30.1 C
Delhi
Friday, April 19, 2024
spot_img
spot_img

ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਖੇ ਨਵੇਂ ਬਣੇ ਖੇਡ ਹੋਸਟਲ ਦਾ ਉਦਘਾਟਨ

ਚੰਡੀਗੜ੍ਹ/ਐਸ ਏ ਐਸ ਨਗਰ (ਮੁਹਾਲੀ), 5 ਅਗਸਤ, 2019:

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 63 ਵਿਖੇ ਨਵੇਂ ਬਣਾਏ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ।

ਹੋਸਟਲ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਬੁੱਕਲ ਵਿੱਚ ਬਣਿਆ ਇਹ ਖੇਡ ਕੰਪਲੈਕਸ ਦੋ ਹਿੱਸਿਆਂ ਵਿੱਚ ਵੰਡਿਆਂ ਹੈ। ਏ ਬਲਾਕ ਮੁੰਡਿਆਂ ਤੇ ਬੀ ਬਲਾਕ ਕੁੜੀਆਂ ਲਈ ਹੈ।

1.5 ਏਕੜ ਜਗ੍ਹਾਂ ਵਿੱਚ 8.27 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਛੇ ਮੰਜਲਾਂ ਹੋਸਟਲ ਵਿੱਚ ਕਮਰੇ ਤੇ ਡੌਰਮੈਟਰੀ ਹਾਲ ਮਿਲਾ ਕੇ ਕੁੱਲ 88 ਕਮਰੇ ਹਨ ਅਤੇ 425 ਖਿਡਾਰੀਆਂ ਦੇ ਰਹਿਣ ਦੀ ਸਮਰੱਥਾ ਹੈ।ਇਹ ਹੋਸਟਲ ਡੇਢ ਸਾਲ ਦੇ ਸਮੇਂ ਵਿੱਚ ਬਣਿਆ।

ਰਾਣਾ ਸੋਢੀ ਨੇ ਅਗਾਂਹ ਦੱਸਿਆ ਕਿ ਇਸ ਹੋਸਟਲ ਵਿੱਚ ਹਾਕੀ, ਅਥਲੈਟਿਕਸ, ਮੁੱਕੇਬਾਜੀ, ਵਾਲੀਬਾਲ, ਬਾਸਕਟਬਾਲ, ਜੂਡੋ, ਤੈਰਾਕੀ, ਵੇਟ ਲਿਫਟਿੰਗ, ਜਿਮਨਾਸਟਿਕ, ਕੁਸਤੀ ਤੇ ਟੇਬਲ ਟੈਨਿਸ ਖੇਡ ਵਿੰਗਾਂ ਦੇ ਖਿਡਾਰੀ ਰਹਿਣਗੇ। ਹੋਸਟਲ ਕੰਪਲੈਕਸ ਵਿੱਚ ਖੁੱਲ੍ਹੇ ਹਵਾਦਾਰ ਕਮਰਿਆਂ ਤੇ ਸਾਫ ਸੁਥਰੀ ਮੈਸ ਤੋਂ ਇਲਾਵਾ ਟੀਵੀ ਕਮਰਾ, ਸਟੱਡੀ ਰੂਮ ਤੇ ਮਨੋਰੰਜਨ ਲਈ ਵੱਖਰਾ ਕਮਰਾ ਹੈ।

ਉਨ੍ਹਾਂ ਕਿਹਾ ਕਿ ਅੱਗੇ ਤੋਂ ਖਿਡਾਰੀਆਂ ਲਈ ਏਸੀ ਹੋਸਟਲ ਲਈ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੋਸਟਲ ਦੇ ਵਿੱਚ ਹੀ ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਦਾ ਦਫਤਰ ਕਮਰਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਵਿੱਚ ਪੰਜਾਬ ਨੂੰ ਦੇਸ ਦਾ ਮੋਹਰੀ ਸੂਬਾ ਬਣਾਉਣ ਲਈ ਬਿਹਤਰ ਢਾਂਚਾ ਉਸਾਰ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਮਿਲਣਗੇ।

ਖੇਡ ਮੰਤਰੀ ਰਾਣਾ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਸਹਿਰ ਪੰਜਾਬ ਦੀਆਂ ਖੇਡਾਂ ਦੀਆਂ ਧੁਰਾ ਬਣ ਗਿਆ ਅਤੇ ਇੱਥੇ ਹਰ ਖੇਡ ਨਾਲ ਸਬੰਧਤ ਹਰ ਤਰ੍ਹਾਂ ਦਾ ਬੁਨਿਆਦੀ ਢਾਂਚਾ ਉਸਾਰਿਆ ਗਿਆ ਹੈ।

ਸਿਹਤ ਮੰਤਰੀ ਸ ਸਿੱਧੂ ਨੇ ਮੁਹਾਲੀ ਸਹਿਰ ਨੂੰ ਇਕ ਹੋਰ ਤੋਹਫਾ ਦੇਣ ਲਈ ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਮੁਹਾਲੀ ਦੇ ਫੇਜ-6 ਵਿਖੇ ਬਣਨ ਜਾ ਰਹੀ ਅਤਿ ਆਧੁਨਿਕ ਸਿਟੰਗ ਰੇਂਜ ਦਾ ਨੀਂਹ ਪੱਥਰ ਰੱਖਿਆ ਸੀ।

ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਸ੍ਰੀ ਆਰ ਐਸ ਸੋਢੀ, ਸਿਹਤ ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ ਚੰਦ ਸਰਮਾ ਮੱਛਲੀ ਕਲਾਂ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ, ਐਕਸੀਅਨ ਸ੍ਰੀ ਸੰਜੇ ਮਹਾਜਨ ਆਦਿ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION