ਅੱਜ-ਨਾਮਾ
ਰਹਿੰਦਾ ਸਾਲ ਤਾਂ ਡੇਢ ਤੋਂ ਵੱਧ ਬੇਸੱLਕ,
ਚੱਲ ਪਿਆ ਚੋਣਾਂ ਨੂੰ ਫੇਰ ਟਰੰਪ ਬੇਲੀ।
ਕਹਿੰਦਾ ਜਦੋਂ ਦਾ ਰਾਜ ਹੈ ਸਾਂਭਿਆ ਮੈਂ,
ਵੱਡਾ ਮਾਰ ਗਿਆ ਦੇਸ਼ ਤਾਂ ਜੰਪ ਬੇਲੀ।
ਕੱਟੜਪੰਥੀ ਕਈ ਮਾਰ ਰਹੇ ਨਾਲ ਤਾੜੀ,
ਲਾਉਂਦੇ ਜਾਂਦੇ ਉਹ ਬਾਬੇ ਨੂੰ ਪੰਪ ਬੇਲੀ।
ਬਾਬਾ ਕਿਸੇ ਨੂੰ ਕੱਖ ਵੀ ਜਾਣਦਾ ਨਹੀਂ,
ਆਖੇ, ਕਰੂੰ ਮੈਂ ਤਾਂ ਸਭ ਨੂੰ ਡੰਪ ਬੇਲੀ।
ਵਰਤਿਆ ਮੋਦੀ ਪਰਚਾਰ ਨੂੰ ਪੈਂਤੜਾ ਜੋ,
ਡੋਨਲਡ ਟਰੰਪ ਨੇ ਲਿਆ ਹੈ ਮੱਲ ਬੇਲੀ।
ਕੱਟੜਪੰਥ ਨੂੰ ਹਵਾ ਜਿਹੀ ਦੇਣ ਤੁਰਿਆ,
ਲਾਹੁੰਦਾ ਪਿਆ ਹੈ ਵਾਲ ਦੀ ਖੱਲ ਬੇਲੀ।
-ਤੀਸ ਮਾਰ ਖਾਂ
ਜੂਨ 21, 2019