ਅੱਜ-ਨਾਮਾ
ਲੱਗੀਆਂ ਹੋਣ ਘਟਨਾਵਾਂ ਨੇ ਬਿਨਾਂ ਨਾਗਾ,
ਚੱਲਦਾ ਕੋਈ ਕੁਲਹਿਣੀ ਆ ਚਾਲ ਬੇਲੀ।
ਸ਼ਹਿਰ ਇੱਕ ਫਿਰ ਪੁੱਜ ਕੇ ਨਗਰ ਦੂਜੇ,
ਬੰਨ੍ਹਦਾ ਕੋਈ ਘਟਨਾਵਾਂ ਦੀ ਪਾਲ ਬੇਲੀ।
ਬੰਦੇ ਇੱਕੋ ਜਿਹੇ ਸੂਰਤ ਤੇ ਸ਼ਕਲ ਵਾਲੇ,
ਕਰਵਾਉਣ ਵਾਲੇ ਨਾ ਲੱਭਦੇ ਨਾਲ ਬੇਲੀ।
ਥੋੜ੍ਹੀ ਦੇਰ ਨੂੰ ਜਾਂਦਾ ਹੈ ਫੁੜਕ ਮੁਲਜ਼ਮ,
ਸਕਦਾ ਝੱਲ ਨਹੀਂ ਕੁੱਟ ਦੀ ਝਾਲ ਬੇਲੀ।
ਮਾਮਲਾ ਸਾਜ਼ਿਸ਼ ਦਾ ਸੱਭੇ ਥਾਂ ਰਹੇ ਗੁੱਝਾ,
ਖੁੱਲ੍ਹਦਾ ਕਦੀ ਨਹੀਂ ਏਸ ਦਾ ਰਾਜ਼ ਬੇਲੀ।
ਓਦੋਂ ਈ ਲੜੀ ਘਟਨਾਵਾਂ ਦੀ ਸ਼ੁਰੂ ਹੋਈ,
ਹੋਇਆ ਚੋਣ ਲਈ ਜਦੋਂ ਆਗਾਜ਼ ਬੇਲੀ।
-ਤੀਸ ਮਾਰ ਖਾਂ
ਦਸੰਬਰ 20, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ