25.1 C
Delhi
Tuesday, April 23, 2024
spot_img
spot_img

ਲੰਗਰ, ਦਵਾਈਆਂ ਤੇ ਰੈਣ ਬਸੇਰਿਆਂ ਮਗਰੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਘਰਸ਼ੀਲ ਕਿਸਾਨਾਂ ਨੂੰ ਵੰਡੇ ਗੀਜ਼ਰ

ਯੈੱਸ ਪੰਜਾਬ
ਨਵੀਂ ਦਿੱਲੀ, 23 ਦਸੰਬਰ, 2020:
ਦਿੱਲੀ ਦੇ ਬਾਰਡਰਾਂ ‘ਤੇ ਚਲ ਰਹੇ ਕਿਸਾਨ ਸੰਘਰਸ਼ ਲਈ ਪਹਿਲਾਂ ਲੰਗਰ, ਫਿਰ ਦਵਾਈਆਂ ਦਾ ਲੰਗਰ ਤੇ ਐਂਬੂਲੈਂਸਾਂ ਤੇ ਰੈਣ ਬਸੇਰਿਆਂ ਦੇ ਨਾਲ ਨਾਲ ਹੋਰ ਸਹੂਲਤਾਂ ਉਪਲਬਧਾਂ ਕਰਵਾਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਸੰਘਰਸ਼ਸ਼ੀਲ ਕਿਸਾਨਾਂ ਲਈ ਮੁਫਤ ਗੀਜ਼ਰ ਸਹੂਲਤ ਉਪਲਬਧ ਕਰਵਾਉਣੀ ਸ਼ੁਰੂ ਕੀਤੀ ਹੈ।

ਿਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਹਿਲਾਂ ਕਮੇਟੀ ਵੱਲੋਂ ਸੰਘਰਸ਼ ਦੀ ਸ਼ੁਰੂਆਤ ਵਿਚ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਦਵਾਈਆਂ ਦਾ ਲੰਗਰ ਤੇ ਡਾਕਟਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਤੇ ਫੇਰ ਰੈਣ ਬਸੇਰੇ ਦੇ ਰੂਪ ਵਿਚ ਸਹੂਲਤ ਪ੍ਰਦਾਨ ਕੀਤੀ ਗਈ।

ਉਹਨਾਂ ਦੱਸਿਆ ਕਿ ਹੁਣ ਕਮੇਟੀ ਨੇ ਕੜਾਕੇ ਦੀ ਇਸ ਠੰਢ ਵਿਚ ਕਿਸਾਨਾਂ ਦੇ ਬਹਾਅ ਵਾਸਤੇ ਪਾਣੀ ਗਰਮ ਕਰਨ ਲਈ ਗੀਜ਼ਰ ਉਪਲਬਧ ਕਰਵਾਏ ਹਨ ਤਾਂ ਜੋ ਕਿਸਾਨ ਗਰਮ ਜਾਂ ਠਾਰ ਭੰਨੇ ਪਾਣੀ ਨਾਲ ਨਹਾ ਕੇ ਆਪੋ ਆਪਣੇ ਬਲਬੂਤੇ ‘ਤੇ ਕਿਸਾਨ ਸੰਘਰਸ਼ ਵਿਚ ਕੁੱਦ ਸਕਣ।

ਉਹਨਾਂ ਕਿਹਾ ਕਿ ਕਿਸਾਨਾਂ ਖਾਸ ਤੌਰ ‘ਤੇ ਪੰਜਾਬੀਆਂ ਵਾਸਤੇ ਇਹ ਸੰਘਰਸ਼ ਬਹੁਤ ਮਹੱਤਤਾ ਰੱਖਦਾ ਹੈ ਤੇ ਇਸਦੀ ਕਾਮਯਾਬੀ ਵਾਸਤੇ ਅਸੀਂ ਜੋ ਵੀ ਜ਼ਰੂਰਤ ਹੋਵੇ ਆਪਣੀ ਸਮਰਥਾ ਮੁਤਾਬਕ ਸੇਵਾਵਾਂ ਉਪਲਬਧ ਕਰਾਵਾਂਗੇ। ਉਹਨਾਂ ਕਿਹਾ ਕਿ ਕਿਸਾਨ ਹੀ ਦੇਸ਼ ਦਾ ਆਧਾਰ ਹਨ ਅਤੇ ਜੇਕਰ ਕਿਸਾਨ ਦਾ ਜੀਵਨ ਸੁਰੱਖਿਅਤ ਨਹੀਂ ਤਾਂ ਫਿਰ ਦੇਸ਼ ਵਿਚ ਕਿਸੇ ਦਾ ਵੀ ਜੀਵਨ ਸਫਲ ਨਹੀਂ ਹੋ ਸਕਦਾ।

ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਚ ਸੂਬਾ ਪੁਲਿਸ ਵੱਲੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਮਗਰੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਮੌਕੇ ‘ਤੇ ਪੁੱਜੇ ਅਤੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੁੰ ਹਿਰਾਸਤ ਵਿਚੋਂ ਰਿਹਾਅ ਕਰਵਾਇਆ।

ਤਕਰੀਬਨ ਰਾਤ 11.00 ਵਜੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿਚੋਂ ਰਿਹਾਅ ਕੀਤਾ ਜਿਸ ਮਗਰੋਂ 600 ਦੇ ਕਰੀਬ ਟਰੈਕਟਰ ਟਰਾਲੀਆਂ ਤੇ ਹੋਰ ਸਾਧਾਨਾਂ ਰਾਹੀਂ 2 ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਵਿਚ ਗਾਜ਼ੀਪੁਰ ਬਾਰਡਰ ਵੱਲ ਰਵਾਨਾ ਹੋਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION