26.7 C
Delhi
Thursday, April 25, 2024
spot_img
spot_img

ਲੁਧਿਆਣਾ ਦੇ ਏ.ਸੀ.ਪੀ. ਦੇ 3 ਸੰਪਰਕ ਵੀ ਪਾਜ਼ਿਟਿਵ – ਪਤਨੀ, ਸਬ ਇੰਸਪੈਕਟਰ ਤੇ ਡਰਾਈਵਰ ਸ਼ਾਮਿਲ

ਯੈੱਸ ਪੰਜਾਬ
ਲੁਧਿਆਣਾ, 17 ਅਪ੍ਰੈਲ, 2020:

ਲੁਧਿਆਣਾ ਦੇ ਏ.ਸੀ.ਪੀ. ਨਾਰਥ, ਜਿਨ੍ਹਾਂ ਨੂੰ ਬੀਤੇ ਦਿਨੀਂ ਕੋਰੋਨਾਵਾਇਰਸ ਪਾਜ਼ਿਟਿਵ ਪਾਇਆ ਗਿਆ ਸੀ ਦੇ ਸੰਪਰਕ ਵਿਚ ਆਏ ਤਿੰਨ ਵਿਅਕਤੀਆਂ ਦੀ ਰਿਪੋਰਟ ਅੱਜ ਪਾਜ਼ਿਟਿਵ ਆਈ ਹੈ।

ਇਹਨਾਂ ਵਿਚ ਏ.ਸੀ.ਪੀ. ਦੀ ਪਤਨੀ, ਉਨ੍ਹਾਂ ਦੇ ਨਾਲ ਲੱਗੇ ਇਕ ਐਸ.ਐਚ.ਉ. (ਸਬ ਇੰਸਪੈਕਟਰ) ਅਤੇ ਉਨ੍ਹਾਂ ਦੇ ਡਰਾਈਵਰ ਸ਼ਾਮਿਲ ਹਨ।

ਕਾਂਸਟੇਬਲ ਰੈਂਕ ਦਾ ਇਹ ਡਰਾਈਵਰ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ।

ਇਹਨਾਂ ਨੂੰ ਪਹਿਲਾਂ ਹੀ ‘ਕੁਆਰਨਟੀਨ’ ਕੀਤਾ ਗਿਆ ਸੀ ਪਰ ਰਿਪੋਰਟ ਪਾਜ਼ਿਟਿਵ ਆਉਣ ਮਗਰੋਂ ਹੁਣ ਇਹਨਾਂ ਨੂੰ ‘ਆਈੋਸੋਲੇਸ਼ਨ ਸੈਂਟਰ’ ਵਿਚ ਸ਼ਿਫ਼ਟ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਲੁਧਿਆਣਾ ਵਿਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ ਜਦਕਿ ਰਾਜ ਵਿਚ ਕੁਲ ਮਾਮਲਿਆਂ ਦੀ ਗਿਣਤੀ ਵਧਕੇ 202 ਹੋ ਗਈ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION