35.1 C
Delhi
Saturday, April 20, 2024
spot_img
spot_img

ਰਾਸ਼ਟਰੀ ‘ਡਾਕਟਰ ਦਿਵਸ’ ਮੌਕੇ ਐਸ.ਐਸ.ਪੀ. ਡਾ: ਭਾਰਗਵ ਨੇ ਕੋਵਿਡ ਦੌਰਾਨ ਸੇਵਾ ਕਰਨ ਵਾਲੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਕੀਤਾ ਸਨਮਾਨਿਤ

ਯੈੱਸ ਪੰਜਾਬ
ਮਾਨਸਾ, 1 ਜੁਲਾਈ, 2021 –
ਈਕੋੋ ਵੀਲਰਜ ਸਾਈਕਲ ਗਰੁੱਪ ਮਾਨਸਾ ਵੱਲੋੋਂ ਅੱਜ ਮਾਨਸਾ ਵਿਖੇ ਰਾਸ਼ਟਰੀ ਡਾਕਟਰਜ ਡੇੋ ਮਨਾਇਆ ਗਿਆ। ਇਸ ਪ੍ਰੋੋਗਰਾਮ ਵਿੱਚ ਕੋੋਵਿਡ—19 ਮਹਾਂਮਾਰੀ ਦੌੌਰਾਨ ਅੱਗੇ ਹੋੋ ਕੇ ਲੜਾਈ ਲੜਨ ਅਤੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਲੋੋਕਾਂ ਨੂੰ ਅੱਛੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ਡਾਕਟਰਾਂ, ਪੈਰਾ—ਮੈਡੀਕਲ ਸਟਾਫ ਅਤੇ ਈਕੋੋ ਵੀਲਰਜ ਸਾਈਕਲ ਗਰੁੱਪ ਦੇ ਸਾਰੇ ਮੈਬਰਾਨ ਹਾਜ਼ਰ ਸਨ। ਇਸ ਮੌੌਕੇ ਮੁੱਖ ਮਹਿਮਾਨ ਦੇ ਤੌੌਰ ਤੇ ਪਹੁੰਚੇ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪਹੁੰਚੇ ਡਾਕਟਰਾਂ ਅਤੇ ਪੈਰਾ—ਮੈਡੀਕਲ ਸਟਾਫ ਦੇ ਗਲਾਂ ਵਿੱਚ 1/1 ਲੋੋਈ ਅਤੇ ਉਹਨਾਂ ਨੂੰ 1/1 ਯਾਦਗਿਰੀ ਚਿੰਨ (ਮਮੈਂਟੋੋ) ਦੇ ਕੇ ਉਹਨਾਂ ਨੂੰ ਵਿਸੇਸ਼ ਤੌੌਰ ਤੇ ਸਨਮਾਨਿਆਂ ਗਿਆ। ਡਾ. ਭਾਰਗਵ ਵੱਲੋੋਂ ਅੱਜ ਦੇ ਦਿਨ ਦੀ ਮਹਾਨਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਡਾਕਟਰ ਬਿਧਾਨ ਚੰਦਰ ਰਾਏ ਜੋੋ ਵਰਲਡ ਕਲਾਸ ਫਿਜੀਸ਼ੀਅਨ, ਫਰੀਡਮ ਫਾਈਟਰ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ ਹਨ, ਇਸ ਮਹਾਨ ਸਖਸ਼ੀਅਤ ਦੇ ਜਨਮ ਦਿਨ ਨੂੰ ਅੱਜ ਪੂਰੇ ਰਾਸ਼ਟਰ ਵੱਲੋੋਂ ੋਰਾਸ਼ਟਰੀ ਡਾਕਟਰ ਡੇੋ ਦੇ ਤੌੌਰ ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਵਿਖੇ ਵੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾ—ਮੈਡੀਕਲ ਸਟਾਫ ਵੱਲੋੋਂ ਕੋੋਵਿਡ—19 ਮਹਾਂਮਾਰੀ ਦੌੌਰਾਨ ਆਪਣੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ/ਰਾਤ ਡਿਊਟੀ ਨਿਭਾ ਕੇ ਪਬਲਿਕ ਨੂੰ ਅੱਛੀਆ ਸਿਹਤ ਸਹੂਲਤਾਂ ਮੁਹੱਈਆਂ ਕਰਵਾ ਕੇ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਇਸ ਮਹਾਂਮਾਰੀ ਤੋੋਂ ਬਚਾਅ ਕੀਤਾ ਗਿਆ ਹੈ। ਜਿਹਨਾਂ ਵੱਲੋੋਂ ਨਿਭਾਈ ਗਈ ਅਤੇ ਨਿਭਾਈ ਜਾ ਰਹੀ ਸ਼ਲਾਘਾਯੋੋਗ ਡਿਊਟੀ ਬਦਲੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਜੋੋ ਇਹ ਆਪਣੀ ਡਿਊਟੀ ਹੋੋਰ ਅੱਛੇ ਤਾਰੀਕੇ ਅਤੇ ਉਤਸ਼ਾਹ ਨਾਲ ਕਰ ਸਕਣ। ਉਹਨਾਂ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦੇ ਵਿਆਕਤੀਆਂ ਨੂੰ ਇਸ ਮਹਾਂਮਾਰੀ ਦੇ ਖਾਤਮੇ ਲਈ ਅਤੇ ਸਮਾਜ ਸੇਵਾ ਲਈ ਇਹਨਾਂ ਤੋੋਂ ਸੇਧ ਲੈਣ ਲਈ ਕਿਹਾ। ਐਸ.ਐਸ.ਪੀ. ਮਾਨਸਾ ਵੱਲੋੋਂ ਅੱਜ ਦਾ ਪ੍ਰੋੋਗਰਾਮ ਉਲੀਕਣ ਸਬੰਧੀ ਈਕੋੋ ਵੀਲਰਜ ਸਾਈਕਲ ਗਰੁੱਪ ਮਾਨਸਾ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ, ਸ੍ਰੀ ਬਲਜੀਤ ਸਿੰਘ ਸੂਬਾ, ਸ੍ਰੀ ਭਰਪੂਰ ਸਿੰਘ ਸਮੇਤ ਸਾਰੇ ਹੀ ਸੀਨੀਅਰ/ਜੂਨੀਅਰ ਗਰੁੱਪ ਮੈਂਬਰਾਨ ਦਾ ਵਿਸੇਸ਼ ਤੌੌਰ ਤੇ ਧੰਨਵਾਦ ਕੀਤਾ ਗਿਆ।
ਅਖੀਰ ਵਿੱਚ ਆਈ.ਐਮ.ਏ. ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾਂ ਵੱਲੋੋਂ ਕੋਵਿਡ—19 ਮਹਾਂਮਾਰੀ ਦੌੌਰਾਨ ਆਪਣੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਅੱਛੀਆ ਸਿਹਤ ਸਹੂਲਤਾਂ ਪ੍ਰਦਾਨ ਕਰਦਿਆਂ ਦੇਸ਼ ਸੇਵਾ ਲਈ ਆਪਣੀਆਂ ਜਾਨਾਂ ਅਰਪਣ ਕਰਨ ਵਾਲੇ ਸਿਹਤ ਮਹਿਕਮਾਂ ਦੇ ਕਰੀਬ 1500 ਡਾਕਟਰਾਂ ਅਤੇ ਹਜਾਰਾਂ ਪੈਰਾ—ਮੈਡੀਕਲ ਸਟਾਫ ਨੂੰ ਸਰਧਾਂਜਲੀਆ ਅਰਪਣ ਕੀਤੀਆ ਗਈਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION