37.8 C
Delhi
Thursday, April 25, 2024
spot_img
spot_img

ਲੁਧਿਆਣਾ ਵਿਚ 48 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ

ਲੁਧਿਆਣਾ, 30 ਅਪ੍ਰੈਲ, 2020 –

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 48 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 38 ਮਾਮਲੇ ਨੰਦੇੜ ਸਾਹਿਬ ਨਾਲ ਸੰਬੰਧਤ ਹਨ, ਜਦਕਿ 1 ਮਾਮਲਾ ਔਰਤਾਂ ਦੀ ਜੇਲ ਨਾਲ ਸੰਬੰਧਤ ਹੈ, 2 ਮਜ਼ਦੂਰ (ਜਿਨ੍ਹਾਂ ਵਿੱਚੋਂ 1 ਗਵਾਲੀਅਰ ਤੋਂ ਆਇਆ ਹੈ ਅਤੇ ਇੱਕ ਸਿੱਧਾ ਸਿਵਲ ਹਸਪਤਾਲ ਆਇਆ ਸੀ।), ਇਸੇ ਤਰਾਂ 6 ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਤੇ 1 ਮਾਮਲਾ ਜ਼ੇਰੇ ਇਲਾਜ਼ ਬੀ. ਡੀ. ਪੀ. ਓ. ਦੇ ਸੰਪਰਕ ਨਾਲ ਸੰਬੰਧਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 2380 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚ 77 ਪਾਜ਼ੀਟਿਵ (ਇਕੱਲੇ ਜ਼ਿਲ੍ਹਾ ਲੁਧਿਆਣਾ ਦੇ) ਹਨ। 8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ।

ਸ੍ਰੀ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੋ ਖੁੱਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦਿੱਤੀ ਗਈ ਹੈ, ਉਹ ਉਸਦਾ ਨਜਾਇਜ਼ ਫਾਇਦਾ ਨਾ ਉਠਾਉਣ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਲੋਕਾਂ ਵਿੱਚੋਂ ਇਸ ਖੁੱਲ ਨੂੰ ਲੈ ਕੇ ਸਹਿਯੋਗ ਨਾ ਕੀਤਾ ਗਿਆ ਤਾਂ ਪੁਲਿਸ ਨੂੰ ਸਖ਼ਤੀ ਵੀ ਕਰਨੀ ਪੈ ਸਕਦੀ ਹੈ।

ਸ੍ਰੀ ਅਗਰਵਾਲ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਅੱਜ ਤੋਂ ਕਰਫਿਊ/ਲੌਕਡਾਊਨ ਵਿੱਚ ਦਿੱਤੀ ਢਿੱਲ ਦੌਰਾਨ ਜਿਹੜੀਆਂ ਦੁਕਾਨਾਂ ਕੋਲ ਜ਼ਰੂਰੀ ਘਰੇਲੂ ਵਸਤਾਂ, ਖੇਤੀਬਾੜੀ ਉਪਕਰਨ, ਹਾਰਡਵੇਅਰ ਆਦਿ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ, ਉਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ ਸਕਦੀਆਂ ਹਨ। ਉਹ ਘਰ-ਘਰ ਡਲਿਵਰੀ ਦਾ ਕੰਮ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਸਕਦੇ ਹਨ।

ਇਸ ਸਮੇਂ ਦੌਰਾਨ ਕਾਊਂਟਰ ਸੇਲ ਬਿਲਕੁਲ ਵੀ ਨਹੀਂ ਕੀਤੀ ਜਾ ਸਕੇਗੀ। ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਸਕ, ਦਸਤਾਨੇ ਆਦਿ ਪਾਉਣੇ ਲਾਜ਼ਮੀ ਹੋਣਗੇ ਅਤੇ ਦੁਕਾਨ ਵਿੱਚ ਭੀੜ ਨਹੀਂ ਹੋਣ ਦੇਣੀ ਅਤੇ ਲੋਕਾਂ ਵਿੱਚ 2 ਮੀਟਰ ਦੀ ਸਮਾਜਿਕ ਦੂਰੀ ਵੀ ਜ਼ਰੂਰੀ ਹੋਵੇਗੀ। ਜੇਕਰ ਦੁਕਾਨਦਾਰ ਇਸ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਢਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਕਈ ਤਰਾਂ ਦੇ ਸਵਾਲ ਹਨ, ਜਿਨ੍ਹਾਂ ਬਾਰੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੋ ਵੀ ਲੋਕ ਦੁਕਾਨਾਂ ‘ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ (ਤਿੰਨ ਘੰਟੇ) ਤੱਕ ਕਿਸੇ ਪਾਸ ਦੀ ਲੋੜ ਨਹੀਂ ਰਹੇਗੀ। ਪਰ ਉਹ ਪੈਦਲ ਹੀ ਦੁਕਾਨਾਂ ਤੱਕ ਜਾ ਸਕਣਗੇ। ਜੇਕਰ ਕੋਈ ਵਿਅਕਤੀ ਵਾਹਨ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ।

ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਆਦਿ ਦੀ ਪੂਰਨ ਤੌਰ ‘ਤੇ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਭੇਜਣ, ਉਨ੍ਹਾਂ  ਦੇ ਮਾਸਕ ਆਦਿ ਪਾਇਆ ਹੋਣਾ ਚਾਹੀਦਾ ਹੈ ਅਤੇ ਦੁਕਾਨਾਂ ਤੋਂ ਖਰੀਦਿਆ ਸਮਾਨ ਅਤੇ ਹੱਥਾਂ ਨੂੰ ਚੰਗੀ ਤਰਾਂ ਸੈਨੀਟਾਈਜ਼ ਕਰਨਾ ਚਾਹੀਦਾ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਚੱਲਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਕਾਊਂਟਰ ਸੇਲ ਲਈ ਖੁੱਲ ਸਕਦੀਆਂ ਹਨ। ਲੋਕ ਬਿਨਾਂ ਕਿਸੇ ਪਾਸ ਦੇ ਪੈਦਲ ਦੁਕਾਨਾਂ ਤੱਕ ਜਾ ਸਕਣਗੇ। ਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਮੌਜੂਦ ਦੁਕਾਨਾਂ ਨਹੀਂ ਖੁੱਲ ਸਕਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਈ ਆਦਿ ਦੀਆਂ ਦੁਕਾਨਾਂ ਜਾਂ ਸੈਲੂਨ ਆਦਿ ਨਹੀਂ ਖੁੱਲ ਸਕਣਗੇ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਤੋਂ ਸਮਾਨ ਖਰੀਦਣ ਤੋਂ ਬਿਨਾਂ ਕਿਸੇ ਹੋਰ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਆਸੇ ਪਾਸੇ ਕੋਈ ਹੋਰ ਦੁਕਾਨ ਨਾ ਹੋਵੇ) ਖੋਲੀਆਂ ਜਾ ਸਕਦੀਆਂ ਹਨ। ਬਾਜ਼ਾਰਾਂ ਵਿੱਚਲੀਆਂ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਖੋਲੀਆਂ ਜਾ ਸਕਣਗੀਆਂ, ਜੋ ਕਿ ਸਿਰਫ਼ ਅੱਗੇ ਦੁਕਾਨਦਾਰਾਂ ਨੂੰ ਹੀ ਸਮਾਨ ਸਪਲਾਈ ਕਰ ਸਕਣਗੀਆਂ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਜੋ ਮਾਈਗਰੇਟਰੀ ਆਬਾਦੀ ਦੂਜੇ ਰਾਜਾਂ ਵਿੱਚ ਬੈਠੀ ਹੈ, ਉਨ੍ਹਾਂ ਬਾਰੇ ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਜੇਕਰ ਅਜਿਹੀ ਆਬਾਦੀ ਆਪਣੇ ਸੂਬੇ ਨੂੰ ਜਾਣਾ ਚਾਹੁੰਦੀ ਹੈ ਤਾਂ ਉਹ ਵੈੱਬਸਾਈਟ www.covidhelp.punjab.gov.in ‘ਤੇ ਮਿਤੀ 1 ਮਈ, 2020 ਤੋਂ ਅਪਲਾਈ ਕਰ ਸਕਦੀ ਹੈ।

ਇਸ ਸੰਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੂਵਮੈਂਟ ਤਾਂ ਹੀ ਸੰਭਵ ਹੋ ਸਕੇਗੀ, ਜੇਕਰ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ ਵਿੱਚ ਸਹਿਮਤ ਹੋਣਗੀਆਂ। ਮੂਵਮੈਂਟ ਕਰਾਉਣ ਤੋਂ ਪਹਿਲਾਂ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ, ਜੇਕਰ ਵਿਅਕਤੀ ਸਫ਼ਰ ਲਈ ਫਿੱਟ ਹੋਇਆ ਤਾਂ ਹੀ ਜਾਣ ਦਿੱਤਾ ਜਾਵੇਗਾ। ਇਨ੍ਹਾਂ ਲੋਕਾਂ ਦੀ ਮੂਵਮੈਂਟ ਕਿਵੇਂ ਕਰਵਾਈ ਜਾਣੀ ਹੈ, ਉਸ ਬਾਰੇ ਹਦਾਇਤਾਂ ਭਾਰਤ ਸਰਕਾਰ ਵੱਲੋਂ ਜਲਦੀ ਜਾਰੀ ਕੀਤੀਆਂ ਜਾਣਗੀਆਂ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION