ਅੱਜ-ਨਾਮਾ
ਲੱਗਾ ਪਤਾ ਕਿ ਕੀਹਦੇ ਵਿੱਚ ਜ਼ੋਰ ਕਿੰਨਾ,
ਪਿੱਛੇ ਕੀਹਦੇ ਹਨ ਕਿੰਨੇ ਕੁ ਲੋਕ ਮਿੱਤਰ।
ਚੱਲਦੀ ਚੋਣ ਇਹ ਜਦੋਂ ਤੱਕ ਸਿਰੇ ਪੁੱਜੀ,
ਬਹੁਤ ਸੁਣੀ ਗਈ ਨੋਕ ਜਾਂ ਝੋਕ ਮਿੱਤਰ।
ਹਰ ਕੋਈ ਆਪਣੀ ਜਿੱਤ ਦੀ ਗੱਲ ਆਖੇ,
ਦੂਸਰਾ ਬੋਲਿਆ ਦਿੰਦੇ ਸੀ ਟੋਕ ਮਿੱਤਰ।
ਆਖਰ ਆਏ ਨਤੀਜੇ ਤਾਂ ਸਾਫ ਹੋਇਆ,
ਸੌਦੇ ਚੁੱਕ ਗਿਆ ਮੋਦੀ ਹੈ ਥੋਕ ਮਿੱਤਰ।
ਕਰਦਾ ਕਰੇ ਇਤਰਾਜ਼ ਕੋਈ ਲੱਖ ਬੇਸ਼ੱਕ,
ਮੋਦੀ ਮਾਰ ਗਿਆ ਸਿਰੇ ਦੀ ਮੱਲ ਮਿੱਤਰ।
ਆਖਿਆ ਜਿਨ੍ਹਾਂ ਨੇ ਧਰਤ ਹਿਲਾ ਦਿਆਂਗੇ,
ਕਰਨ ਜੋਗੇ ਨਹੀਂ ਰਹੇ ਉਹ ਗੱਲ ਮਿੱਤਰ।
-ਤੀਸ ਮਾਰ ਖਾਂ
ਮਈ 24, 2019