34 C
Delhi
Thursday, April 18, 2024
spot_img
spot_img

ਲੌਂਗੋਵਾਲ ਤੇ ਸਮੁੱਚੀ ਅੰਤ੍ਰਿੰਗ ਕਮੇਟੀ ਖ਼ਿਮਾ ਯਾਚਨਾ ਦੇ ਨਾਲ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ: ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ, 6 ਸਤੰਬਰ, 2020:

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਤੋਂ ਵੱਧ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਅੰਤ੍ਰਿਗ ਕਮੇਟੀ ਤੇ ਸਾਜ਼ਿਸ਼ ਦੇ ਅਧੀਨ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ।

ਕਮੇਟੀ ਆਗੂਆਂ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ 27 ਅਗਸਤ ਦੀ ਮੀਟਿੰਗ ਵਿੱਚ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ ਪਰ 6 ਸਤੰਬਰ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਫੌਜਦਾਰੀ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਹੋਇਆਂ ਯੂ ਟਰਨ ਲੈ ਲਿਆ ਹੈ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿੱਗਦੇ ਹੋਏ ਵਕਾਰ ਨੂੰ ਹੋਰ ਢਾਹ ਲੱਗੀ ਹੈ। ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਬੰਧਕਾਂ ਦੇ ਇਲਾਵਾ ਬਾਦਲ ਪਰਿਵਾਰ ਵੀ ਦੋਸ਼ੀ ਹੈ।

ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਾਂਚ ਕਮੇਟੀ ਨੇ ਸਿਆਸਤਦਾਨ ਜਿਨ੍ਹਾਂ ਦੀ ਜੇਬ ਚੋਂ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦੇ ਹਨ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਅਤੇ ਨਾ ਹੀ ਉਨ੍ਹਾਂ ਨੂੰ ਜਾਂਚ ਦੌਰਾਨ ਤਲਬ ਕੀਤਾ ਬਲਕਿ ਹੇਠਲੇ ਪੱਧਰ ਤੇ ਕਰਮਚਾਰੀਆਂ ਨੂੰ ਜਾਂਚ ਦਾ ਹਿੱਸਾ ਬਣਾ ਕੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ।

ਅੰਤ੍ਰਿਗ ਕਮੇਟੀ ਨੇ ਦੋਸ਼ੀ ਕਰਮਚਾਰੀਆਂ ਵਿਰੁੱਧ ਫ਼ੌਜਦਾਰੀ ਕੇਸ ਨਾ ਚਲਾਉਣ ਦਾ ਫ਼ੈਸਲਾ ਕਰਕੇ ਨਾ ਕੇਵਲ ਉਨ੍ਹਾਂ ਨੂੰ ਬਚਾਇਆ ਹੈ ਬਲਕਿ ਅਦਾਲਤ ਵਿੱਚ ਆਪਣੇ ਖਿਲਾਫ ਉੱਠਣ ਵਾਲੇ ਸਵਾਲਾਂ ਤੋਂ ਆਪਣਾ ਛੁਟਕਾਰਾ ਪਾਇਆ ਹੈ।

ਹਵਾਰਾ ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ, ਮਾਸਟਰ ਬਲਦੇਵ ਸਿੰਘ ਆਦਿ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਖੁਦ ਦੋਸ਼ੀ ਹਨ ਅਤੇ ਆਪਣੀ ਸਜ਼ਾ ਵੀ ਆਪ ਨਿਰਧਾਰਿਤ ਕਰਕੇ 18 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਿਮਾ ਯਾਚਨਾ ਕਰਨ ਲਈ ਪੇਸ਼ ਹੋ ਰਹੇ ਹਨ।

ਲਾਪਤਾ 328 ਸਰੂਪਾਂ ਦੇ ਮਾਮਲੇ ਵਿੱਚ ਅੱਜ ਇਹ ਸਾਰੇ ਪੰਥ ਦੀ ਕਚਹਿਰੀ ਵਿਚ ਦੋਸ਼ੀ ਹਨ। ਸੰਗਤਾਂ ਦਾ ਸਵਾਲ ਹੈ 328 ਪਾਵਨ ਸਰੂਪ ਕਿੱਥੇ ਗਏ? ਕਦੋਂ ਗਏ? ਕਿਸ ਦੇ ਹੁਕਮ ਨਾਲ ਗਏ? ਇਸ ਸਾਰੇ ਘਟਨਾਕ੍ਰਮ ਲਈ ਭਾਈ ਲੌਂਗੋਵਾਲ ਅਤੇ ਸਮੁੱਚੀ ਅੰਤ੍ਰਿਗ ਕਮੇਟੀ ਦੋਸ਼ੀ ਹੈ ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਯਾਚਨਾ ਦੇ ਨਾਲ ਡਾ ਰੂਪ ਸਿੰਘ ਵਾਂਗ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਹੋਇਆ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ।

ਹਵਾਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇੱਕ ਹਜ਼ਾਰ ਪੰਨਿਆਂ ਦੀ ਜਾਂਚ ਰਿਪੋਰਟ ਮੁਕੰਮਲ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਤੇ ਨਹੀ ਪਾਈ ਗਈ ਕੇਵਲ ਦੋਸ਼ੀ ਕਰਮਚਾਰੀਆਂ ਸਬੰਧੀ ਦੱਸ ਪੰਨਿਆਂ ਇਸ ਦਾ ਬਿਓਰਾ ਪਾਇਆ ਗਿਆ ਹੈ।

ਭਾਈ ਲੌਂਗੋਵਾਲ ਵੱਲੋਂ ਇਹ ਦਾਅਵਾ ਕਰਨਾ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਇਸ ਦੇ ਕੰਮ ਕਾਜ ਵਿੱਚ ਕਿਸੇ ਦੀ ਵੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਂਦੀ ਤੇ ਸਵਾਲ ਕਰਦਿਆਂ ਜਥੇਦਾਰ ਹਵਾਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਇਹੋ ਜਿਹੇ ਬਿਆਨ ਦੇ ਕੇ ਆਪਣੇ ਆਪ ਨੂੰ ਤਾਂ ਖ਼ੁਸ਼ ਕਰ ਸਕਦੇ ਹਨ ਪਰ ਸਿੱਖ ਸੰਗਤਾਂ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਪ੍ਰਧਾਨ ਅਤੇ ਅੰਤ੍ਰਿਗ ਕਮੇਟੀ ਦੀ ਨਿਯੁਕਤੀ ਕੌਣ ਕਰਦਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਆਜ਼ਾਦ ਹੁੰਦੀ ਤਾਂ ਅੱਜ ਨਾਨਕਸ਼ਾਹੀ ਕੈਲੰਡਰ ਆਪਣੇ ਮੂਲ ਰੂਪ ਵਿੱਚ ਲਾਗੂ ਹੁੰਦਾ। ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਤੋਂ ਨਰੈਣੂ ਮਹੰਤੇ ਬਾਦਲਕਿਆਂ ਅਤੇ ਲੌਂਗੋਵਾਲੀਆਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION