26.7 C
Delhi
Friday, April 19, 2024
spot_img
spot_img

ਰੰਧਾਵਾ ਵੱਲੋਂ ਜੇਲ੍ਹਾਂ ਦੀ ਸੁਰੱਖ਼ਿਆ ਵਿਵਸਥਾ ਹੋਰ ਪੁਖ਼ਤਾ ਬਣਾਉਣ ਲਈ ਉੱਚ ਪੱਧਰੀ ਮੀਟਿੰਗ

ਚੰਡੀਗੜ, 13 ਜਨਵਰੀ, 2020 –
ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਜੇਲਾਂ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਲੋੜੀਂਦਾ ਸਟਾਫ ਪੂਰਾ ਕਰਨ ਅਤੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਗ੍ਰਹਿ, ਜੇਲ ਤੇ ਪੁਲਿਸ ਸਣੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।

ਮੀਟਿੰਗ ਉਪਰੰਤ ਪ੍ਰੈਸ ਨੂੰ ਵੇਰਵੇ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਸੂਬੇ ਦੀਆਂ ਜੇਲਾਂ ਵਿੱਚ ਬਣਾਏ ਜਾਣ ਵਾਲੇ 21 ਉਚ ਸੁਰੱਖਿਆ ਜੋਨਾਂ ਵਿੱਚੋਂ 12 ਮੁਕੰਮਲ ਹੋ ਗਏ ਹਨ ਅਤੇ ਜਦੋਂ ਕਿ ਬਾਕੀ 9 ਦਾ ਕੰਮ ਬੜੀ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜੋਨ ਅਤਿ ਆਧੁਨਿਕ ਸੁਰੱਖਿਆ ਤਕਨੀਕਾਂ ਨਾਲ ਲੈਸ ਹੋਣਗੇ ਜਿਨ੍ਹਾਂ ਵਿੱਚ ‘ਏ’ ਕੈਟੇਗਰੀ ਦੇ ਅਪਰਾਧੀਆਂ ਨੂੰ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ ਜੇਲਾਂ ਵਿੱਚ ਸੁਰੱਖਿਆ ਦੇ ਪੱਖ ਤੋਂ ਸਿਰ ਤੋਂ ਪੈਰਾਂ ਤੱਕ ਸਰੀਰ ਦੀ ਜਾਂਚ ਲਈ ਸਕੈਨਰ (ਫੁੱਲ ਬਾਡੀ ਸਕੈਨਰ) ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਸ ਗੱਲ ਉਤੇ ਵੀ ਵਿਚਾਰ ਚਰਚਾ ਹੋਈ ਕਿ ਜੇਲਾਂ ਦੀਆਂ ਦੀਵਾਰਾਂ ਦੇ ਉਪਰ ਦੀ ਸੁੱਟੀਆਂ ਜਾਂਦੀਆਂ ਵਸਤਾਂ/ਮੋਬਾਈਲ ਨੂੰ ਰੋਕਣ ਲਈ ਅਜਿਹੀ ਸੁਰੱਖਿਆ ਵਿਵਸਥਾ ਕਾਇਮ ਕੀਤੀ ਜਾਵੇ ਜੋ ਜੇਲਾਂ ਦੀ 100 ਫੀਸਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀਜ ਕੈਮਰੇ ਪਹਿਲਾਂ ਹੀ ਸਥਾਪਤ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਰੰਗਦਾਰ ਕੈਮਰੇ ਸਥਾਪਨ ਕਰਨ ਦੀ ਵੀ ਤਜਵੀਜ ਹੈ।

ਮੀਟਿੰਗ ਵਿੱਚ ਜੇਲਾਂ ਲਈ ਲੋੜੀਂਦੇ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਅਤੇ ਪੁਲਿਸ ਵਿਭਾਗ ਤੋਂ ਡੈਪੂਟੇਸਨ ‘ਤੇ ਅਧਿਕਾਰੀ ਲੈਣ ਲਈ ਵਿਚਾਰ ਚਰਚਾ ਹੋਈ ਜਿਸ ਬਾਰੇ ਖੁਲਾਸਾ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ 305 ਨਵੇਂ ਵਾਰਡਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਸਬੰਧੀ ਮੰਤਰੀ ਮੰਡਲ ਵੱਲੋਂ ਮਨਜੂਰੀ ਮਿਲ ਗਈ ਸੀ। ਇਸ ਤੋਂ ਇਲਾਵਾ ਨਵੀਂ ਭਰਤੀ ਲਈ ਖਾਲੀ ਪੋਸਟਾਂ ਦਾ ਪਤਾ ਲਗਾਉਣ ਲਈ ਅਸਾਮੀਆਂ ਦਾ ਪੁਨਰਗਠਨ ਕੀਤਾ ਜਾਵੇ।

ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਪੁਲਿਸ ਵਿਭਾਗ ਕੋਲੋਂ 20 ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਡੈਪੂਟੇਸਨ ‘ਤੇ ਲੈ ਕੇ ਡਿਪਟੀ ਸੁਪਰਡੈਂਟ ਗਰੇਡ-2, ਦੋ ਸੀਨੀਅਰ ਏ.ਆਈ.ਆਈ./ਐਸ.ਪੀ. ਨੂੰ ਡੀ.ਆਈ.ਜੀ. ਜੇਲਾਂ ਅਤੇ ਤੇ 6 ਐਸ.ਪੀ. ਰੈਂਕ ਦੇ ਅਫਸਰਾਂ ਨੂੰ ਲੈ ਕੇ ਸੁਪਰਡੈਂਟ ਜੇਲ ਦੀ ਪੋਸਟ ‘ਤੇ ਤਾਇਨਾਤ ਕਰਨ ਲਈ ਤਜਵੀਜ ਤਿਆਰ ਕਰਨ ਦਾ ਫੈਸਲਾ ਹੋਇਆ।

ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀਆਂ ਛੇ ਜੇਲਾਂ ਦੀ ਸੁਰੱਖਿਆ ਲਈ ਸੀ.ਆਰ.ਐਫ.ਪੀ. ਦੀ ਤਾਇਨਾਤੀ ਦਾ ਕੇਸ ਕੇਂਦਰ ਨੂੰ ਭੇਜਿਆ ਗਿਆ ਸੀ ਜਿਸ ਵਿੱਚੋਂ ਚਾਰ ਜੇਲਾਂ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਤੇ ਲੁਧਿਆਣਾ ਵਿਖੇ ਸੀ.ਆਰ.ਪੀ.ਐਫ. ਤਾਇਨਾਤ ਕਰ ਦਿੱਤੀ ਗਈ ਹੈ ਜਦੋਂ ਕਿ ਦੋ ਜੇਲਾਂ ਵਿਖੇ ਹਾਲੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੈਰਵੀ ਲਈ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੇਲਾਂ ਵਿੱਚ ਕੈਦੀਆਂ ਦੀ ਗਿਣਤੀ ਦਾ ਅਨੁਪਾਤ ਸਹੀ ਰੱਖਣ ਲਈ ਗੋਇੰਦਵਾਲ ਸਾਹਿਬ ਵਿਖੇ ਬਣ ਰਹੀ ਨਵੀਂ ਜੇਲ ਦਾ ਕੰਮ 75 ਫੀਸਦੀ ਮੁਕੰਮਲ ਹੋ ਗਿਆ ਹੈ। ਜੇਲ ਮੰਤਰੀ ਨੇ ਆਪਣੇ ਅਧਿਕਾਰੀਆਂ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਜੇਲ ਦੀ ਉਸਾਰੀ ਦਾ ਕੰਮ ਜਲਦ ਪੂਰਾ ਕੀਤਾ ਜਾਵੇ।

ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਲਾਂ ਲਈ ਨਵੀਆਂ ਐਂਬੂਲੈਸਾਂ ਖਰੀਦਣ ਲਈ ਸੂਬੇ ਦੇ ਸੰਸਦ ਮੈਂਬਰਾਂ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਇਹ ਐਮ.ਪੀ.ਲੈਂਡ ਫੰਡ ਵਿੱਚੋਂ ਖਰੀਦੀਆਂ ਜਾ ਸਕਣ ਕਿਉਂਕਿ ਇਸ ਨੂੰ ਸੰਸਦ ਮੈਂਬਰ ਦੇ ਅਖਿਤਆਰੀ ਕੋਟੇ ਵਿੱਚੋਂ ਖਰੀਦਣ ਦਾ ਉਪਬੰਧ ਹੈ।

ਉਨ੍ਹਾਂ ਕਿਹਾ ਕਿ ਕੁਝ ਸੰਸਦ ਮੈਂਬਰਾਂ ਨਾਲ ਉਨ੍ਹਾਂ ਨਿੱਜੀ ਤੌਰ ‘ਤੇ ਗੱਲ ਕੀਤੀ ਹੈ ਜਿਨ੍ਹਾਂ ਇਸ ਤਜਵੀਜ ਉਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਇਸੇ ਤਰਾਂ ਜੇਲ ਸਟਾਫ ਲਈ ਲੋੜੀਂਦੀਆਂ ਗੱਡੀਆਂ ਖਰੀਦਣ ਲਈ ਕੇਸ ਤਿਆਰ ਕਰ ਕੇ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਸਤੀਸ ਚੰਦਰਾ, ਪ੍ਰਮੁੱਖ ਸਕੱਤਰ ਜੇਲਾਂ ਆਰ.ਵੈਂਕਟ ਰਤਨਮ, ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ. (ਪ੍ਰਸਾਸਨ) ਗੌਰਵ ਯਾਦਵ, ਏ.ਡੀ.ਜੀ.ਪੀ. (ਜੇਲਾਂ) ਪ੍ਰਵੀਨ ਕੁਮਾਰ ਸਿਨਹਾ, ਆਈ.ਜੀ. (ਜੇਲਾਂ) ਸ੍ਰੀ ਆਰ.ਕੇ.ਅਰੋੜਾ, ਡੀ.ਆਈ.ਜੀ. (ਪ੍ਰਸਾਸਨ) ਸ੍ਰੀ ਗੁਰਪ੍ਰੀਤ ਸਿੰਘ ਤੂਰ, ਜਲ ਸਪਲਾਈ ਤੇ ਸੈਨੀਟੇਸਨ ਦੇ ਵਧੀਕ ਸਕੱਤਰ ਮੁਹੰਮਦ ਇਸਫਾਕ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਸੁਖਦੇਵ ਸਿੰਘ ਆਦਿ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION