ਯੈੱਸ ਪੰਜਾਬ
ਰਾਜਪੁਰਾ, 9 ਨਵੰਬਰ, 2021 –
ਸਥਾਨਕ ਰਾਮਗੜ੍ਹੀਆ ਭਾਈਚਾਰੇ ਦੇ ਸਰਪ੍ਰਸਤ ਅਤੇ ਐਨ.ਆਰ.ਆਈ. ਕਿਰਪਾਲ ਸਿੰਘ ਰਿਟਾਇਰਡ ਵਿੰਗ ਕਮਾਂਡਰ ਵੱਲੋਂ ਸਰਕਾਰੀ ਹਾਈ ਸਕੂਲ ਖੰਡੋਲੀ ਦੁਆਰਾ ਸਿੱਖਿਆ ਦੇ ਨਾਲ-ਨਾਲ ਹਰ ਖੇਤਰ ਵਿੱਚ ਪੁੱਟੀਆਂ ਵੱਡੀਆਂ ਪੁਲਾਘਾਂ ਨੂੰ ਵੇਖਦੇ ਹੋਏ ਐੱਲ ਈ ਡੀ ਭੇਂਟ ਕੀਤੀ ਗਈ ਹੈ ।
ਇਸ ਮੌਕੇ ਸਕੂਲ ਮੁਖੀ ਨਵਜੋਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਬਣਾਈ ਰੱਖਣ ਲਈ ਅਪੀਲ ਕੀਤੀ।
ਰਿਟਾਇਰਡ ਵਿੰਗ ਕਮਾਂਡਰ ਤੋਂ ਇਲਾਵਾ ਰਾਮਗੜ੍ਹੀਆ ਭਾਈਚਾਰੇ ਵੱਲੋਂ ਬਲਵੀਰ ਸਿੰਘ ਖਾਲਸਾ, ਬਲਵੀਰ ਸਿੰਘ ਸੱਗੂ ਅਤੇ ਅਮਰਜੀਤ ਸਿੰਘ ਲਿੰਕਨ ਵੀ ਮੌਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ