31.7 C
Delhi
Friday, April 19, 2024
spot_img
spot_img

ਲਵਪ੍ਰੀਤ ਲਾਡੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਪੰਜਾਬ ਭਰ ਵਿੱਚ ਸੰਘਰਸ਼ ਕਰੇਗੀ: ਜੋਗਿੰਦਰ ਸਿੰਘ ਜੋਗੀ

ਯੈੱਸ ਪੰਜਾਬ
ਜਲੰਧਰ, 9 ਅਗਸਤ, 2021 –
ਪੰਜਾਬ ਦੀਆਂ ਯੂਥ ਕਲੱਬਾਂ ਦੀ ਸਿਰਮੌਰ ਜਥੇਬੰਦੀ ‘ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ’ ਵੱਲੋਂ ਧਨੋਲਾ (ਬਰਨਾਲਾ) ਦੇ ਨੌਜਵਾਨ ਲਵਪ੍ਰੀਤ ਲਾਡੀ ਸਿੱਧੂ ਦੀ ਆਤਮਿਕ ਸ਼ਾਂਤੀ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਲੰਧਰ ਵਿਖੇ ਕੈਂਡਲ ਮਾਰਚ ਕੀਤਾ ਗਿਆ।

ਜਿਸ ਵਿੱਚ ਜਥੇਬੰਦੀ ਦੇ ਸੈਂਕੜੇ ਕਾਰਕੁੰਨਾਂ ਨੇ ਮਰਹੂਮ ਲਵਪ੍ਰੀਤ ਦੀ ਤਸਵੀਰ ਸਾਹਮਣੇ ਮੋਮਬੱਤੀਆਂ ਰੌਸ਼ਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਅਜੋਕੇ ਸਮੇਂ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਬਣੇ ਇੱਕ ਤਰਫਾ ਕਾਨੂੰਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਕੈਂਡਲ ਮਾਰਚ ਦਾ ਮੰਤਵ ਜਿਥੇ ਲਵਪ੍ਰੀਤ ਦੇ ਪਰਿਵਾਰ ਨੂੰ ਇੰਨਸਾਫ ਪਹੁੰਚਾਉਣਾ ਹੈ। ਉਥੇ ਦੇਸ਼ ਵਿੱਚ ਨੰੂੰਹ ਪੱਖੀ, ਪਰਿਵਾਰ ਤੋੜੂ ਇਕਤਰਫਾ ਕਾਨੂੰਨਾਂ ਦੇ ਖਿਲਾਫ ਜਾਗਰਤੀ ਪੈਦਾ ਕਰਨਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਵਪ੍ਰੀਤ ਸਿੰਘ ਨੇ ਕੈਨੇਡਾ ਰਹਿੰਦੀ ਆਪਣੀ ਪਤਨੀ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਲਵਪ੍ਰੀਤ ਅਤੇ ਉਸ ਦੇ ਪਰਿਵਾਰ ਨਾਲ ਕੀਤੀ 25 ਲੱਖ ਦੀ ਠੱਗੀ, ਪਿਛਲੇ ਤਿੰਨ ਸਾਲ ਤੋਂ ਪਤਨੀ ਵੱਲੋਂ ਜਾਣਬੱੁਝ ਕੇ ਕੀਤੀ ਜਾ ਰਹੀ ਬੇਰੁਖੀ, ਧੋਖੇਬਾਜ਼ੀ ਅਤੇ ਮਾਨਸਿਕ ਤਸ਼ੱਦਦ ਤੋਂ ਦੁਖੀ ਹੋ ਕੇ ਆਪਣੀ ਜਾਨ ਗੁਆ ਲਈ ਸੀ।

ਲਵਪ੍ਰੀਤ ਦੀ ਮੌਤ ਤੋਂ ਬਾਅਦ ਜਿੱਥੇ ਵਿਸ਼ਵ ਭਰ ਵਿੱਚ ਇਸ ਦਰਦਨਾਕ ਮੰਦਭਾਗੀ ਘਟਨਾ ਦੀ ਘੋਰ ਨਿੰਦਾ ਹੋ ਰਹੀ ਹੈ, ਉਥੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ।

ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਕਿਹਾ ਕਿ ਅੱਜ ਲੱਖਾਂ ਮਾਪਿਆਂ ਦੇ ਲਾਲ ਨੂੰਹ ਪੱਖੀ ਇੱਕਤਰਫਾ ਕਾਨੂੰਨਾਂ ਦੇ ਕਰਕੇ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਖੁਦਕੁਸ਼ੀਆਂ ਨਹੀਂ ਗੰਧਲੇ ਜ਼ਾਲਮ ਨਿਜ਼ਾਮ ਵੱਲੋਂ ਕੀਤੇ ਜਾ ਰਹੇ ਬੇਦੋਸ਼ਿਆਂ ਦੇ ਕਤਲ ਹਨ।

ਉਨ੍ਹਾਂ ਕਿਹਾ ਕਿ ਜਿਥੇ ਇਨ੍ਹਾਂ ਕਾਨੂੰਨਾਂ ਤੋਂ ਪੀੜ੍ਹਤ ਜੱਜ, ਆਈ.ਏ.ਐਸ., ਆਈ.ਪੀ.ਐਸ., ਵੱਡੇ ਸਿਆਸੀ ਆਗੂ ਅਤੇ ਹੋਰ ਉੱਚ ਅਹੁਦਿਆਂ ’ਤੇ ਤਾਇਨਾਤ ਲੋਕਾਂ ਨੂੰ ਇਨਸਾਫ ਦੇਣ ਵਾਲੇ ਅਧਿਕਾਰੀ ਵੀ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਆਮ ਆਦਮੀ ਦੀ ਹਾਲਤ ਦਰਦਨਾਕ ਅਤੇ ਤਰਸਯੋਗ ਹੈ। ਜਿਸ ਕਾਰਨ ਹਰ ਸਾਲ ਕਰੀਬ 94000 ਨਿਰਦੋਸ਼ ਆਦਮੀ ਬੇਬੱਸ ਅਤੇ ਲਾਚਾਰ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੇ ਦੇਸ਼ ਵਿੱਚ ਕੌਮੀ ਅਤੇ ਰਾਜ ਪੱਧਰ ’ਤੇ ਪੁਰਸ਼ ਕਮਿਸ਼ਨ ਹੁੰਦਾ ਤਾਂ ਲਵਪ੍ਰੀਤ ਅਤੇ ਅਜਿਹੇ ਹੋਰ ਠੱਗੀ ਅਤੇ ਤਸ਼ੱਦਦ ਦੇ ਸ਼ਿਕਾਰ ਨੌਜਵਾਨ ਖੁਦਕੁਸ਼ੀਆਂ ਕਰਨ ਦੀ ਬਜਾਏ ਇਨ੍ਹਾਂ ਕਮਿਸ਼ਨਾਂ ਦੇ ਕੋਲ ਇਨਸਾਫ ਦੀ ਦੁਹਾਈ ਦਿੰਦੇ, ਪਰ ਕਿਸੇ ਵੀ ਪੱਧਰ ’ਤੇ ਪੁਰਸ਼ ਕਮਿਸ਼ਨ ਨਾ ਹੋਣ ਕਰਕੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ।

ਅੱਜ ਲੋੜ ਹੈ ਦੇਸ਼ ਵਿੱਚ ਮਹਿਲਾ ਕਮਿਸ਼ਨ ਦੀ ਤਰਜ਼ ’ਤੇ ਕੌਮੀ ਪੁਰਸ਼ ਕਮਿਸ਼ਨ ਅਤੇ ਰਾਜ ਪੱਧਰ ’ਤੇ ਪੁਰਸ਼ ਕਮਿਸ਼ਨ ਬਣਾਇਆ ਜਾਵੇ। ਜੇ ਦੇਸ਼ ਵਿੱਚ ਔਰਤਾਂ ਵਾਸਤੇ, ਬੱਚਿਆਂ ਵਾਸਤੇ, ਵਾਤਾਵਰਣ ਵਾਸਤੇ ਇਥੋਂ ਤੱਕ ਕਿ ਜਾਨਵਰਾਂ ਦੀ ਸੁਰੱਖਿਆ ਅਤੇ ਭਲਾਈ ਵਾਸਤੇ ਵੀ ਕਮਿਸ਼ਨ ਹੋ ਸਕਦਾ ਹੈ ਤਾਂ ਆਦਮੀਆਂ ਵਾਸਤੇ ਕਿਉ ਨਹੀਂ?

ਉਨ੍ਹਾਂ ਕਿਹਾ ਕਿ ਇੱਕ ਨਿਰਦੋਸ਼ ਨੌਜਵਾਨ, ਮਾਪਿਆਂ ਦਾ ਇਕਲੋਤਾ ਪੁੱਤਰ, ਆਪਣੀ ਜਾਨ ਗੁਆ ਗਿਆ ਹੈ ਪਰ ਅਜੇ ਤੱਕ ਵੀ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੋਈ, ਸਿਰਫ ਇਕੱਲੀ ਬੇਅੰਤ ਕੌਰ ’ਤੇ ਪੁਲਿਸ ਸਿਰਫ 420 ਦਾ ਮੁਕੱਦਮਾ ਕਰਕੇ ਆਪਣਾ ਪੱਲਾ ਝਾੜ ਰਹੀ ਹੈ, ਜੇ ਇਹੀ ਖੁਦਕੁਸ਼ੀ ਕਿਸੇ ਨੰੂਹ ਨੇ ਕੀਤੀ ਹੁੰਦੀ ਤਾਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਪਤੀ, ਸੱਸ, ਸਹੁਰਾ, ਨਨਾਣਾ ਅਤੇ ਹੋਰ ਪਰਿਵਾਰਕ ਮੈਂਬਰ ਜੇਲ੍ਹ ਵਿੱਚ ਹੁੰਦੇ।

ਅਜੋਕੇ ਇੱਕ ਤਰਫਾ ਕਾਨੂੰਨੀ ਨਿਜ਼ਾਮ ਵਿੱਚ ਪਤੀ ਪਰਿਵਾਰ ਨਾਲ ਸੰਬੰਧਤ ਲੜਕੇ ਦੀ ਮਾਂ, ਭੈਣ, ਚਾਚੀ, ਭੂਆ, ਨਾਨੀ, ਦਾਦੀ ਨੂੰ ਔਰਤਾਂ ਦਾ ਦਰਜਾ ਹੀ ਪ੍ਰਾਪਤ ਨਹੀਂ ਹੈ। ਸਿਰਫ ਕਾਨੂੰਨ ਦੀ ਆੜ੍ਹ ਹੇਠ ਸਮਾਜ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗਣ ਵਾਲੀ, ਸਹੁਰੇ ਪਰਿਵਾਰ ਨੂੰ ਲੁੱਟਣ ਵਾਲੀ, ਅਤੇ ਕਾਨੂੰਨ ਦੀ ਦੁਰਵਰਤੋਂ ਕਰਨ ਵਾਲੀ ਨੂੰਹ ਨੂੰ ਹੀ ਔਰਤ ਸਮੱਝਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਪੰਜਾਬ ਭਾਰਤ ਵਿੱਚ ਕੈਂਡਲ ਮਾਰਚ ਅਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਐਨ.ਆਰ.ਆਈ. ਠੱਗ ਲਾੜੀਆਂ ਦਾ ਸ਼ਿਕਾਰ ਹੋ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਓ ਇਕੱਠੇ ਹੋ ਕੇ ਇਨ੍ਹਾਂ ਲੁਟੇਰੀਆਂ ਬਹੁੂਆਂ ਦੇ ਖਿਲਾਫ ਜਨਤਕ ਅਤੇ ਕਾਨੂੰਨੀ ਲੜਾਈ ਲੜੀਏ।

ਇਸ ਰੋਸ ਮੁਜ਼ਾਹਰੇ ਵਿੱਚ ਜਥੇਬੰਦੀ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਹਰਵਿੰਦਰ ਸਿੰਘ ਲਾਡੀ, ਬਘੇਲ ਸਿੰਘ ਭਾਟੀਆ, ਕੁਲਦੀਪ ਸਿੰਘ, ਰਵਿੰਦਰ ਚੌਹਾਨ, ਰਣਜੀਤ ਸਿੰਘ ਲੁਬਾਣਾ, ਮੁਕੇਸ਼ ਕੋਹਲੀ, ਸੁਸ਼ੀਲ ਅਰੋੜਾ, ਗੁਰਦੀਪ ਸਿੰਘ, ਪੁਨੀਤ ਕਨੋਜੀਆ, ਸੁਨੀਲ ਮਲਹੋਤਰਾ, ਅਸ਼ਵਨੀ ਸ਼ਰਮਾ ਟੀਟੂ, ਯਸ਼ ਪਹਿਲਵਾਨ, ਦਿਨੇਸ਼ ਬਿੱਟਾ, ਯਾਦਵਿੰਦਰ ਸਿੰਘ, ਅੰਮਿ੍ਰਤਪਾਲ ਸਿੰਘ, ਵਰੁਣ ਗਾਂਧੀ, ਮਨਦੀਪ ਸਿੰਘ, ਰਵੀਸ਼ ਵਰਮਾ, ਰਸ਼ਪਾਲ ਸਿੰਘ, ਜਗਜੀਤ ਸਿੰਘ ਜੀਰਵੀ, ਲਖਵਿੰਦਰ ਖਾਂਬਰਾ, ਹਰਮਨਜੋਤ ਸਿੰਘ ਹੈਰੀ, ਵਿਤੇਸ਼ ਕੱਸ਼ਅਪ, ਚਰਨਜੀਤ ਸਿੰਘ ਤੋਂ ਇਲਾਵਾ ਸੈਂਕੜੇ ਲੋਕ ਸ਼ਾਮਲ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION