ਯੈੱਸ ਪੰਜਾਬ
ਲੁਧਿਆਣਾ, 28 ਜੂਨ, 2019:
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਵੀਰਵਾਰ ਨੂੰ ਹੋਈ ਹਿੰਸਾ ਦੌਰਾਨ ਇਕ ਕੈਦੀ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ।
ਹਾਲਾਂਕਿ ਕਈ ਕੈਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਕਈ ਇਸ ਕੋਸ਼ਿਸ਼ ਵਿਚ ਹੱਥ ਪੈਰ ਤੁੜਵਾ ਲੈਣ ਦੇ ਬਾਵਜੂਦ ਆਮ ਲੋਕਾਂ ਵੱਲੋਂ ਫ਼ੜ ਕੇ ਪੁਲਿਸ ਹਵਾਲੇ ਕੀਤੇ ਗਏ ਪਰ ਫ਼ਿਰ ਵੀ ਅਮਨ ਕੁਮਾਰ ਉਰਫ਼ ਦੀਪਕ ਨਾਂਅ ਦਾ ਖੰਨਾ ਦਾ ਰਹਿਣ ਵਾਲਾ ਇਕ ਕੈਦੀ ਫ਼ਰਾਰ ਹੋ ਜਾਣ ਵਿਚ ਸਫ਼ਲ ਰਿਹਾ।
ਇਹ ਗੱਲ ਅੱਜ ਇੱਥੇ ਪੁੱਜੇ ਜੇਲ੍ਹ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਦੱਸੀ।
ਅਮਨ ਚੋਰੀ ਦੇ ਇਕ ਮਾਮਲੇ ਵਿਚ ਧਾਰਾ 379, 411 ਤਹਿਤ ਉਸ ਵਿਰੁੱਧ ਦਰਜ ਇਕ ਮਾਮਲੇ ਕਰਕੇ ਜੇਲ੍ਹ ਵਿਚ ਬੰਦ ਸੀ ਅਤੇ ਉਸ ਵਿਰੁੱਧ ਇਹ ਮਾਮਲਾ ਖ਼ੰਨਾ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਸੀ।