35.1 C
Delhi
Friday, March 29, 2024
spot_img
spot_img

ਵਿਆਹ ਵਿੱਚ ਸ਼ਾਮਲ ਹੋਣ ਆਏ ਨੌਜਵਾਨ ਦੀ Road Accident ਵਿੱਚ ਮੌਤ, ਦੂਜਾ ਗੰਭੀਰ

ਯੈੱਸ ਪੰਜਾਬ
ਜਲੰਧਰ, 28 ਨਵੰਬਰ, 2020:
ਜਲੰਧਰ ਵਿੱਚ ਸਨਿਚਰਵਾਰ ਸਵੇਰੇ ਧੁੰਦ ਕਾਰਨ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ 15 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।

ਪ੍ਰਿੰਸ ਨਾਂਅ ਦਾ ਇਹ 15 ਸਾਲਾ ਲੜਕਾ ਬਟਾਲਾ ਤੋਂ ਜਲੰਧਰ ਵਿੱਚ ਇਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਆਇਆ ਸੀ ਅਤੇ ਜਲੰਧਰ ਦੇ ਨਿਊ ਰਸੀਲਾ ਨਗਰ ਵਾਸੀ ਸੌਰਭ ਦੇ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਕਾਲਾ ਸੰਘਿਆਂ ਰੋਡ ’ਤੇ ਕਿਸੇ ਕੰਮ ਜਾ ਰਹੇ ਸਨ।

ਹਾਦਸਾ ਪਿੰਡ ਨਿੱਝਰਾਂ ਵਿਖ਼ੇ ਪੈਟਰੋਲ ਪੰਪ ਕੋਲ ਵਾਪਰਿਆ। ਸੰਘਣੀ ਧੁੰਦ ਦੇ ਚੱਲਦਿਆਂ ਇਨ੍ਹਾਂ ਦੀ ਐਕਟਿਵਾ ਇਕ ਖੜ੍ਹੀ ਕਾਰ ਦੇ ਪਿੱਛੇ ਜਾ ਟਕਰਾਈ ਜਿਸ ਕਾਰਨ ਪ੍ਰਿੰਸ ਦੀ ਮੌਤ ਹੋ ਗਈ ਜਦਕਿ ਸੌਰਵ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION