35.1 C
Delhi
Friday, March 29, 2024
spot_img
spot_img

ਰਾਸ਼ਟਰ ਵਲੋਂ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਨੂੰ ਜਨਮ ਦਿਨ ’ਤੇ ਕੀਤਾ ਗਿਆ ਯਾਦ

ਯੈੱਸ ਪੰਜਾਬ
ਫਗਵਾੜਾ, ਮਾਰਚ 21, 2021:
ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਰਾਜਪਾਲ ਸ੍ਰ.ਬੂਟਾ ਸਿੰਘ ਦੇ ਜਨਮ ਦਿਵਸ ’ਤੇ ਰਾਸ਼ਟਰ ਵਲੋਂ ਅੱਜ ਉਨਾਂ ਨੂੰ ਨਿੱਘੀਆਂ ਸਰਧਾਂਜ਼ਲੀਆਂ ਭੇਟ ਕਰਕੇ ਯਾਦ ਕੀਤਾ ਗਿਆ।

ਸਰਦਾਰ ਬੂਟਾ ਸਿੰਘ ਫਾਊਂਡੇਸ਼ਨ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਗਏ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਡਾ.ਚਰਨਜੀਤ ਸਿੰਘ ਅਟਵਾਲ, ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਸ੍ਰ.ਜੋਗਿੰਦਰ ਸਿੰਘ ਮਾਨ, ਕਮਿਊਨਿਸਟ ਸ੍ਰੀ ਮੰਗਤ ਰਾਮ ਪਾਸਲਾ, ਅਕਾਲੀ ਆਗੂ ਚੰਦਨ ਗਰੇਵਾਲ ਅਤੇ ਉਪ ਚੇਅਰਮੈਨ ਦਲਿਤ ਭਲਾਈ ਬੋਰਡ ਪੰਜਾਬ ਸ੍ਰੀ ਅੰਮ੍ਰਿਤ ਖੋਸਲਾ ਵਲੋਂ ਇਸ ਵਿਛੜੀ ਆਤਮਾ ਨੂੰ ਨਿੱਘੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ , ਜਿਨਾਂ ਵਲੋਂ ਮਿੱਠੜੇ ਸੁਭਾਅ ਸਦਕਾ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਮੁਕਾਮ ਹਾਸਿਲ ਕੀਤਾ।

ਇਸ ਮੌਕੇ ਸਾਰੇ ਆਗੂਆਂ ਵਲੋਂ ਇਕਸੁਰ ਹੁੰਦਿਆਂ ਭਾਰਤ ਸਰਕਾਰ ਵਿੱਚ 17 ਵਿਭਾਗਾਂ ਦੇ ਮੰਤਰੀ ਹੁੰਦਿਆਂ ਭਾਰਤ ਨੂੰ ਅੱਜ ਦਾ ਆਧੁਨਿਕ ਮੁਲਕ ਬਣਾਉਣ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਦਾਰ ਬੂਟਾ ਸਿੰਘ ਵਲੋਂ ਰਾਜਨੀਤਿਕ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਲਈ ਪਾਏ ਗਏ ਯੋਗਦਾਨ ਨੂੰ ਵੀ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਿਸ ਲਈ ਸਾਰਾ ਰਾਸ਼ਟਰ ਹਮੇਸ਼ਾਂ ਉਨਾਂ ਦਾ ਰਿਣੀ ਰਹੇਗਾ।

ਸ੍ਰ.ਬੂਟਾ ਸਿੰਘ ਨੂੰ ਦੇਸ਼ ਦਾ ਮਹਾਨ ਆਗੂ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨਾਂ ਵਲੋਂ ਨਿਰਸਵਾਰਥ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਦਾ ਜੋ ਬੀੜਾ ਚੁੱਕਿਆ ਉਸ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਇਆ। ਇਸੇ ਕਰਕੇ ਉਹ ਸਭ ਦੋ ਹਰਮਨ ਪਿਆਰੇ ਆਗੂ ਬਣਕੇ ਉਭਰੇ ਜਿਸ ਕਰਕੇ ਲੋਕ ਮਨਾ ਵਿੱਚ ਉਨਾਂ ਦਾ ਅਕਸ਼ ਬਹੁਤ ਮਜ਼ਬੂਤ ਸੀ ਅਤੇ ਇਸੀ ਕਰਕੇ ਲੋਕਾਂ ਵਲੋਂ ਉਨਾ ਨੂੰ ਅੱਠ ਵਾਰ ਸੰਸਦ ( ਚਾਰ ਵਾਰ ਪੰਜਾਬ ਅਤੇ ਚਾਰ ਵਾਰ ਰਾਜਸਥਾਨ) ਚੁਣਿਆ ਗਿਆ।

ਆਗੂਆਂ ਨੇ ਕਿਹਾ ਕਿ ਸ੍ਰ.ਬੂਟਾ ਸਿੰਘ ਦੇ ਨਾਮ ’ਤੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਰਾਜਸਥਾਨ ਤੋਂ 1.65 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਨ ਦਾ ਰਿਕਾਰਡ ਹੈ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਵਲੋਂ ਆਪਣੇ ਕਾਰਜ ਕਾਲ ਦੌਰਾਨ ਦੇਸ਼ ਨੂੰ ਦਰਪੇਸ਼ ਕਈ ਅਹਿਮ ਸਮੱਸਿਆਵਾਂ ਦੇ ਹੱਲ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰ.ਬੂਟਾ ਸਿੰਘ ਨੇ ਏਸ਼ੀਅਨ ਗੇਮਜ਼ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹੁੰਦਿਆਂ ਸਾਲ 1982 ਵਿੱਚ ਏਸ਼ੀਆਡ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ ਕੇ ਦੇਸ਼ ਨੂੰ ਪੂਰੇ ਵਿਸ਼ਵ ਵਿੱਚ ਮਾਣ ਦੁਆਇਆ।

ਇਸ ਮੌਕੇ ਸ੍ਰੀ ਦਲਜੀਤ ਸਿੰਘ ਰਾਜੂ, ਸ੍ਰੀ ਅਵਤਾਰ ਸਿੰਘ ਪੰਡਵਾ, ਸ੍ਰੀ ਵਰੁਣ ਬੰਗੜ ਚੱਕ ਹਾਕੀਮ, ਸ੍ਰੀ ਹਰਜੀ ਮਾਨ, ਰੇਲਵੇ ਟਰੇਡ ਯੂਨੀਅਨ ਆਗੂ ਸ੍ਰ.ਗੁਲਜ਼ਾਰ ਸਿੰਘ, ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ, ਸ੍ਰੀ ਜੋਗਿੰਦਰ ਸਿੰਘ ਟਾਈਗਰ, ਸ੍ਰੀ ਅਵਤਾਰ ਸਿੰਘ, ਸ੍ਰੀ ਫ਼ਤਿਹ ਵੀਰ ਸਿੰਘ, ਸ੍ਰੀ ਸੁਰਜੀਤ ਲਾਲ, ਸ੍ਰੀ ਜਗਦੀਸ਼ ਕੁਮਾਰ, ਸ੍ਰੀਕੁਵਿੰਦਰ ਗਾਖਲ, ਸ੍ਰੀ ਸੁਰਿੰਦਰ ਕਲਿਆਣ ਅਤੇ ਉਘੀਆਂ ਸਖ਼ਸ਼ੀਅਤਾਂ ਹਾਜ਼ਰ ਸਨ।Buta Singh Birth Anniversary Phagwara 2Buta Singh Birth Anniversary Phagwara 3

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION