25.6 C
Delhi
Saturday, April 20, 2024
spot_img
spot_img

ਰਾਣਾ ਗੁਰਜੀਤ ਸਿੰਘ ਵੱਲੋਂ ਔਜਲਾ ਫਾਟਕ ਤੋਂ ਐਸ. ਐਸ. ਕੇ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਕਪੂਰਥਲਾ, 22 ਨਵੰਬਰ, 2019:
ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਔਜਲਾ ਫਾਟਕ ਤੋਂ ਐਸ. ਐਸ. ਕੇ ਫੈਕਟਰੀ ਨੂੰ ਜਾਂਦੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਹਾਲਤ ਵਿਚੋਂ ਗੁਜਰ ਰਹੀ ਕਰੀਬ 2.30 ਕਿਲੋਮੀਟਰ ਲੰਬੀ ਇਸ ਸੜਕ ਦੇ ਬਣਨ ਨਾਲ ਰਾਹਗੀਰਾਂ, ਉਦਯੋਗਪਤੀਆਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ 1.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਤਿੰਨ ਮਹੀਨਿਆਂ ਵਿਚ ਤਿਆਰ ਹੋ ਜਾਵੇਗੀ। ਉਨਾਂ ਦੱਸਿਆ ਕਿ ਇਸ ਸੜਕ ਦਾ 650 ਮੀਟਰ ਲੰਬਾ ਟੋਟਾ ਕੰਕਰੀਟ ਅਤੇ ਬਾਕੀ 1650 ਮੀਟਰ ਸੜਕ ਲੁੱਕ-ਬੱਜਰੀ ਦੀ ਬਣਾਈ ਜਾਵੇਗੀ।

ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਲਈ ਵਰਤੇ ਜਾਣ ਵਾਲੇ ਮਟੀਰੀਅਲ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਉਹ ਖ਼ੁਦ ਸਮੇਂ-ਸਮੇਂ ’ਤੇ ਇਸ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣਗੇ। ਉਨਾਂ ਦੱਸਿਆ ਕਿ ਸ਼ਹਿਰ ਨੂੰ ਜੋੜਨ ਵਾਲੀਆਂ ਬਾਕੀ ਸੜਕਾਂ ਵੀ ਪਹਿਲ ਦੇ ਆਧਾਰ ’ਤੇ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ ਹਨ|

ਜਿਨਾਂ ਲਈ ਉੱਚ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਕਪੂਰਥਲਾ ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਰਾਂ ਨਾਲ ਵਚਨਬੱਧ ਹਨ ਅਤੇ ਹਮੇਸ਼ਾ ਕਪੂਰਥਲਾ ਵਾਸੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਤੱਤਪਰ ਹਨ।

ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਓ ਸ੍ਰੀ ਜਤਿੰਦਰ ਕੁਮਾਰ, ਸ. ਕੁਲਜਿੰਦਰ ਸਿੰਘ ਸੈਂਹਬੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਸ੍ਰੀ ਵਿਸ਼ਾਲ ਸੋਨੀ, ਸ੍ਰੀ ਰਜਿੰਦਰ ਕੌੜਾ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਗੋਰਾ ਗਿੱਲ, ਸ੍ਰੀ ਨਰਿੰਦਰ ਸਿੰਘ ਮਨਸੂ, ਸ੍ਰੀ ਤਰਸੇਮ, ਰੇਲ ਟੈੱਕ ਦੇ ਐਮ. ਡੀ ਸ੍ਰੀ ਸੁਰੇਸ਼ ਕੁਮਾਰ ਜੈਨ, ਅਬਰੋਲ ਇੰਜੀਨੀਅਰਿੰਗ ਦੇ ਐਮ. ਡੀ ਸ੍ਰੀ ਐਮ. ਕੇ ਅਬਰੋਲ, ਸ੍ਰੀ ਸਤਪਾਲ ਮਹਿਰਾ, ਸ੍ਰੀ ਅਸ਼ੋਕ ਅਗਰਵਾਲ, ਸ੍ਰੀ ਹਰਨਾਮ ਦਾਸ ਅਰੋੜਾ, ਸ੍ਰੀ ਜਸਵਿੰਦਰ ਬੱਤਰਾ, ਸ. ਜਸਪ੍ਰੀਤ ਸਿੰਘ ਵਾਲੀਆ, ਸ੍ਰੀ ਕਿੱਕੀ ਵਾਲੀਆ, ਸ. ਬਿਕਰਮਜੀਤ ਸਿੰਘ, ਸ. ਅਵਤਾਰ ਸਿੰਘ ਵਾਲੀਆ, ਸ੍ਰੀ ਦੇਵਕੀ ਨੰਦਨ, ਸ੍ਰੀ ਸੂਰਜ ਅਗਰਵਾਲ, ਸ੍ਰੀ ਭੀਮਸੈਨ ਅਗਰਵਾਲ, ਸ੍ਰੀ ਬੱਲੀ ਬਾਬਾ, ਜੇ. ਈ ਸ੍ਰੀ ਨੀਰਜ ਗੁਪਤਾ ਤੇ ਵਰੁਣ ਛਾਬੜਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION