31.7 C
Delhi
Tuesday, April 16, 2024
spot_img
spot_img

ਵਰਿੰਦਰ ਸਿੰਘ ਬਰਾੜ ਨੇ ਐਸ.ਐਸ.ਪੀ. ਵਿਜੀਲੈਂਸ ਵਜੋਂ ਚਾਰਜ ਸੰਭਾਲਿਆ, ਕਿਹਾ ਨਹੀਂ ਬਖ਼ਸ਼ੇ ਜਾਣਗੇ ਰਿਸ਼ਵਤਖ਼ੋਰ

ਬਠਿੰਡਾ, 5 ਅਗਸਤ, 2019:

ਸ਼੍ਰੀ ਵਰਿੰਦਰ ਸਿੰਘ ਬਰਾੜ ਨੇ ਇੱਥੇ ਐਸ.ਐਸ.ਪੀ. ਵਿਜੀਲੈਂਸ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਸ਼੍ਰੀ ਬਰਾੜ ਇਸ ਤੋਂ ਪਹਿਲਾਂ ਲੁਧਿਆਣਾ (ਦਿਹਾਤੀ) ਵਿਖੇ ਐਸ.ਐਸ.ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।

ਆਪਣਾ ਚਾਰਜ ਸੰਭਾਲਣ ਉਪਰੰਤ ਸ਼੍ਰੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਵਲੋਂ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਜਾਣਗੀਆਂ।

ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਰਿਸ਼ਵਤ ਲੈਣਾ ਅਤੇ ਰਿਸ਼ਵਤ ਦੇਣਾ ਦੋਨੋਂ ਹੀ ਕਾਨੂੰਨੀ ਅਪਰਾਧ ਹਨ।

ਐਸ.ਐਸ.ਪੀ. ਸ਼੍ਰੀ ਬਰਾੜ ਨੇ ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਕਿਤੇ ਵੀ ਰਿਸ਼ਵਤ ਲੈਣ-ਦੇਣ ਦਾ ਕੰਮ ਚਲਦਾ ਹੈ ਤਾਂ ਉਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨਾਂ ਕਿਹਾ ਕਿ ਰਿਸ਼ਵਤਖੋਰਾਂ ਖਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION