ਯੈੱਸ ਪੰਜਾਬ
ਨਵੀਂ ਦਿੱਲੀ / ਚੰਡੀਗੜ , 24 ਫਰਵਰੀ, 2021 –
ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਅੱਜ ਰਾਸ਼ਟਰੀ ਅਨੁਸੂਚੀਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਆਹੁੱਦਾ ਸੰਭਾਲ ਲਿਆ। ਇਸ ਮੌਕੇ ਕੇਂਦਰੀ ਮੰਤਰੀ ਕਿ੍ਰਸ਼ਣਪਾਲ ਗੁੱਜਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਨਾਲ-ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਰੋਗਰਾਮ ਉਪਰੰਤ ਭੋਜਨ ’ਤੇ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਡੀ.ਵੀ. ਸਦਾਨੰਦਾ ਗੋਯਡਾ, ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਹੰਸਰਾਜ ਹੰਸ ਆਦਿ ਨੇ ਸਾਂਪਲਾ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਚੇਅਰਮੈ ਦਾ ਆਹੁੱਦਾ ਸੰਭਾਲਣ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਉਹ ਦਲਿਤ ਸਮਾਜ ਨੂੰ ਪੇਸ਼ ਆਉਣ ਵਾਲੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਤਿੰਨ ਪੱਧਰੀ ਰਹੇਗੀ। ਪਹਿਲੇ ਪੱਧਰ ’ਤੇ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਅਨੁਸੂਚਿਤ ਜਾਤੀ ਨੂੰ ਸਮਾਜ ਵਿੱਚ ਆਉਂਦੀ ਸਮਸਿਆਵਾਂ ਦਾ ਹੱਲ ਕਰਵਾਉਣਾ।
ਦੂਜਾ ਸਰਕਾਰੀ ਵਿਭਾਗਾਂ ਚਾਹੇ ਉਹ ਕੇਂਦਰ ਸਰਕਾਰ ਅਧੀਨ ਹੋਵੇ ਜਾਂ ਸੂਬਾ ਸਰਕਾਰਾਂ ਦੇ ਅਧੀਨ ਹੋਣ ਉਨਾਂ ਵਿਭਾਗਾਂ ਵਿੱਚ ਦਲਿਤਾਂ ਨੂੰ ਨਿਆਏ ਮਿਲੇ ਅਜਿਹਾ ਸੁਨਿਸ਼ਿਚਤ ਕਰਨਾ। ਤੀਜਾ ਦਲਿਤਾਂ ਦੇ ਨਾਲ ਹੋ ਰਹੀ ਬੇਇਨਸਾਫ਼ੀ, ਸ਼ੋਸ਼ਣ ਅਤੇ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਉਹ ਭਾਰਤ ਸਰਕਾਰ ਦੇ ਮਾਣਯੋਗ ਰਾਸ਼ਟਰਪਤੀ ਨੂੰ ਕਮੀਸ਼ਨ ਵਲੋਂ, ਸਮੇਂ-ਸਮੇਂ ’ਤੇ ਜਰੂਰਤ ਮੁਤਾਬਿਕ ਸੁਝਾਅ ਪੇਸ਼ ਕਰਦੇ ਰਹਿਣਗੇ।