32.8 C
Delhi
Wednesday, April 24, 2024
spot_img
spot_img

ਲੁਧਿਆਣਾ ਦੇ ਐਮ.ਪੀ. ਰਵਨੀਤ ਬਿੱਟੂ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ, ਬੁੱਢੇ ਨਾਲੇ ਦੀ ਸਫ਼ਾਈ ਲਈ ਸਹਿਯੋਗ ਮੰਗਿਆ

ਲੁਧਿਆਣਾ, 23 ਅਗਸਤ, 2019 –

-ਲੁਧਿਆਣਾ ਵਿੱਚੋਂ ਲੰਘਦੇ 14 ਕਿਲੋ ਮੀਟਰ ਲੰਮੇ ਬੁੱਢਾ ਨਾਲਾ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਸ੍ਰ. ਬਿੱਟੂ ਨੇ ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ।

ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸ੍ਰ. ਬਿੱਟੂ ਨੇ ਦੱਸਿਆ ਕਿ ਬੁੱਢਾ ਨਾਲਾ ਦੀ ਮੁਕੰਮਲ ਸਫਾਈ ਕਰਾਉਣਾ ਉਨ•ਾਂ ਦਾ ਸੁਪਨਾ ਹੈ, ਜਿਸ ਸੰਬੰਧੀ ਉਨ•ਾਂ ਨੇ ਲੋਕਾਂ ਨਾਲ ਚੋਣ ਵਾਅਦਾ ਵੀ ਕੀਤਾ ਹੈ। ਉਨ•ਾਂ ਕਿਹਾ ਕਿ ਬੁੱਢਾ ਨਾਲਾ (ਜਿਸਨੂੰ ਪਹਿਲਾਂ ਬੁੱਢਾ ਦਰਿਆ ਨਾਮ ਨਾਲ ਜਾਣਿਆ ਜਾਂਦਾ ਸੀ) ਜੋ ਕਿ ਕਿਸੇ ਸਮੇਂ ਸਤਲੁੱਜ ਦਰਿਆ ਦਾ ਹਿੱਸਾ ਹੁੰਦਾ ਸੀ ਅਤੇ ਇਸ ਵਿੱਚ 50 ਤੋਂ ਵਧੇਰੇ ਕਿਸਮਾਂ ਦੇ ਜਲ ਜੀਵ ਜੰਤੂ ਪਾਏ ਜਾਂਦੇ ਸਨ। ਪਰ ਮਾੜੀ ਕਿਸਮਤ ਨਾਲ ਸਮੇਂ ਦੇ ਪ੍ਰਵਾਹ ਨਾਲ ਇਸ ਦੀ ਇਹ ਸ਼ਾਨ ਖ਼ਤਮ ਹੋ ਗਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 27 ਜੁਲਾਈ ਨੂੰ ਵੀ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸ਼ੇਖਾਵਤ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ।

ਪਿਛਲੇ ਤਿੰਨ ਮਹੀਨੇ ਦੌਰਾਨ ਅੱਜ ਸ੍ਰ. ਬਿੱਟੂ ਦੀ ਕੇਂਦਰੀ ਮੰਤਰੀ ਨਾਲ ਦੂਜੀ ਮੀਟਿੰਗ ਸੀ। ਉਨ•ਾਂ ਦੱਸਿਆ ਕਿ ਉਨ•ਾਂ ਨੇ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਬੁੱਢਾ ਨਾਲਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਕਿ ਕਿਸ ਤਰ•ਾਂ ਇਸ ਨਾਲੇ ਦੇ ਗੰਦੇ ਪਾਣੀ ਨਾਲ ਸ਼ਹਿਰ ਵਿੱਚ ਬਿਮਾਰੀਆਂ ਅਤੇ ਮੁਸ਼ਕਿਲਾਂ ਦਾ ਪਸਾਰਾ ਹੋ ਰਿਹਾ ਹੈ। ਉਨ•ਾਂ ਕੇਂਦਰੀ ਮੰਤਰੀ ਨੂੰ ਸਤਲੁੱਦ ਦਰਿਆ ਵਿੱਚ ਪੈਂਦੇ ਧੁੱਸੀ ਬੰਨ ਦੇ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਵੀ ਜਾਣੂ ਕਰਵਾਇਆ ਗਿਆ।

ਉਨ•ਾਂ ਕੇਂਦਰੀ ਮੰਤਰੀ ਸ੍ਰੀ ਸ਼ੇਖਾਵਤ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਤਰਜੀਹੀ ਤੌਰ ‘ਤੇ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। ਸ੍ਰ. ਬਿੱਟੂ ਨੇ ਕਿਹਾ ਕਿ ਸ਼੍ਰੀ ਸ਼ੇਖਾਵਤ ਨੇ ਉਨ•ਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਪ੍ਰੋਜੈਕਟ ਲਈ ਪੂਰਨ ਸਹਿਯੋਗ ਅਤੇ ਫੰਡ ਮੁਹੱਈਆ ਕਰਵਾਏ ਜਾਣਗੇ।

ਨ•ਾਂ ਕਿਹਾ ਕਿ ਕੇਂਦਰੀ ਮੰਤਰੀ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਟਾਟਾ ਸੰਨਜ਼ ਕੰਪਨੀ ਦੇ ਨੁਮਾਇੰਦਿਆਂ ਨਾਲ ਬੁੱਢਾ ਨਾਲਾ ਦਾ ਦੌਰਾ ਕਰਨਗੇ। ਟਾਟਾ ਸੰਨਜ਼ ਕੰਪਨੀ ਨੇ 900 ਕਰੋੜ ਰੁਪਏ ਦੀ ਲਾਗਤ ਨਾਲ ਬੁੱਢਾ ਨਾਲਾ ਨੂੰ ਸਾਫ਼ ਕਰਨ ਦੀ ਇੱਛਾ ਪ੍ਰਗਟਾਈ ਹੋਈ ਹੈ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਇਸੇ ਕੰਪਨੀ ਨੇ ਹੀ ਉਨ•ਾਂ ਦੇ ਲੋਕ ਸਭਾ ਹਲਕੇ ਵਿੱਚ ਇਸ ਤਰ•ਾਂ ਦੇ ਪ੍ਰੋਜੈਕਟ ‘ਤੇ ਬਹੁਤ ਵਧੀਆ ਕੰਮ ਕੀਤਾ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ 21 ਫਰਵਰੀ ਨੂੰ ਉਕਤ ਕੰਪਨੀ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫ਼ਤਰ ਵਿੱਚ ਇੱਕ ਪੇਸ਼ਕਾਰੀ ਦੇ ਕੇ ਇਸ ਨਾਲੇ ਨੂੰ ਸਾਫ਼ ਅਤੇ ਸੁੰਦਰ ਕਰਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਸੀ। ਇਸ ਪੇਸ਼ਕਾਰੀ ਨੂੰ ਸ੍ਰ. ਰਵਨੀਤ ਸਿੰਘ ਬਿੱਟੂ, ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀ ਜੈ ਪ੍ਰਕਾਸ਼ ਤੋਂ ਇਲਾਵਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ ਸੀ।

ਇਸ ਪੇਸ਼ਕਾਰੀ ਦੌਰਾਨ ਟਾਟਾ ਗਰੁੱਪ ਦੇ ਉੱਪ ਚੇਅਰਮੈਨ ਸ੍ਰੀ ਮਨੀਸ਼ ਤ੍ਰਿਪਾਠੀ ਨੇ ਕਿਹਾ ਸੀ ਕਿ ਉਨ•ਾਂ ਨੇ ਦੇਸ਼ ਵਿੱਚ ਅਜਿਹੇ ਕਈ ਪ੍ਰੋਜੈਕਟਾਂ ‘ਤੇ ਕੰਮ ਕੀਤਾ ਹੈ। ਜਿਨ•ਾਂ ਵਿੱਚ ਜੈਪੁਰ ਸਥਿਤੀ ਦਰਿਆਵਤੀ ਦਰਿਆ ਪ੍ਰੋਜੈਕਟ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸੇ ਕੰਪਨੀ ਵੱਲੋਂ ਪਟਿਆਲਾ ਦੀ ਵੱਡੀ ਨਦੀ ਅਤੇ ਛੋਟੀ ਨਦੀ ਦੀ ਵੀ ਸਫਾਈ ਕਰਵਾਈ ਜਾਣੀ ਹੈ।

ਉਨ•ਾਂ ਕਿਹਾ ਕਿ ਉਨ•ਾਂ ਦੀ ਕੰਪਨੀ ਨਾ ਕੇਵਲ ਇਸ ਬੁੱਢੇ ਨਾਲੇ ਦੀ ਸਫਾਈ ਕਰਵਾਏਗੀ, ਜਦਕਿ ਇਸ ਦੇ ਕਿਨਾਰਿਆਂ ਨੂੰ ਬਣਾਇਆ ਜਾਵੇਗਾ, ਸਾਈਕਲ ਚਾਲਕਾਂ ਲਈ ਰਸਤਾ, ਸੈਰਗਾਹੀਆਂ ਲਈ ਰਸਤਾ, ਨਾਲੇ ਦਾ ਸੁੰਦਰੀਕਰਨ, ਪੌਦੇ ਲਗਾ ਕੇ ਗਰੀਨ ਬੈੱਲਟ ਤਿਆਰ ਕਰਨ ਦੇ ਨਾਲ-ਨਾਲ ਇਸ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤਣਯੋਗ ਬਣਾਇਆ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION