ਯੈੱਸ ਪੰਜਾਬ
ਚੰਡੀਗੜ੍ਹ, 3 ਜੁਲਾਈ, 2020:
ਪੰਜਾਬ ਅੰਦਰ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਣ ਲਈ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਨੂੰ ਏ.ਸੀ.ਆਰ. ਵਿਚ ਮਿਲਦੇ 8 ਅੰਕ ਵਾਧੂ ਬੰਦ ਕੀਤੇ ਜਾਣ ਨੂੰ ਗ਼ਲਤ ਕਰਾਰ ਦਿੰਦਿਆਂ ਪੰਜਾਬੀ ਪ੍ਰੇਮੀ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਦੇ ਸਿੱਖ਼ਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਇਕ ਪੱਤਰ ਲਿਖ਼ ਕੇ ਬੇਨਤੀ ਕੀਤੀ ਹੈ ਕਿ ਪੰਜਾਬੀ ਪ੍ਰਫੁੱਲਤ ਕਰਨ ਦੇ ਯਤਨ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖ਼ਿਆ ਜਾਵੇ।
ਇਸ ਸੰਬੰਧੀ ਪੰਡਿਤ ਰਾਓ ਧਰੇਨਵਰ ਵੱਲੋਂ ਲਿਖ਼ਿਆ ਪੱਤਰ ਹੇਠ ਲਿਖ਼ੇ ਅਨੁਸਾਰ ਹੈ:
ਸੇਵਾ ਵਿਖੇ,
ਸਕੱਤਰਾਰ,
ਪੰਜਾਬ ਸਕੂਲ ਸਿੱਖਿਆ ਵਿਭਾਗ,
ਪੰਜਾਬ।
ਵਿਸ਼ਾ-ਪੰਜਾਬੀ ਭਾਸ਼ਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਵਿੱਚ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਨੂੰ ACR ਵਿੱਚ ਸਭ ਤੋਂ ਵੱਧ ਅੰਕ ਦੇਣ ਲਈ ਬੇਨਤੀ।
ਸ੍ਰੀ ਮਾਨ ਜੀ,
ਮੈਂ ਪੰਡਿਤ ਰਾਓ ਧਰੇਨਵਰ ਪੁੱਤਰ ਸ੍ਰੀ ਚੰਦਰਸ਼ੇਖਰ ਵਾਸੀ 1006B ਸੈਕਟਰ-41 B ਚੰਡੀਗੜ੍ਹ, ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਭਾਸ਼ਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਵਿੱਚ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਨੂੰ ACR ਵਿੱਚ ਸਭ ਤੋਂ ਵੱਧ ਅੰਕ ਦਿੱਤੇ ਜਾਣ ਜੀ, ਕਿਉਂਕ ਜੇਕਰ ਪੰਜਾਬ ਦੇ ਵਿਦਿਆਰਥੀ ਪੰਜਾਬੀ ਮਾਧਿਅਮ ਵਿੱਚ ਨਹੀਂ ਪੜ੍ਹਨਗੇ ਤਾਂ ਹੋਰ ਕੌਣ ਪੜ੍ਹੇਗਾ?
ਪੰਜਾਬ ਦਾ ਅੰਨ ਖਾ ਕੇ, ਪੰਜਾਬ ਦਾ ਪਾਣੀ ਪੀ ਕੇ, ਪੰਜਾਬ ਸਰਕਾਰ ਦੀ ਨੌਕਰੀ ਕਰਨ ਵਾਲੇ ਅਧਿਆਪਕ ਇਮਾਨਦਾਰ ਅਤੇ ਮਿਹਨਤੀ ਹੁੰਦੇ ਹਨ। ਇਹਨਾਂ ਇਮਾਨਦਾਰ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਪੜ੍ਹਾਉਣ ਲਈ ਉਤਸ਼ਾਹਿਤ ਕਰਨ ਹੀ ਸੱਚੀ ਮਨੁੱਖਤਾ ਦੀ ਉਦਾਹਰਣ ਹੈ।
ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਭਾਸ਼ਾ ਵਿੱਚ ਪੜ੍ਹਨ ਵਾਲੇ ਬੱਚੇ ਨੂੰ ਸਾਰੇ ਵਿਸ਼ਿਆਂ ਵਿੱਚ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਨੂੰ ACR ਵਿੱਚ ਸਭ ਤੋਂ ਵੱਧ ਅੰਕ ਦੇ ਕੇ ਮਨੁੱਖਤਾ ਦੇ ਭਲੇ ਦਾ ਚੰਗਾ ਕਾਰਜ ਕਰਨ ਦੀ ਕਿਰਪਾਲਤਾ ਕਰੋ ਜੀ।
ਦਾਸ ਪੰਡਿਤ ਰਾਓ ਧਰੇਨਵਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।
ਪੰਜਾਬੀ ਮਾਂ ਬੋਲੀ ਦਾ ਸੇਵਕ,
ਪੰਡਤ ਰਾਓ ਧਰੇਨਵਰ,
1006B, ਸੈਕਟਰ-41B,
ਚੰਡੀਗੜ੍ਹ।
9988351695.
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/