25.6 C
Delhi
Saturday, April 20, 2024
spot_img
spot_img

ਲਾਪਤਾ, ਪੁਲਿਸ ਵੱਲੋਂ ਫ਼ੜੇ ਅਤੇ ਜੇਲ੍ਹ ’ਚ ਬੰਦ ਕਿਸਾਨਾਂ ਦਾ ਪਤਾ ਲਾਇਆ ਜਾਵੇ: ਰਵੀਇੰਦਰ ਸਿੰਘ

ਯੈੱਸ ਪੰਜਾਬ
ਅੰਮ੍ਰਿਤਸਰ, ਜਨਵਰੀ 31, 2021:
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਪਰੇਡ ਵਿਚ ਗੁੰਮ ਹੋਏ ਪੁਲਿਸ ਵੱਲੋਂ ਫੜੇ ਗਏ ਅਤੇ ਤਿਹਾੜ ਜੇਲ੍ਹ ਵਿਚ ਬੰਦ ਕੀਤੇ ਕਿਸਾਨਾਂ ਤੇ ਨੌਜਵਾਨਾਂ ਦਾ ਪਤਾ ਲਾਇਆ ਜਾਵੇ।

ਪੁਲਿਸ ਲਾਠੀਚਾਰਜ ਨਾਲ ਜਖਮੀ ਹੋਏ ਕਿਸਾਨਾਂ ਬਾਰੇ ਦੱਸਿਆ ਜਾਵੇ ਕਿ ਉਹ ਕਿਹੜੇ ਹਸਪਤਾਲਾਂ ਵਿੱਚ ਦਾਖਲ ਹਨ। ਜਦਕਿ ਭੰਨੇ ਤੋੜੇ ਗਏ ਟਰੈਕਟਰਾਂ ਦੀ ਭਾਲ ਕੀਤੀ ਜਾਵੇ। ਉਨ੍ਹਾਂ ਕੇਂਦਰ ਵੱਲੋਂ ਬੰਦ ਕੀਤੀ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਤੇ ਕਿਸਾਨਾਂ ਖਿਲਾਫ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ‘ਤੇ ਦੇਸ਼ ਧਰੋਹੀਆਂ ਵਾਂਗ ਪਰਚੇ ਦਰਜ ਕਰਨ ਤੋਂ ਇਲਾਵਾ ਉਨ੍ਹਾਂ ਦਿੱਤਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਵੇਲੇ 60 ਫੀਸਦੀ ਤੋਂ ਵੱਧ ਕਿਸਾਨ ਤੇ ਮਜਦੂਰ ਖੇਤੀ ਨਾਲ ਜੁੜੇ ਹਨ ਪਰ ਮੋਦੀ ਸਰਕਾਰ ਨੇ ਕਹਿਰ ਦੀ ਸਰਦੀ ਵਿਚ ਖਵਾਰ ਕੀਤਾ ਜਾ ਰਿਹਾ ਜੋ ਦਿੱਲੀ ਦੇ ਬਾਅਦ ਬਾਰਡਰਾਂ ਉਤੇ ਪਿਛਲੇ ਦੋ ਡਟੇ ਹੋਏ ਹਨ। ਅੰਨਦਾਤਾ ਦਾ ਇਸ ਤਰ੍ਹਾਂ ਹਸ਼ਰ ਕਰਨਾ ਸ਼ਰਮ ਵਾਲੀ ਗੱਲ ਹੈ।

ਰਵੀਇੰਦਰ ਸਿੰਘ ਨੇ ਕਿਹਾ ਕਿ ਭਾਜਪਾ, ਆਰ ਐਸ ਐਸ ਅਤੇ ਮੋਦੀ ਸਰਕਾਰ ਨੇ ਪੰਜਾਬ ਦੀ ਹੋਂਦ ਨੂੰ ਚੁਣੌਤੀ ਦਿੱਤੀ ਹੈ ਪਰ ਉਨ੍ਹਾਂ ਨੂੰ ਸਿੱਖਾਂ ਤੇ ਪੰਜਾਬ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਕੁਰਬਾਨੀਆਂ ਭਰੀ ਕੌਮ ਦਾ ਹੋਰ ਇਮਤਿਹਾਨ ਲੈਣ ਤੋਂ ਪ੍ਰਹੇਜ਼ ਕੀਤਾ ਜਾਵੇ।

ਉਨ੍ਹਾਂ ਕਿਸਾਨ ਸੰਗਠਨਾਂ ਉਤੇ ਵੀ ਜੋਰ ਦਿੱਤਾ ਕਿ ਉਹ ਘਰਾਂ ਵਿੱਚ ਨਾ ਪੁੱਜਣ ਵਾਲੇ ਕਿਸਾਨਾਂ ਦਾ ਪਤਾ ਲਗਵਾਉਣ। ਛਪੀਆਂ ਖਬਰਾਂ ਮੁਤਾਬਕ ਪੁਲਿਸ ਨੇ 37 ਕਿਸਾਨਾਂ ਸਮੇਤ 200 ਤੋਂ ਵੱਧ ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਗਏ ਹ। ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਤੇ ਆਮ ਲੋਕਾਂ ਨੂੰ ਹੁੰਮ ਹੁੰਮਾ ਕੇ ਦਿੱਲੀ ਪੁੱਜਣ ਦੀ ਅਪੀਲ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION