੍ਹਕੇ ਹੀ ਆਈ.ਏ.ਐਸ.,ਪੀ.ਸੀ. ਐੱਸ.ਡਾਕਟਰ,ਇੰਜੀਨਿਅਰ ਤੇ ਹੋਰ ਅਧਿਆਪਕ ਬਣਦੇ ਹਨ।ਅਧਿਆਪਕ ਇੱਕ ਸੜਕ ਦੀ ਤਰਾ੍ਹ ਹੁੰਦਾ ਹੈ ਜੋ ਸਬ ਮੁਸਾਫਰਾਂ ਨੂੰ ਆਪਣੀ ਮੰਜਿਲ ਤੇ ਪੁਹੰਚਾੳ ੁਣ ਦਾ ਕੰਮ ਕਰਦੀ ਹੈ ਤੇ ਆਪ ਉੱਥੇ ਹੀ ਰਹਿੰਦੀ ਹੈ। ਅਨੁਭਵ ਅਨੁਸਾਰ ਇਕ ਚੰਗਾ ਅਧਿਆਪਕ ਬੱਚੇ ਲਈ ਰੱਬ ਦੇ ਬਰਾਬਰ ਹੁੰਦਾ ਹੈ,ਜਿਸਤੇ ਬੱਚਾ ਮਾਪਿਆ ਤੋਂ ਵੀ ਵੱਧ ਵਿਸ਼ਵਾਸ ਕਰਦਾ ਹੈ।

ਇਸ ਤਰਾ੍ਹ ਇਕ ਅਧਿਆਪਕ ਦਾ ਫਰਜ ਹੋਰ ਵੀ ਵੱਧ ਜਾਂਦਾ ਹੈ।ਜਦੋਂ ਬੱਚਾ ਉਸ ਕੋਲ ਆੳਂੁਦਾ ਹੈ ਉਹ ਕੱਚੀ ਮਿੱਟੀ ਦੀ ਤਰਾ੍ਹ ਹੁੰਦਾ ਹੈ ਤੇ ਉਹ ਉਸਨੂੰ ਕੁੱਝ ਵੀ ਬਣਾ ਸਕਦਾ ਹੈ।ਇੱਕ ਬੱਚਾ ਆਪਣੇ ਅਧਿਆਪਕ ਦੀ ਪੁਰੀ ਨਕਲ ਕਰਦਾ ਹੈ।ਭਾਵ ਇੱਕ ਅਧਿਆਪਕ ਬੱਚਿਆ ਲਈ ਰਾਹ ਦਸੇਰਾ,ਪ੍ਰੇਰਨਾ ਸਰੋਤ ਪਿਆਰ ਤੇ ਸੰਸਕਾਰਾਂ ਦਾ ਵਗਦਾ ਦਰਿਆ ਹੰਦਾ ਹੈ।ਜਿਸ ਵਿਚੋਂ ਵਿਦਿਆਰਥੀ ਵਿਦਿਆ ਰੂਪੀ ਗਿਆਨ ਦੇ ਬੁੱਕ ਭਰ ਭਰ ਪੀ ਕੇ ਜੀਵਨ ਵਿੱਚ ਸੰਤ੍ਰਿਪਤੀ ਪਾ ਸਕਦਾ ਹੈ।ਇਸ ਤਰਾਂ ਵਿਦਿਆਰਥੀ ਦੀ ਜਿੰਦਗੀ ਵਿੱਚ ਅਧਿਆਪਕ ਦਾ ਸਥਾਨ ਬਹੁਤ ਮਹੱਤਵਪੂਰਨ ਹੁੰਦਾ ਹੈ।

ਇਹ ਕਿਹਾ ਜਾਂਦਾ ਹੇ ਕਿ ਪਹਿਲੇ 5 ਸਾਲ ਤੱਕ ਬੱਚੇ ਨੂੰ ਬਹੁਤ ਪਿਆਰ ਦਿਉ ਤਾਂ ਜੋ ਉਹ ਚੰਗਾ ਵੱਧ ਫੁੱਲ ਸਕੇ ਤੇ 6 ਤੋਂ 16 ਸਾਲ ਤੱਕ ਉਸ ਨੂੰ ਸਖਤੀ ਨਾਲ ਦੁਨਿਆਦਾਰੀ ਸਿਖਾਓ ,ਉਸਨੂੰ ਠੀਕ ਤੇ ਗਲਤ ਦਾ ਅੰਤਰ ਸਮਝਾਇਆ ਜਾਵੇ ਤਾਂ ਜੋ ਉਹ ਆਪਣੇ ਲਈ ਸਹੀ ਫੈਸਲੇ ਲੈਣ ਦੇ ਕਾਬਲ ਬਣ ਜਾਵੇ ਤੇ 16 ਸਾਲ ਤੋਂ ਬਾਦ ਉਸ ਨਾਲ ਦੋਸਤਾ ਵਾਂਗ ਵਿਚਰੋ ਤਾਂ ਜੋ ਉਹ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਸਕੇ ਤੇ ਕੋਈ ਉਹਲਾ ਨਾ ਰੱਖੇ।

ਇਸ ਤਰ੍ਹਾ ਉਸਨੂੰ ਹਰ ਉਚ ਨੀਚ ਸਿਖਾ ਕੇ ਸਮਝਦਾਰ ਇਨਸਾਨ ਬਨਾਉਣ ਵਿੱਚ ਤੁਸੀ ਵਧੀਆ ਅਧਿਆਪਕ ਦਾ ਕਿਰਦਾਰ ਨਿਭਾ ਸਕਦ ੇ ਹੋ।ਵਿਦਿਆਰਥੀਆਂ ਨਾਲ ਕਦਰਾਂ ਕੀਮਤਾ ਤੇ ਗੱਲ ਕਰਦਿਆਂ ਊਨੂਾ ਨੂੰ ਇਹ ਜਰੂਰ ਦੱਸਿਆ ਜਾਵੇ ਮਾਪਿਆ ਤੋਂ ਬਾਦ ਇੱਕ ਅਧਿਆਪਕ ਹੀ ਹੈ ਜੋ ਤੁਹਾਨੂੰ ਸਹੀ ਦਿਸ਼ਾ ਦੇ ਸਕਦਾ ਹੈ।

ਵਿਦਿਆਰਥੀ ਦੇ ਆਪਣੀ ਜਿੰਦਗੀ ਵਿੱਚ ਸਫਲ ਹੋ ਕਿ ਉੱਚ ਅਹੁਦੇ ਤੇ ਪਹੁੰਚਣ ਦੀ ਸਭ ਤੋਂ ਵੱਧ ਖੁਸ਼ੀ ਜਨਮ ਦੇਣ ਵਾਲੇ ਮਾਪਿਆ ਦੇ ਨਾਲ ਨਾਲ ਜਿੰਨਾ ਅਧਿਆਪਕਾ ਤੋਂ ਉਹ ਪੜ੍ਹਿਆ ਹੈ ਉਨੰਾ ਨੂੰ ਵੀ ਹੁੰਦੀ ਹੈ।ਅਧਿਆਪਕ ਦਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਤੇ ਉਹ ਫਖਰ ਨਾਲ ਕਹਿੰਦਾ ਹੈ ਕਿ ਇਹ ਮੇਰਾ ਵਿਦਿਆਰਥੀ ਹੈ।ਸੋ ਇਸ ਤਰ੍ਹਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਉੱਚਾ-ਸੁੱਚਾ ਤੇ ਪਵਿੱਤਰ ਮੰਨਿਆ ਜਾਂਦਾ ਹੈ।

ਜਦੋਂ ਅਸੀ ਡਾ.ਰਾਜਿੰਦਰ ਪ੍ਰਸਾਦ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜੀਵਨੀ ਪੜ੍ਹਦੇ ਹਾਂ ਤਾਂ ਸਾਨੂੰ ਇੱਕ ਵਧੀਆ ਅਧਿਆਪਕ ਬਣਨ ਲਈ ਬਹੁਮੁੱਲੇ ਜੀਵਨ ਨੁਕਤੇ ਮਿਲਦੇ ਹਨ।ਜਿੰਨਾ ਨੂੰ ਅਪਨਾ ਕੇ ਨਾ ਸਿਰਫ ਉਹ ਇੱਕ ਕਾਬਲ ਅਧਿਆਪਕ ਹੀ ਨਹੀਂ ਬਣੇ ਸਗੋਂ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਜਿਹੇ ਵਕਾਰੀ ਪਦ ਵੀ ਹਾਸਲ ਕੀਤੇ। ਅਜਿਹੇ ਨੁੱਕਤੇ ਸਾਡੇ ਪਥ ਪ੍ਰਦਰਸ਼ਕ ਹੋਣੇ ਤੇ ਬਨਣੇ ਚਾਹੀਦੇ ਹਨ॥

ਡਾ.ਰਾਧਾ ਕ੍ਰਿਸ਼ਨਨ ਜੀ ਅਨੁਸਾਰ ਅਧਿਆਪਕ ਉਹ ਨਹੀਂ ਜੋ ਵਿਦਿਆਰਥੀ ਦੇ ਦਿਮਾਗ ਵਿੱਚ ਤੱਥਾ ਨੂੰ ਜਬਰਦਸਤੀ ਭਰੇ,ਅਸਲੀ ਅਧਿਆਪਕ ਉਹ ਹੈ ਜੋ ਉਸਨੂੰ ਆਉਣ ਵਾਲੇ ਕਲ੍ਹ ਦੀਆ ਚੁਨੌਤੀਆ ਲਈ ਤਿਆਰ ਕਰੇ।ਸਿੱਖਿਆ ਦਾ ਧੁਰਾ ਵਿਦਿਆਰਥੀ ਹੋਣਾ ਚਾਹੀਦਾ ਹੈ।ਉੰਨਾ ਅਨੁਸਾਰ ਸਿੱਖਿਆ ਆਤਮਾ ਦਾ ਗਿਆਨ ਹੈ।ਸਿੱਖਿਆ ਅਗਿਆਨ ਨੂੰ ਦੂਰ ਕਰਦੀ ਹੈ ਤੇ ਵਿਦਿਆਰਥੀ ਨੂੰ ਜਿੰਦਗੀ ਲਈ ਪ੍ਰਪਕ ਕਰਦੀ ਹੈ।

ਉਹਨਾ ਨੇ ਜੋਰ ਦੇ ਕੇ ਕਿਹਾ ਕਿ ਸਿਖਿਆ ਕੇਵਲ ਕਿਤਾਬੀ ਗਿਆਨ,ਨੌਕਰੀਆ ਲਈ ਡਿਗਰੀਆ ਪ੍ਰਾਪਤ ਕਰਨਾ ਹੀ ਨਹੀਂ ਹੈ।ਬਲਕਿ ਸਿੱਖਿਆ ਮਾਨਵ ਨਿਰਮਾਣ,ਚੱਰਿਤਰ-ਨਿਰਮਾਣ ਤੇ ਜੀਵਨ ਨਿਰਮਾਣ ਲਈ ਮੁੱਲਾ ਤੇ ਵਿਚਾਰਾਂ ਨੂੰ ਗ੍ਰਹਿਣ ਕਰਨਾ ਹੈ।ਇਹ ਸਭ ਕੁਝ ਦੇਖਦੇ ਹੋਏ ਅਧਿਆਪਕ ਦੀ ਜਿੰਮੇਵਾਰੀ ਹੋਰ ਵੀ ਪੀਡੀ ਹੋ ਜਾਂਦੀ ਹੈ।ਇੱਕ ਅਧਿਆਪਕ ਤਾਂ ਹੀ ਕਾਮਯਾਬ ਅਧਿਆਪਕ ਹੈ ਜੇ ਉਸਦੇ ਵਿਦਿਆਰਥੀ ਆਪਣੀ ਜਿੰਦਗੀ ਵਿੱਚ ਚੰਗੇ ਮੁਕਾਮ ਤੇ ਪਹੁੰਚ ਜਾਂਦੇ ਹਨ ।

ਉਹ ਆਪਣੀ ਜਿੰਦਗੀ ਵਿੱਚ ਤੇ ਸਮਾਜ ਵਿੱਚ ਇੱਕ ਜਿੰਮੇਦਾਰ ਨਾਗਰਿਕ ਹੋਣਾ ਚਾਹੀਦਾ ਹਨ।ਉਹ ਆਪਣੇ ਕੰਮ ਵਿੱਚ ਮਾਹਰ,ਮਾਪਿਆ ਦੀ ਇੱਜਤ ਕਰਨ ਵਾਲਾ ਹੋਵੇ। ਉਸ ਵਿੱਚੋ ਸਮਝਦਾਰ ਇਨਸਾਨ ਦੀ ਝਲਕ ਉ ੱਭਰੇ।ਇਸ ਤਰ੍ਹਾ ਅਧਿਆਪਕਾ ਦਾ ਮਾਣ ਦੂਗਣਾ ਵੱਧ ਜਾਂਦਾ ਹੈ।

ਇਕ ਅਧਿਆਪਕ ਚਲਦੇ ਪਾਣੀ ਦੀ ਤਰਾਂ ਨਿਰਮਲ,ਸ਼ਾਤ ਤੇ ਸਾਫ ਹੋਣਾ ਚਾਹੀਦਾ ਹੈ।ਜਿਹੜਾ ਅੰਦਰੋਂ ਬਾਹਰੋਂ ਇਕ ਜਿਹਾ ਹੋਵੇ।ਇਕ ਪ੍ਰਾਇਮਰੀ ਅਧਿਆਪਕ ਕੱਚੀ ਮਿੱਟੀ ਤੋਂ ਤਰਾਂ ਤਰਾਂ ਦੇ ਮਾਡਲ ਤਿਆਰ ਕਰਨ ਵਾਂਗ ਬੱਚੇ ਦੇ ਜੀਵਨ ਰੂਪੀ ਢਾਂਚੇ ਨੂੰ ਢਾਲਦਾ ਹੈ,ਤਰਾਸ਼ਦਾ ਹੈ ।ਇੱਕ ਸੈਕੰਡਰੀ ਅਧਿਆਪਕ ਉਸ ਮਿੱਟੀ ਤੋਂ ਆਕ੍ਰਿਤੀ ਬਣਾਉਂਦਾ ਹੈ ਤੇ ਉਸ ਵਿੱਚ ਲਗਨ ਤੇ ਪੜ੍ਹਨ ਦੀ ਚੇਟਕ ਪੈਦਾ ਕਰਦਾ ਹੈ।ਤੇ ਸੀਨੀਅਰ ਸੈਕੰਡਰੀ ਅਧਿਆਪਕ ਉਸਨੂੰ ਪਾਲਿਸ਼ ਕਰਕੇ ਬਾਹਰਲੀ ਦੁਨਿਆ ਵਿੱਚ ਵਿਚਰਨਯੋਗ ਬਣਾਉਂਦਾ ਹੈ।

ਇਸ ਤਰਾਂ ਅਧਿਆਪਕ ਵਿੱਚ 3ਛ ਫਾਰਮੂਲੇ ਦੇ ਗੁਣ ਹੋਣੇ ਚਾਹੀਦੇ ਹਨ।ਪਹਿਲਾ ਛ (ਕੌਨਵਿੰਸ ) ਮਤਲਬ ਅਧਿਆਪਕ ਨੂੰ ਆਪਣੇ ਆਪ ਤੇ ਵਿਸ਼ਵਾਸ ਹੋਵੇ ਕਿ ਉਹ ਅਧਿਆਪਨ ਕਰਣ ਲਈ ਪੂਰੀ ਤਰਾਂ ਨਾਲ ਤਿਆਰ ਹੈ। ਜੋ ਵਿਦਿਆਰਥੀ ਪ੍ਰਤੀ ਉਸਦੀ ਜਿੰਮੇਦਾਰੀ ਬਣਦੀ ਹੈ ਕੀ ਉਹ ਉਸਤੋਂ ਜਾਣੂੰ ਹੈ।ਕੀ ਉਹ ਆਪਣੇ ਕਿੱਤੇ ਪ੍ਰਤੀ ਵਫਾਦਾਰ ਹੈ।ਇਹੀ ਭਾਵਨਾ ਇੱਕ ਆਮ ਇਨਸਾਨ ਨੂੰ ਸਮਰਪਿਤ ਅਧਿਆਪਕ ਬਣਾਉਂਦੀ ਹੈ।

ਦੂਜਾ ਛ (ਕੋਮਿਟਮੈਂਟ) ਮਤਲਬ ਅਧਿਆਪਕ ਆਪਣੇ ਪੇਸ਼ੇ ਪ੍ਰਤੀ ਪੂਰੀ ਤਰਾਂ ਵਚਨਬੱਧ ਹੋਵੇ।ਉਹ ਆਪਣੇ ਵਿਸ਼ੇ ਵਿੱਚ ਪੂਰਾ ਮਾਹਿਰ ਹੋਵੇ ।ਉਹ ਸਮੇਂ ਸਮੇਂ ਤੇ ਨਵੀਆਂ ਕਿਤਾਬਾਂ ਨੂੰ ਪੜ੍ਹਕੇ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਦਾ ਰਹੇ।ਇੱਕ ਚੰਗੇ ਅਧਿਆਪਕ ਨੂੰ ਚੰਗੀਆ ਕਿਤਾਬਾਂ ਪੜ੍ਹਨ ਦੀ ਆਦਤ ਹੋਣੀ ਜਰੂਰੀ ਹੈ।ਅਸੀ ਸਾਰੀ ਉਮਰ ਸਿੱਖਦੇ ਰਹਿੰਦੇ ਹਾਂ ਕਿੳ ੁਕਿ ਗਿਆਨ ਦੀ ਕੋਈ ਸੀਮਾਂ ਨਹੀਂ ਹੁੰਦੀ।ਅਧਿਆਪਕ ਨੂੰ ਲਾਇਬ੍ਰਰੇਰੀ ਨਾਲ ਲਗਾਵ ਹੋਣਾ ਜਰੂਰੀ ਹੈ।

ਤੀਜਾ ਛ (ਕੋਗਨਿਟਿਵ) ਅਧਿਆਪਕ ਨੂੰ ਬੁੱਧੀਮਾਨ ਤੇ ਵਿਕਾਸਸ਼ੀਲ ਹੋਣਾ ਚਾਹੀਦਾ ਹੈ।ਮਤਲਬ ਉਸਨੂੰ ਆਪਣੇ ਆਲੇ ਦੁਆਲੇ ਬਾਰੇ ਗਿਆਨ ਹੋਣਾ ਵੀ ਲਾਜ਼ਮੀ ਹੈ। ਕਿਤਾਬੀ ਗਿਆਨ ਦੇ ਨਾਲ-ਨਾਲ ਜਨਰਲ ਨਾਲਿਜ਼ ਹੋਣੀ ਵੀ ਜਰੂਰੀ ਹੈ।ਇਕ ਅਧਿਆਪਕ ਪ੍ਰਤਿਭਾਸ਼ਾਲੀ ਹੋਣਾ ਚਾਹੀਦਾ ਹੈ ਤਾਂ ਜੋ ਉਸਦਾ ਧਨਾਤਮਕ ਪ੍ਰਭਾਵ ਹੀ ਵਿਦਿਆਰਥੀਆਂ ਵਿੱਚ ਜਾਵੇ।

ਅਧਿਆਪਕ ਮਨੋਵਿਗਿਆਨੀ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਦੇ ਮਨ ਵਿੱਚ ਉੱਠ ਰਹੇ ਵਲਵਲਿਆਂ ਨੂੰ ਵੀ ਸਮਝ ਸਕੇ ਤੇ ਸਹੀ ਸਮੇਂ ਤੇ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਸਕਦਾ ਹੋਵੇ।ਉਸਦੀ ਹਰ ਵਿਦਿਆਰਥੀ ਤੱਕ ਬੌਧਿਕ ਤੇ ਜਜ਼ਬਾਤੀ ਪਹੁੰਚ ਹੋਣੀ ਚਾਹੀਦੀ ਹੈ।ਵਿਦਿਆਰਥੀ ਕਿੰਨਾ ਵੀ ਸ਼ਰਾਰਤੀ ਜਾਂ ਨਲਾਇਕ ਹੋਵੇ ਅਧਿਆਪਕ ਦਾ ਰਵਈਆ ਰਿਣਾਤਮਕ ਨਹੀਂ ਹੋਣਾ ਚਾਹੀਦਾ। ਉਸ ਨਾਲ ਹਮੇਸ਼ਾ ਸੱਭਿਅਕ ਵਿਵਹਾਰ ਕਰਨਾ ਅਧਿਆਪਕ ਦਾ ਇੱਕ ਗੁਣ ਹੈ।

ਇੱਕ ਜਮਾਤ ਵਿੱਚ ਸਾਰੇ ਵਿਦਿਆਰਥੀ ਇਕੋ ਜਿਹੇ ਹੁਸ਼ਿਆਰ ਨਹੀਂ ਹੋ ਸਕਦ ੇ ਜੇ ਕੋਈ ਪੜਾਈ ਵਿੱਚ ਅੱਗੇ ਹੈ ਤਾਂ ਦੂਜਾ ਖੇਡਾਂ ਵਿੱਚ ਮਾੁਹਰ ਹੋ ਸਕਦਾ ਹੈ ਸੋ ਅਧਿਆਪਕ ਨੂੰ ਹੀ ਇਹ ਪਹਿਚਾਨ ਕਰਨੀ ਹੁੰਦੀ ਹੈ ਤੇ ਉਸਦੀ ਦਿਲਚਸਪੀ ਦੇਖਦੇ ਹੋਏ ਵਿਦਿਆਰਥੀ ਨੂੰ ਉਸ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਤ ਕੀਤਾ ਜਾਵੇ।ਹੁਸ਼ਿਆਰ ਵਿਦਿਆਰਥੀ ਤਾਂ ਹੁਸ਼ਿਆਰ ਹੁੰਦਾ ਹੀ ਹੈ ਅਧਿਆਪਕ ਨੂੰ ਕਮਜੋਰ ਵਿਦਿਆਰਥੀ ਵੱਲ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ।ਬੱਚੇ ਦੇ ਕਾਮਯਾਬ ਹੋਣ ਵਿੱਚ ਇੱਕ ਅਧਿਆਪਕ ਦਾ ਬਹੁਤ ਖਾਸ ਰੋਲ ਹੁੰਦਾ ਹੈ।

ਉਹ ਹਮੇਸ਼ਾ ਆਪਣੇ ਅਧਿਆਪਕ ਦੀਆਂ ਚੰਗੀਆਂ ਗੱਲਾਂ ਯਾਦ ਰੱਖਦੇ ਹਨ।ਇਸ ਲਈ ਅਧਿਆਪਕ ਨੂੰ ਵਿਦਿਆਰਥੀ ਲਈ ਆਪ ਉਦਾਹਰਣ ਬਣਨਾ ਚਾਹੀਦਾ ਹੈ ਕਿੳ ੁਕਿ ਵਿਦਿਆਰਥੀ ਆਪਣੇ ਅਧਿਆਪਕ ਤੇ ਅੰਨਾ ਵਿਸ਼ਵਾਸ਼ ਕਰਦਾ ਹੈ ਤੇ ਅਧਿਆਪਕ ਦੀ ਪੂਰੀ ਨਕਲ ਕਰਦੇ ਵੱਡੇ ਹੁੰਦੇ ਹਨ।

ਅੱਜ ਜਦੋਂ ਕਿ ਸਮਾਜ਼ ਵਿੱਚ ਬਹੁਤ ਬੁਰਾਈਆ ਉੱਭਰ ਰਹੀਆ ਹਨ।ਇਸ ਲਈ ਅਧਿਆਪਕ ਦਾ ਕੰਮ ਹੋਰ ਵੀ ਚੁਨੌਤੀ ਪੂਰਨ ਹੋ ਗਿਆ ਹੈ।ਅੱਜਕਲ ਦੇ ਬੱਚੇ ਬਹੁਤ ਵਿਗੜ ਰਹੇ ਹਨ।ਤਾਨਾਬਾਨਾ ਬਹੁਤ ਹੀ ਉਲਝ ਰਿਹਾ ਹੈ।ਇਸ ਤਰਾਂ ਦੇ ਮਾਹੌਲ ਵਿੱਚ ਅਧਿਆਪਕ ਨੂੰ ਪੜਾ੍ਹਈ ਦੇ ਨਾਲ ਨਾਲ ਵਿਦਿਆਰਥੀ ਨੂੰ ਬੁਰੀਆ ਕੁਰੀਤੀਆਂ ਤੋਂ ਵੀ ਦੂਰ ਰੱਖਣਾ ਉਸਦਾ ਫਰਜ਼ ਬਣ ਗਿਆ ਹੈ।

ਵਿਦਿਆਰਥੀ ਜਦੋਂ ਸਕੂਲ ਵਿੱਚ ਆਉਂਦਾ ਹੈ ਤਾਂ ਉਹ ਕੱਚੀ ਮਿੱਟੀ ਦੀ ਤਰਾਂ ਹੁੰਦਾ ਹੈ ਤੇ ਇਕ ਤਜਰਬੇਦਾਰ ਅਧਿਆਪਕ ਉਸ ਬੱਚੇ ਵਿਚਲੇ ਗੁਣ ਪਰਖਕੇ ਉਸਨੂੰ ਕੁੱਝ ਵੀ ਬਣਾ ਸਕਦਾ ਹੈ।ਬੱਚਿਆ ਦੇ ਮਾਪਿਆ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਅਧਿਆਪਕ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਉਹਨਾ ਦੇ ਬੱਚੇ ਇਕ ਵਧੀਆ ਨਾਗਰਿਕ ਬਣਕੇ ਸਮਾਜ਼ ਵਿੱਚ ਵਿਚਰਨ ਤੇ ਸਫਲ ਜਿੰਦਗੀ ਜਿਉਣ ਦੇ ਕਾਬਲ ਬਣ ਜਾਣ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।

ਰਵਿੰਦਰ ਕੌਰ ਪ੍ਰਿੰਸੀਪਲ (9988897612)

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION