26.7 C
Delhi
Thursday, April 25, 2024
spot_img
spot_img

ਰਾਣਾ ਗੁਰਜੀਤ ਸਿੰਘ ਨੇ ਤੰਗ ਗਲ਼ੀਆਂ ਤੇ ਬਾਜ਼ਾਰਾਂ ਲਈ ਉਤਾਰੀਆਂ ਵਿਸ਼ੇਸ਼ ਮਿੰਨੀ ਸੈਨੀਟਾਈਜ਼ਰ ਮਸ਼ੀਨਾਂ

ਕਪੂਰਥਲਾ, 20 ਅਪ੍ਰੈਲ, 2020 –
ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਇਸ ਬਿਮਾਰੀ ਤੋਂ ਬਚਾਅ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਸ਼ੇਸ਼ ਮਾਡਲ ਦੇ ਟੈਂਕਰਾਂ ਤੋਂ ਬਾਅਦ ਤੰਗ ਗਲੀਆਂ ਵਿਚ ਮਿੰਨੀ ਸੈਨੀਟਾਈਜ਼ਰ ਮਸ਼ੀਨਾਂ ਉਤਾਰ ਕੇ ਕਪੂਰਥਲਾ ਨੂੰ ਇਕ ਮਾਡਲ ਜ਼ਿਲੇ ਦੇ ਰੂਪ ਵਿਚ ਪੇਸ਼ ਕੀਤਾ ਹੈ। ਅੱਜ ਸਥਾਨਕ ਜਲੌਖਾਨਾ ਚੌਕ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਕਤ ਚਾਰ ਮਿੰਨੀ ਸੈਨੀਟਾਈਜ਼ਰ ਮਸ਼ੀਨਾਂ ਨੂੰ ਕੋਰੋਨਾ ਵਾਇਰਸ ਖਿਲਾਫ਼ ਮੈਦਾਨ ਵਿਚ ਉਤਾਰਿਆ ਗਿਆ।

300 ਲੀਟਰ ਦੀ ਸਮਰੱਥਾ ਵਾਲੀਆਂ ਇਹ ਮਸ਼ੀਨਾਂ ਸਪਰੇਅ ਮਾਡਲ ਨੋਜ਼ਲ ਪਾਈਪਾਂ ਨਾਲ ਲੈਸ ਹਨ। ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ੇਸ਼ ਮਾਡਲ ਲੁਧਿਆਣਾ ਦੀ ਚਾਰਲੀ ਐਗਰੀਕਲਚਰ ਸਪਰੇਅ ਇੰਡਸਟਰੀ ਦੇ ਸੁਖਪਾਲ ਸਿੰਘ ਵੱਲੋਂ ਤਿਆਰ ਕੀਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ 40 ਹਜ਼ਾਰ ਲੀਟਰ ਦੀ ਸਮਰੱਥਾ ਦਾ ਇਕ ਵੱਡਾ ਟੈਂਕਰ ਤਿਆਰ ਕੀਤਾ ਗਿਆ ਹੈ ਜੋ ਕਿ 52 ਫੁੱਟ ਤਕ ਸਪਰੇਅ ਕਰਕੇ ਵੱਡੀਆਂ ਸੜਕਾਂ ਨੂੰ ਸੈਨੀਟਾਈਜ਼ ਕਰਦਾ ਹੈ।

ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਆਧੁਨਿਕ ਤਕਨੀਕ ਵਾਲੇ ਟੈਂਕਰਾਂ ਦੀ ਅਲਟ੍ਰੇਸ਼ਨ ਦੀ ਲੋੜ ਪਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਜੰਗੀ ਪੱਧਰ ’ਤੇ ਕੋਰੋਨਾ ਨੂੰ ਰੋਕਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਸੈਨੀਟਾਈਜ਼ੇਸਨ ਕਰਨ ਦੀ ਬੇਹੱਦ ਲੋੜ ਹੈ। ਉਨਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ਦੀ ਸੀਵਰੇਜ ਜੈਟਿੰਗ ਮਸ਼ੀਨ ਨੂੰ ਵੀ ਨਵੇਂ ਉਪਕਰਨਾਂ ਨਾਲ ਲੈਸ ਕਰ ਕੇ ਪ੍ਰੈਸ਼ਰ ਦੇ ਨਾਲ ਸੜਕਾਂ ’ਤੇ ਸੈਨੀਟਾਈਜ਼ੇਸਨ ਦੀ ਫੌਗਿੰਗ ਕਰਵਾਈ ਜਾ ਰਹੀ ਹੈ।

ਉਨਾਂ ਕਿਹਾ ਕਿ ਸੈਨੀਟਾਈਜ਼ ਲਈ ਪਾਣੀ ਅਤੇ ਸੋਡੀਅਮ ਹਾਈਪੋ ਕਲੋਰਾਈਟ ਦਾ ਮਿਸ਼ਰਣ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਪੂਰਥਲਾ ਦੇ ਨਾਲ-ਨਾਲ ਜਲੰਧਰ ਤੇ ਅੰਮਿ੍ਰਤਸਰ ਨੂੰ ਵੀ 40 ਹਜ਼ਾਰ ਸਮਰੱਥਾ ਦੇ ਟੈਂਕਰ ਅਤੇ ਜੈੱਟ ਮਸ਼ੀਨਾਂ ਨਾਲ ਸੈਨੀਟਾਈਜ਼ ਕਰਵਾਉਣ ਲਈ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਕੋਰੋਨਾ ਦੇ ਨਾਲ-ਨਾਲ ਮਲੇਰੀਆ ਤੇ ਡੇਂਗੂ ਦੀ ਰੋਕਥਾਮ ਵੀ ਸੈਨੀਟਾਈਜ਼ੇਸ਼ਨ ਇਕ ਵੱਡਾ ਹਥਿਆਰ ਹੈ।

ਇਸ ਲਈ ਸਮਾਂ ਰਹਿੰਦਿਆਂ ਵਿਸ਼ੇਸ਼ ਮਾਡਲ ਦੇ ਟੈਂਕਰ ਤਿਆਰ ਕਰਨ ਦੀ ਲੋੜ ਹੈ। ਉਨਾਂ ਸੂਬੇ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਨੂੰ ਵੀ ਇਸ ਤਰਾਂ ਦੇ ਮਾਡਲ ਤਿਆਰ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਮਿਨੀ ਸੈਨੀਟਾਈਜ਼ਰ ਮਸ਼ੀਨਾਂ ਨਾਲ ਤੰਗ ਗਲ਼ੀਆਂ ਤੇ ਬਾਜ਼ਾਰਾਂ ਵਿਚ ਸਪਰੇਅ ਕਰਵਾਇਆ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਰਾਹੁਲ ਚਾਬਾ, ਈ. ਓ ਸ੍ਰੀ ਆਦਰਸ਼ ਕੁਮਾਰ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ੍ਰੀ ਵਿਸ਼ਾਲ ਸੋਨੀ, ਸ੍ਰੀ ਵਿਕਾਸ ਸ਼ਰਮਾ, ਸ. ਤਰਲੋਚਨ ਸਿੰਘ ਧਿੰਜਣ, ਸ੍ਰੀ ਅਸ਼ਵਨੀ ਰਾਜਪੂਤ, ਐਡਵੋਕੇਟ ਅਮਿਤ ਬੇਰੀ, ਮਾਸਟਰ ਵਿਨੋਦ ਸੂਦ, ਸ੍ਰੀ ਠਾਕੁਰ ਦਾਸ ਗਿੱਲ, ਸ੍ਰੀ ਸਤਨਾਮ ਵਾਲੀਆ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION