ਲੁਧਿਆਣਾ, 2 ਅਗਸਤ, 2019 –
ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਵਿੱਚ ਆ ਰਹੀ ਦਿਨੋਂ ਦਿਨ ਤਬਦੀਲੀ ਨਾਲ ਪੰਜਾਬ ਦੇ ਦਰਿਆਵਾਂ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਸੰਬੰਧੀ ਕੋਈ ਮਾਪਦੰਡ ਤੈਅ ਕਰੇ। ਅੱਜ ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਤੱਥਾਂ ਦੇ ਆਧਾਰ ‘ਤੇ ਇਹ ਮੰਗ ਰੱਖਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਗਲੇਸ਼ੀਅਰਾਂ ਦੇ ਪਿਘਲਣ ਨਾਲ ਸਤਲੁੱਜ ਵਰਗੇ ਦਰਿਆ ਵਿੱਚ 50 ਫੀਸਦੀ ਪਾਣੀ ਦਾ ਵਹਾਅ ਘਟਿਆ ਹੈ।
ਉਨ•ਾਂ ਦੱਸਿਆ ਕਿ ਉੱਤਰ ਭਾਰਤੀ ਖਿੱਤੇ, ਖਾਸ ਕਰਕੇ ਪੰਜਾਬ ਵਿੱਚ ਪੈਂਦੇ ਦਰਿਆ ਗਲੇਸ਼ੀਅਰਾਂ ਤੋਂ ਹੀ ਪਾਣੀ ਲੈ ਰਹੇ ਹਨ। ਉਨ•ਾਂ ਕਿਹਾ ਕਿ ਇਹ ਦਰਿਆ ਪੰਜਾਬ ਵਰਗੇ ਸੂਬਿਆਂ ਲਈ ਸਾਹ ਰਗ ਦੀ ਤਰ•ਾਂ ਹਨ।
ਕਿਉਂਜੋ ਪੰਜਾਬ ਦੇਸ਼ ਦੇ ਖੁਰਾਕ ਸੁਰੱਖਿਆ ਖੇਤਰ ਵਿੱਚ ਸਭ ਤੋਂ ਵਧੇਰੇ ਅਹਿਮ ਸਥਾਨ ਰੱਖਦਾ ਹੈ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇ। ਉਨ•ਾਂ ਕਿਹਾ ਕਿ ਦਿਨੋਂ ਦਿਨ ਹੋ ਰਹੀਆਂ ਵਾਤਾਵਰਣ ਤਬਦੀਲੀਆਂ ਅਤੇ ਵਧ ਰਹੀ ਆਲਮੀ ਤਪਸ਼ ਸੰਬੰਧੀ ਬਕਾਇਦਾ ਐਕਸ਼ਨ ਪਲਾਨ ਤਿਆਰ ਕਰਕੇ ਲਾਗੂ ਕੀਤਾ ਜਾਣਾ ਚਾਹੀਦਾ ਹੈ।