30.6 C
Delhi
Thursday, April 25, 2024
spot_img
spot_img

ਲੁਧਿਆਣਾ ਦੇ ਸ਼ਹਿਰੀ ਖ਼ੇਤਰ ’ਚ ‘ਗਲਾਡਾ’ ਵੱਲੋਂ ਬਣਾਈ ਜਾ ਰਹੀ ‘ਕਿਫ਼ਾਇਤੀ ਅਰਬਨ ਐਸਟੇੇਟ’ – ਗਲਾਡਾ ਐਸਟੇਟ’ ਦਾ ਕੰਮ ਸ਼ੁਰੂ

ਲੁਧਿਆਣਾ, 31 ਅਗਸਤ, 2019 –

ਸ਼ਹਿਰ ਵਿੱਚ ਕਫਾਇਤੀ ਦਰਾਂ ‘ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ ‘ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ ‘ਗਲਾਡਾ ਅਸਟੇਟ’ ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਜਗ੍ਹਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ ‘ਤੇ ਸਥਿਤ ਹੈ।

ਇਸ ਸੂਏ ਨੂੰ ਵੀ ਮਾਸਟਰ ਪਲਾਨ ਮੁਤਾਬਿਕ 80 ਫੁੱਟ ਚੌੜਾ ਕੀਤਾ ਜਾਣ ਦਾ ਪ੍ਰਸਤਾਵ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ ‘ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮੀਂ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ।

ਇਸ ਸੰਬੰਧੀ ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ। ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ ‘ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ। ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ ‘ਤੇ ਪਲਾਟ, ਗਰੀਨ ਪਾਰਕਾਂ, ਖੁੱਲ੍ਹਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ।

ਉਨ੍ਹਾਂ ਦੱਸਿਆ ਕਿ ਇਹ ਯੋਜਨਾ 2 ਅਗਸਤ, 2019 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਬਹੁਤ ਉਤਸ਼ਾਹ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਅਪਲਾਈ ਕਰਨ ਲਈ ਪੰਜਾਬ ਨੈਸ਼ਨਲ ਬੈਂਕ, ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਅਤੇ ਆਈ. ਡੀ. ਬੀ. ਆਈ. ਦੀਆਂ ਸਾਰੀਆਂ ਬਰਾਂਚਾਂ ਵਿੱਚ ਅਰਜੀ ਫਾਰਮ ਮਿਲ ਰਹੇ ਹਨ। ਅਪਲਾਈ ਕਰਨ ਦੀ ਆਖ਼ਰੀ ਮਿਤੀ 6 ਸਤੰਬਰ, 2019 ਹੈ, ਜਦਕਿ ਡਰਾਅ 16 ਸਤੰਬਰ ਨੂੰ ਕੱਢੇ ਜਾਣਗੇ। ਸਾਰੀਆਂ ਬੈਂਕਾਂ ਤੋਂ ਹੋਮ ਲੋਨ ਦੀ ਸਹੂਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਐੱਸ. ਬੀ. ਆਈ. ਅਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ 100 ਫੀਸਦੀ ਫਾਈਨਾਂਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION