ਅੱਜ-ਨਾਮਾ
ਲੌਂਗੋਵਾਲੀਏ ਭਾਈ ਦੀ ਬਾਤ ਸੁਣ ਲਓ,
ਕਲਰਕਾਂ ਨਾਲੋਂ ਵੀ ਮੰਦਾ ਹੈ ਹਾਲ ਬੇਲੀ।
ਫੋਕੀ ਦੀਂਹਦੀ ਆ ਚੌਧਰ ਪ੍ਰਧਾਨਗੀ ਦੀ,
ਕਰਨੀ ਔਖੀ, ਪਰ ਹੋਵੇ ਨਾ ਟਾਲ ਬੇਲੀ।
ਫੈਸਲਾ ਇੱਕ ਵੀ ਆਪ ਨਾ ਕਰਨ ਜੋਗਾ,
ਦੋਸ਼ਾਂ ਮੂਹਰੇ ਬਣਾਇਆ ਹੈ ਢਾਲ ਬੇਲੀ।
ਰਹਿਣੀ ਪ੍ਰਧਾਨਗੀ ਕੋਲ ਹੈ ਤਦੋਂ ਤੀਕਰ,
ਲੈਂਦੇ ਨਵਾਂ ਨਹੀਂ ਜਦੋਂ ਤੱਕ ਭਾਲ ਬੇਲੀ।
ਸਵੇਰੇ ਉੱਠਦਿਆਂ ਪੁੱਛਦਾ ਹੋਊਗਾ ਉਹ,
ਆਇਆ ਨਵਾਂ ਕਿ ਅਸੀਂ ਪ੍ਰਧਾਨ ਬੇਲੀ।
ਰੱਖਿਆ ਕੀ ਸੀ ਐਸੀ ਪ੍ਰਧਾਨਗੀ ਵਿੱਚ,
ਜਿਸ ਦੀ ਜਾਪਦੀ ਕੋਈ ਨਾ ਸ਼ਾਨ ਬੇਲੀ।
-ਤੀਸ ਮਾਰ ਖਾਂ
ਜੂਨ 11, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ