28.1 C
Delhi
Thursday, March 28, 2024
spot_img
spot_img

ਰੈੱਡ ਕਰਾਸ ਸੁਸਾਇਟੀ ਨੇ ਜਲੰਧਰ ਵਿੱਚ ਹੱਥ ਧੋਣ ਲਈ 8 ‘ਹੈਂਡ ਵਾਸ਼ਿੰਗ ਕਿਉਸਕ’ ਸਥਾਪਿਤ ਕੀਤੇ

ਜਲੰਧਰ, 22 ਸਤੰਬਰ, 2020 –

ਕੋਵਿਡ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਟੀਬੀ ਸੰਭਾਵਿਤ ਇਲਾਕਿਆਂ ਵਿੱਚ ਲੋਕਾਂ ‘ਚ ਹੱਥ ਧੋਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮੰਗਲਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਹੱਥ ਧੋਣ ਲਈ ਅੱਠ ਕਿਊਸਿਕ ਸਥਾਪਤ ਕੀਤੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਹੱਥ ਧੋਣਾ ਮੈਡੀਕਲ ਪ੍ਰੋਟੋਕਾਲ ਵਿਚੋਂ ਇਕ ਹੈ ਅਤੇ ਟੀਬੀ ਦੇ ਮਰੀਜ਼ ਕੋਵਿਡ ਦੀ ਲਾਗ ਦਾ ਸ਼ਿਕਾਰ ਹੋਣ ਵਾਲੀ ਜੋਖਮ ਸ਼੍ਰੇਣੀ ਵਿੱਚੋਂ ਇਕ ਹਨ ।

ਉਨ੍ਹਾਂ ਕਿਹਾ ਕਿ ਉਚਿਤ ਢੰਗ ਨਾਲ ਹੱਥ ਧੋਣ ਦੇ ਨਾਲ-ਨਾਲ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਇਹ ਕਿਊਸਿਕ ਲੋਕਾਂ ਨੂੰ ਨਿਯਮਤ ਤੌਰ ‘ਤੇ ਹੱਥ ਧੋਣ ਦੀ ਸੁਵਿਧਾ ਪ੍ਰਦਾਨ ਕਰਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਡੀਅਨ ਰੈਡ ਕਰਾਸ ਸੁਸਾਇਟੀ, ਚੰਡੀਗੜ੍ਹ ਨੇ ਇਸ ਮੰਤਵ ਲਈ ਜ਼ਿਲ੍ਹੇ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਅਤੇ ਟੀਬੀ ਕੰਟਰੋਲ ਅਫਸਰ ਡਾ. ਰਾਜੀਵ ਸ਼ਰਮਾ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਆਧਾਰਿਤ ਇਕ ਟੀਮ ਬਣਾਈ ਗਈ ਹੈ ਤਾਂ ਜੋ ਅਜਿਹੇ ਇਲਾਕਿਆਂ ਵਿੱਚ ਢੁਕਵੀਆਂ ਥਾਵਾਂ ਦਾ ਪਤਾ ਲਗਾਇਆ ਜਾ ਸਕੇ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਭਾਰਗੋ ਕੈਂਪ, ਗਾਂਧੀ ਕੈਂਪ, ਬਸਤੀ ਗੁਜਾਂ, ਬਸਤੀ ਨੌ, ਕਮਿਊਨਿਟੀ ਸਿਹਤ ਕੇਂਦਰ ਸ਼ੰਕਰ, ਤਿਲਕ ਨਗਰ, ਲਾਜਪਤ ਨਗਰ ਅਤੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿੱਚ ਹੱਥ ਧੋਣ ਲਈ ਕਿਊਸਿਕ ਲਗਾਏ ਗਏ ਹਨ ।

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੱਥ ਧੋਣ ਮੌਕੇ ਹੱਥਾਂ ਨੂੰ ਗਿੱਲਾ ਕਰ ਕੇ ਚੰਗੀ ਤਰ੍ਹਾਂ ਸਾਬਣ ਲਗਾ ਕੇ ਹਥੇਲੀਆਂ, ਉਂਗਲੀਆਂ ਦੇ ਵਿਚਾਲੇ, ਹੱਥਾਂ ਦੇ ਪਿਛਲੇ ਪਾਸੇ ਅਤੇ ਖ਼ਾਸ ਤੌਰ ‘ਤੇ ਨਹੂੰਆਂ ਦੇ ਹੇਠਾਂ ਘੱਟੋ ਘੱਟ 20 ਸਕਿੰਟਾਂ ਲਈ ਰਗੜਨਾ ਚਾਹੀਦਾ ਹੈ।

ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਸਕੱਤਰ ਇੰਦਰਦੇਵ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਸਥਾਨਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਹੱਥ ਧੋਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION