ਯੈੱਸ ਪੰਜਾਬ
ਪਟਿਆਲਾ, 22 ਅਪ੍ਰੈਲ, 2020:
ਰਾਜਪੁਰਾ ਵਿਚ ਅੱਜ ਇਕੱਠੇ 15 ਪਾਜ਼ਿਟਿਵ ਕੋਰੋਨਾ ਕੇਸ ਆਉਣ ਨਾਲ ਜ਼ਿਲ੍ਹੇ ਵਿਚ ਪਾਜ਼ਿਟਿਵ ਕੇਸਾਂ ਦੀ ਕੁਲ ਗਿਣਤੀ 46 ਜਾ ਪੁੱਜੀ ਹੈ।
ਇਸ ਦੇ ਨਾਲ ਹੀ ਰਾਜ ਅੰਦਰ ਕੁਲ ਕੇਸਾਂ ਦੀ ਗਿਣਤੀ 274 ਤਕ ਪਹੁੰਚ ਗਈ ਹੈ।
ਇਹ ਸਾਰੇ ਹੀ ਕੇਸ ਪਹਿਲਾਂ ਪਾਜ਼ਿਟਿਵ ਪਾਏ ਗਏ ਲੋਕਾਂ ਦੇ ਸੰਪਰਕ ਦੱਸੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਟਿਆਲਾ ਵਿਚ ਤਾਂ ਪਾਜ਼ਿਟਿਵ ਕੇਸਾਂ ’ਤੇ ਕਿਸੇ ਹੱਦ ਤਕ ਕਾਬੂ ਪਾ ਲਿਆ ਗਿਆ ਹੈ ਪਰ ਰਾਜਪੁਰਾ ਵਿਚ ਸੰਪਰਕਾਂ ਰਾਹੀਂ ਕੋਰੋਨਾ ਫ਼ੈਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਹੜਾ ਅੱਜ 15 ਮਾਮਲੇ ਆਉਣ ਨਾਲ ਗੰਭੀਰ ਰੂਪ ਧਾਰ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਰਾਜਪੁਰਾ ਵਿਚ ਕਰਫ਼ਿਊ ਦੇ ਦੌਰਾਨ ਕਥਿਤ ਤੌਰ ’ਤੇ ਕੀਤੀ ਗਈ ਹੁੱਕਾ ਪਾਰਟੀ ਅਤੇ ਦੜੇ ਸੱਟੇ ਦੇ ਕਾਰੋਬਾਰ ਨਾਲ ਸੰਬੰਧਤ ਹੋ ਸਕਦੇ ਨੇ ਪਰ ਇਸ ਦੀ ਅਜੇ ਤਕ ਕੋਈ ਪੁਸ਼ਟੀ ਨਹੀਂ ਹੋ ਸਕੀ।
ਅੱਜ ਪਟਿਆਲਾ ਵਿਚ ਵੀ ਪੁਸਤਕ ਵਿਕਰੇਤਾ ਅਤੇ ਸਫ਼ਾਬਾਦ ਨਾਲ ਸੰਬੰਧਤ ਪਰਿਵਾਰਾਂ ਦੇ 49 ਸੰਪਰਕਾਂ ਦੇ ਹੋਰ ਸੈਂਪਲ ਲਏ ਜਾਣ ਦੀ ਖ਼ਬਰ ਹੈ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ