35.1 C
Delhi
Thursday, March 28, 2024
spot_img
spot_img

ਲੁਧਿਆਣਾ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੀ ਚੋਣ: ਸਾਬਕਾ ਰਣਜੀ ਖ਼ਿਡਾਰੀ ਸਤੀਸ਼ ਕੁਮਾਰ ਮੰਗਲ ਪ੍ਰਧਾਨ ਬਣੇ

ਯੈੱਸ ਪੰਜਾਬ
ਲੁਧਿਆਣਾ, 7 ਨਵੰਬਰ, 2020 –
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੀ ਸਹਿਯੋਗੀ ਸੰਸਥਾ ਲੁਧਿਆਣਾ ਜ਼ਿਲਾ ਕ੍ਰਿਕਟ ਐਸੋਸੀਏਸ਼ਨ (ਐਲਡੀਸੀਏ) ਦੀਆਂ ਹੋਈਆਂ ਚੋਣਾਂ ਵਿੱਚ ਬਿਨਾਂ ਮੁਕਾਬਲੇ ਸਾਬਕਾ ਰਣਜੀ ਖਿਡਾਰੀ ਸਤੀਸ਼ ਕੁਮਾਰ ਮੰਗਲ ਪ੍ਰਧਾਨ ਅਤੇ ਰਾਕੇਸ਼ ਸੈਣੀ ਸੀਨੀਅਰ ਉਪ-ਪ੍ਰਧਾਨ ਚੁਣੇ ਗਏ। ਇੱਥੇ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਇਹ ਚੋਣਾਂ 17 ਸਾਲ ਬਾਅਦ 8 ਨਵੰਬਰ ਨੂੰ ਹੋਣੀਆਂ ਸਨ ।

ਸੀਨੀਅਰ ਉਪ-ਪ੍ਰਧਾਨ ਦੇ ਅਹੁਦੇ ਲਈ ਅਜੈ ਆਰ ਜੈਨ, ਰਾਕੇਸ਼ ਸੈਣੀ, ਸੁਰੇਸ਼ ਕਟਿਯਾਲ ਅਤੇ ਕੇਸ਼ਵ ਰਾਏ ਚੁਣੇ ਗਏ । ਉਪ ਪ੍ਰਧਾਨ ਦੇ ਅਹੁਦੇ ਲਈ ਸੁਰਿੰਦਰਪਾਲ ਸਿੰਘ, ਨਰੇਸ਼ ਮਰਵਾਹਾ, ਚਰਨਜੀਤ ਸਿੰਘ, ਗਿਰੀਸ਼ ਧੀਰ, ਕੁਸ਼ਮ ਪਰਮੋਦ ਅਤੇ ਅਸ਼ੋਕ ਸਿੱਕਾ , ਜਦਕਿ ਹਰਿੰਦਰ ਬੀਰ ਸਿੰਘ, ਡਾ: ਇਕਬਾਲ ਸਿੰਘ ਆਹੂਜਾ, ਜਸਿੰਦਰ ਪਾਲ ਸਿੰਘ ਅਤੇ ਰੌਸ਼ਨ ਲਾਲ ਚੋਪੜਾ ਐਸੋਸੀਏਟਿਡ ਉਪ ਪ੍ਰਧਾਨ ਚੁਣੇ ਗਏ। ਅਨੁਪਮ ਕੁਮਾਰੀਆ ਨੂੰ ਆਨਰੇਰੀ ਜਨਰਲ ਸਕੱਤਰ ਅਤੇ ਮਾਨਿਕ ਬੱਸੀ ਨੂੰ ਆਨਰੇਰੀ ਖਜ਼ਾਨਚੀ ਨਿਯੁਕਤ ਕੀਤਾ ਗਿਆ।

ਪੰਜਾਬ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਾਬਕਾ ਕ੍ਰਿਕਟਰ ਸਤੀਸ਼ ਕੁਮਾਰ ਮੰਗਲ ਅਤੇ ਰਾਕੇਸ਼ ਸੈਣੀ ਕ੍ਰਮਵਾਰ ਪ੍ਰਧਾਨ ਅਤੇ ਸੀਨੀਅਰ ਉਪ-ਪ੍ਰਧਾਨ ਦੇ ਅਹੁਦਿਆਂ ਲਈ ਚੁਣੇ ਗਏ ਹਨ। ਸਿੱਕਮ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਪਰਮੋਦ ਕੋਹਲੀ ਨੂੰ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਲਈ ਨਿਗਰਾਨ ਨਿਯੁਕਤ ਕੀਤਾ ਗਿਆ ਸੀ ।

ਸਤੀਸ਼ ਕੁਮਾਰ ਮੰਗਲ ਰਣਜੀ ਟਰਾਫੀ ਦੇ ਸਾਬਕਾ ਖਿਡਾਰੀ ਹਨ ਅਤੇ ਸਕੂਲ ਖੇਡ ਫੈਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਜੂਨੀਅਰ ਕ੍ਰਿਕਟ ਦੇ ਤਹਿਤ ਇੰਡੀਅਨ ਸਕੂਲ ਲੜਕਿਆਂ ਦੇ ਚੋਣ ਪੈਨਲ ਤੇ ਵੀ ਰਹੇ ਹਨ। ਉਨ੍ਹਾਨੇ ਕਿਹਾ ਕੀ, “ਅਸੀਂ ਐਸੋਸੀਏਸ਼ਨ ਵੱਲੋਂ ਕੀਤੇ ਚੰਗੇ ਕੰਮਾ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ।

ਇਸ ਤੋਂ ਇਲਾਵਾ, ਅਸੀਂ ਰਣਜੀ ਟਰਾਫੀ ਦੇ ਖਿਡਾਰੀਆਂ ਨੂੰ ਐਸੋਸੀਏਸ਼ਨ ਨਾਲ ਸ਼ਾਮਲ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਦੇ ਕੀਮਤੀ ਤਜ਼ਰਬੇ ਦੀ ਵਰਤੋਂ ਕਰਨਾ ਚਾਹੁੰਦੇ ਹਾਂ। ਅਸੀਂ ਨੌਜਵਾਨ ਖਿਡਾਰੀਆਂ ਲਈ ਆਪਣੇ ਖੁਦ ਦੇ ਇਕ ਕ੍ਰਿਕਟ ਮੈਦਾਨ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ।

ਇਸ ਵੇਲੇ ਉਹ ਜੀਆਰਡੀ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ ਵਿਚ ਅਭਿਆਸ ਕਰ ਰਹੇ ਹਨ। ਉਨ੍ਹਾਨੇ ਕਿਹਾ ਕੀ “ਹੁਣ ਤੱਕ, ਪੰਜਾਬ ਦੇ ਮੁਹਾਲੀ ਅਤੇ ਪਟਿਆਲੇ ਜ਼ਿਲ੍ਹਿਆਂ ਵਿੱਚ ਕ੍ਰਿਕਟ ਨੂੰ ਆਮ ਤੌਰ‘ ਤੇ ਸਸ਼ਕਤ ਕੀਤਾ ਜਾ ਰਹੀ ਸੀ। ਪਰ ਹੁਣ, ਅਸੀਂ ਲੁਧਿਆਣਾ ਵਿਚ ਖੇਡ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ ਅਤੇ ਇਸ ਨੂੰ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੇ ਪੱਧਰ ਤਕ ਲਿਆਉਣਾ ਚਾਹੁੰਦੇ ਹਾਂ। ”

ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ 1997-99 ਵਿਚ ਪੰਜਾਬ ਤੋਂ ਰਣਜੀ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਵਿਜੇ ਮਰਚੈਂਟ ਟਰਾਫੀ, ਕੂਚ ਬਿਹਾਰ ਟਰਾਫੀ ਲਈ ਵੀ ਖੇਡ ਚੁੱਕੇ ਹਨ, ਰਾਕੇਸ਼ ਸੈਣੀ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਆਪਣੇ ਕਾਲਜ ਵਿਚ ਗੋਲਡ ਮੈਡਲਿਸਟ ਵੀ ਸੀ।

ਉਨ੍ਹਾ ਨੇ ਕਿਹਾ ਕੀ ਇਹ ਚੋਣਾਂ ਨੌਜਵਾਨ ਖਿਡਾਰੀਆਂ ਲਈ ਵਰਦਾਨ ਹਨ ਕਿਉਂਕਿ ਪਹਿਲੇ ਦਰਜੇ ਦੇ ਕ੍ਰਿਕਟ ਖਿਡਾਰੀ ਪ੍ਰਧਾਨ ਅਤੇ ਸੀਨੀਅਰ ਉਪ-ਪ੍ਰਧਾਨ ਦੇ ਅਹੁਦੇ ਲਈ ਚੁਣੇ ਗਏ ਹਨ। ਨਵੇਂ ਚੁਣੇ ਅਹੁਦੇਦਾਰ ਖਿਡਾਰੀਆਂ ਦੀਆਂ ਮੰਗਾਂ ਲਈ ਲੜਨਗੇ ਅਤੇ ਉਨ੍ਹਾਂ ਨੂੰ ਮੌਕੇ ਪ੍ਰਦਾਨ ਕੀਤੇ ਜਾਣਗੇ। ”

ਕ੍ਰਿਕਟ ਦੇ ਮੈਦਾਨ ਦੀ ਜ਼ਰੂਰਤ ਬਾਰੇ ਸੈਣੀ ਨੇ ਕਿਹਾ, “ਅਸੀਂ ਜਿੰਨੀ ਜਲਦੀ ਹੋ ਸਕੇ ਕ੍ਰਿਕਟ ਮੈਦਾਨ ਪ੍ਰਾਪਤ ਕਰਨ ਲਈ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕਰਾਂਗੇ।“

Yes Punjab Gall Punjab Di


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION