26.7 C
Delhi
Friday, April 19, 2024
spot_img
spot_img

ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ’ਤੇ ਭਰਤੀ ਕਰਨ ਦੀ ਪ੍ਰਕ੍ਰਿਆ ਚਾਲੂ – ਚੰਨੀ ਵੱਲੋਂ ਆਈ.ਕੇ. ਗੁਜਰਾਲ ਪੀ.ਟੀ.ਯੂ. ਵਿਚ ਰੁਜ਼ਗਾਰ ਮੇਲੇ ਦਾ ਉਦਘਾਟਨ

ਜਲੰਧਰ/ਕਪੂਰਥਲਾ 09 ਸਤੰਬਰ 2019 –

ਪੰਜਾਬ ਸਰਕਾਰ ਇੱਕ ਲੱਖ ਤੋਂ ਵੀ ਵੱਧ ਸਰਕਾਰੀ ਨੌਕਰੀਆਂ ਤੇ ਭਰਤੀ ਦੀ ਪ੍ਰੀਕਿਆ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਚੁੱਕੀ ਹੈ ਤੇ ਜਲਦ ਹੀ ਭਰਤੀਆਂ ਸ਼ੁਰੂ ਕੀਤੀਆਂ ਜਾਣਗੀਆਂ! ਕੁਝ ਵਿਭਾਗਾਂ ਲਈ ਤਾਂ ਇਸ਼ਤਿਹਾਰ ਵੀ ਜਾਰੀ ਹੋ ਚੁੱਕੇ ਹਨ। ਇਹ ਭਰਤੀਆਂ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੀਤੀ ਜਾਵੇਗੀ। ਇਹ ਜਾਣਕਾਰੀ ਰਾਜ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ ਹੈ। ਕੈਬਨਿਕ ਮੰਤਰੀ ਚੰਨੀ ਸੋਮਵਾਰ ਨੂੰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਰਾਜ ਦੇ ਪੰਜਵੇਂ ਮੈਘਾ ਜੌਬ ਫੇਅਰ ਦਾ ਉਦਘਾਟਨ ਕਰ ਰਹੇ ਸਨ! ਇਸ ਮੌਕੇ ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਉਪਸਥਿਤ ਰਹੇ!

ਉਦਘਾਟਨ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਦੇ ਨਾਲ ਨਾਲ ਸਰਕਾਰੀ ਖੇਤਰ ਵਿੱਚ ਵੀ ਨੌਕਰੀਆਂ ਦੇ ਅਵਸਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਵਾਂ ਮੈਘਾ ਜਾਬ ਫੇਅਰ 30 ਸਤੰਬਰ 2019 ਤੱਕ ਜਾਰੀ ਰਹਿਣਗੇ, ਜਦੋਂਕਿ ਇਸ ਵਿੱਚ ਇੱਕ ਲੱਖ ਯੁਵਕਾਂ ਨੂੰ ਸਵੈ ਰੁਜ਼ਗਾਰ ਲੋਨ ਦੀ ਸੁਵਿਧਾ ਵੀ ਮੁਹਈਆ ਕਾਰਵਾਈ ਜਾਵੇਗੀ! ਉਹਨਾਂ ਕਿਹਾ ਨਿੱਜੀ ਖੇਤਰ ਵਿੱਚ ਇਸ ਮੈਗਾ ਜੌਬ ਫੇਅਰ ਤਹਿਤ 2.10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ, ਜੋ ਕਿ ਮਿਡਲ ਕਲਾਸ ਦੀ ਪੜ੍ਹਾਈ ਤੋਂ ਲੈ ਕੇ ਪੀ.ਐੱਚ.ਡੀ ਦੀ ਯੋਗਤਾ ਰੱਖਣ ਵਾਲਿਆਂ ਤਕ ਨੂੰ ਦਿੱਤੀਆਂ ਜਾਣਗੀਆਂ!

ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਕੁਲ 70 ਤੋਂ ਵੀ ਵੱਧ ਸਥਾਨਾਂ ਉਤੇ 5ਵੇਂ ਜੌਬ ਫੇਅਰ ਦਾ ਆਯੋਜਨ ਕਰ ਰਹੀ ਹੈ, ਜਿਸ ਵਿੱਚ 2000 ਦੇ ਕਰੀਬ ਕੰਪਨੀਆਂ ਪੰਜਾਬੀ ਨੌਜਵਾਨ ਨੂੰ ਨੌਕਰੀਆਂ ਦੇਣ ਜਾ ਰਹੀਆਂ ਹਨ! ਮੰਤਰੀ ਚੰਨੀ ਜੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 18 ਸਤੰਬਰ ਨੂੰ ਆਈ.ਐਸ.ਬੀ. ਮੋਹਾਲੀ ਵਿੱਚ ਇਕ ਹਾਈ-ਐਂਡ ਜੌਬ ਫੇਅਰ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ 25 ਮਲਟੀ ਨੈਸ਼ਨਲ ਕੰਪਨੀਆਂ 800 ਖਾਲੀ ਪੋਸਟਾਂ ਦੇ ਲਈ 03 ਤੋਂ 09 ਲੱਖ ਰੁਪੈ ਤੱਕ ਦੇ ਪੈਕੇਜ ਦੀ ਪੇਸ਼ਕਸ਼ ਕਰੇਗੀ।

ਚੰਨੀ ਨੇ ਦੱਸਿਆ ਕਿ ਵਰਤਮਾਨ ਵਿੱਚ ਪੰਜਾਬ ਸਰਕਾਰ ਨੇ 4 ਰਾਜ ਪੱਧਰੀ ਮੈਘਾ ਜਾਬ ਫੇਅਰ ਅਤੇ ਇੱਕ ਅੰਤਰ ਰਾਸ਼ਟਰੀ ਜਾਬ ਫੇਅਰ ਦਾ ਆਯੋਜਿਤ ਕੀਤਾ ਹੈ ਜਦੋਂ ਕਿ 2017 ਤੋਂ ਹੁਣ ਤੱਕ 8 ਲੱਖ ਤੋਂ ਜਿਆਦਾ ਲਾਭਪਾਤਰੀਆਂ ਨੂੰ ਨਿੱਜੀ/ਸਰਕਾਰੀ ਖੇਤਰ ਵਿੱਚ ਰੋਜ਼ਗਾਰ/ਸਵੈ ਰੁਜ਼ਗਾਰ ਦੇ ਅਵਸਰਾਂ ਦੇ ਨਾਲ ਸੁਵਿਧਾ ਪ੍ਰਦਾਨ ਕੀਤੀ ਜਾ ਚੁੱਕੀ ਹੈ।

Channi at IKGPTU Mega Job Fair 2ਆਈ.ਕੇ.ਜੀ.ਪੀ.ਟੀ ਯੂ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਨੌਜਵਾਨਾਂ ਦੇ ਨੌਕਰੀ ਦੇ ਸੁਪਨੇ ਜਾਂ ਸੁਪਨਿਆਂ ਦੀ ਨੌਕਰੀ ਦਵਾਉਣ ਵਿੱਚ ਅਜਿਹੇ ਜੌਬ ਫੇਅਰ ਬੇਹੱਦ ਮਦਦਗਾਰ ਤੇ ਲਾਭਕਾਰੀ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਤੋਂ ਹੀ ਸਰਕਾਰ ਦੀਆਂ ਬਿਹਤਰ ਪਹਿਲਕਦਮੀਆਂ ਦੇ ਵਿਚ ਨਾਲ ਰਹੀ ਹੈ ਅਤੇ ਭਵਿੱਖ ਵਿਚ ਵੀ ਰਹੇਗੀ। ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾਂ ਨੇ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਦੀ ਗੱਲ ਹੈ ਕਿ ਸਰਕਾਰ ਹੁਣ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਵਿਦਿਅਕ ਅਦਾਰਿਆਂ ਜੀ ਜਿੰਮੇਦਾਰੀ ਨੂੰ ਆਪ ਗੰਭੀਰਤਾ ਨਾਲ ਲੈਂਦੇ ਹੋਏ ਰਾਬਤੇ ਕਰ ਰਹੀ ਹੈ! ਸਰਕਾਰ ਦੀ ਭਾਗੇਦਾਰੀ ਨਾਲ ਵਿਦਿਅਕ ਅਦਾਰਿਆਂ ਦੇ ਹੌਂਸਲੇ ਹੋਰ ਵਧੇ ਹਨ! ਉਨ੍ਹਾਂ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਜੌਬ ਫੇਅਰ ਵਿੱਚ 30 ਤੋਂ ਵੱਧ ਕੰਪਨੀਆਂ 2300 ਨੌਕਰੀਆਂ ਦੇਣ ਲਈ ਉਪਲੱਬਧ ਹਨ ਅਤੇ 1500 ਤੋਂ ਵੱਧ ਵਿਦਿਆਰਥੀ ਆਵੇਦਕ ਦੇ ਤੌਰ ਤੇ ਰਜਿਸਟਰਡ ਹੋਏ ਹਨ।

ਸਮਾਰੋਹ ਨੂੰ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਵੀ ਸੰਬੋਧਿਤ ਕੀਤਾ ਗਿਆ! ਉਹਨਾਂ ਵੱਲੋਂ ਯੋਗਤਾ ਤੇ ਅਧਾਰਿਤ ਨੌਕਰੀਆਂ ਬਾਰੇ ਆਪਣੇ ਵਿਚਾਰ ਰਖੇ ਗਏ !

ਧੰਨਵਾਦ ਦਾ ਪ੍ਰਸਤਾਵ ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਖਬੀਰ ਵਾਲੀਆਂ ਵੱਲੋਂ ਪੜਿਆ ਗਿਆ! ਇਸ ਮੌਕੇ ਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਜਿਲਾ ਰੋਜ਼ਗਾਰ ਅਫਸਰ ਨੀਲਾਮ ਮਹੇ ਅਤੇ ਰੋਜਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਜਤਿੰਦਰ ਸਰੀਨ ਵੀ ਹਾਜ਼ਰ ਰਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION