33.1 C
Delhi
Wednesday, April 24, 2024
spot_img
spot_img

ਰਾਜਧਾਨੀ ਦਿੱਲੀ ਵਿਖੇ ਰਾਸ਼ਟਰੀ ਸਿੱਖ ਖੇਡਾਂ ਦਾ ਆਯੋਜਨ 9 ਜਨਵਰੀ 2020 ਤੋਂ

ਨਵੀਂ ਦਿੱਲੀ, 1 ਦਸੰਬਰ, 2019:

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਸਿੱਖ ਖੇਡਾਂ ਦੀ ਤਰਜ਼ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਨੈਸ਼ਨਲ ਸਿੱਖ ਗੇਮਜ਼ 2020 ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਦੱਸ ਸੂਬਿਆਂ ਦੇ ਲਗਭਗ 2500 ਐਥਲੀਟ 16 ਮੁਕਾਬਲਿਆਂ ਵਿਚ ਭਾਗ ਲੈਣਗੇ ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਉਣ ਵਾਲੇ ਨਵੇਂ ਸਾਲ ਵਿਚ 9 ਜਨਵਰੀ 2020 ਤੋਂ 11 ਜਨਵਰੀ 2020 ਤਿੰਨ ਰੋਜ਼ਾਂ ਆਯੋਜਿਤ ਕੀਤੇ ਜਾਣ ਵਾਲੇ ਇਨ੍ਹਾਂ ਰਾਸ਼ਟਰੀ ਸਿੱਖ ਖੇਡਾਂ ਰਾਹੀਂ ਸਿੱਖ ਬੱਚਿਆਂ ਦੀ ਵਿਸ਼ਿਸ਼ਟ ਖੇਡ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਸਕੂਲੀ ਸਿੱਖ ਬੱਚਿਆਂ ਨੂੰ ਮੋਟਾਪੇ ਅਤੇ ਨਸ਼ੇ ਦੀ ਗ੍ਰਿਫਤ ਤੋਂ ਬਚਾਉਣ ਤੇ ਉਨ੍ਹਾਂ ਨੂੰ ਸ਼ਰੀਰਕ ਗਤੀਵਿਧੀਆਂ ਵਿੱਚ ਐਕਟਿਵ ਕਰਨ ਲਈ ਸੀ.ਡਬਲਿਊ.ਜੀ ਯਮੁਨਾ ਸਪੋਰਟਸ ਕਾਪਲੈਕਸ, ਮੇਜਰ ਧਿਆਨ ਚੰਦ ਸਟੇਡਿਅਮ, ਸਿਰੀਫ਼ੋਰਟ ਕਾਂਪਲੈਕਸ ਅਤੇ ਇੰਦਰਾ ਗਾਂਧੀ ਆਉਟਡੋਰ ਸਟੇਡਿਅਮ ਦਿੱਲੀ ਵਿਚ ਸਿੱਖ ਖੇਲਾਂ ਦਾ ਆਯੋਜਨ ਕੀਤਾ ਜਾਏਗਾ।

ਆਸਟ੍ਰੇਲਿਆ ਦੇ ਬਾਹਰ ਆਯੋਜਿਤ ਕੀਤੇ ਜਾਣ ਵਾਲੇ ਇਨ੍ਹਾਂ ਖੇਡਾਂ ਨੂੰ ਧਰਮਾਰਥ ਸਿੱਖ ਸੰਸਥਾ ਜਪ-ਜਾਪ ਸੇਵਾ ਟ੍ਰਸਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਖੇਡ ਸੰਸਥਾਵਾ, ਸਾਂਸਕ੍ਰਿਤਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਯੋਗ ਨਾਲ ਆਯੋਜਿਤ ਕੀਤਾ ਜਾਵੇਗਾ।

ਇਨ੍ਹਾਂ ਖੇਡਾ ਅਤੇ ਸਾਂਸਕ੍ਰਿਤਕ ਆਯੋਜਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 3 ਨਵੰਬਰ 2019 ਨੂੰ ਇੰਡੀਆ ਗੇਟ ਤੋਂ ਗੁਰਦੁਆਰਾ ਰਕਾਬ ਗੰਜ ਵਿਚ ਆਯੋਜਿਤ ਮੈਰਾਥਨ ਦੌੜ ਵਿਚ ਲਗਭਗ 1000 ਸਿੱਖ ਬੱਚੇ ਅਤੇ ਖੇਡ ਪ੍ਰੇਮੀ ਨੇ ਭਾਗ ਲਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਆਰੰਭ ਸਿੱਖ ਮਾਰਸ਼ਲ ਆਰਟ ਗਤਕਾ, ਭੰਗੜਾ, ਗਿੱਦਾ ਆਦਿ ਸਿੱਖ ਸਾਂਸਕ੍ਰਿਤਕ ਵਿਰਾਸਤਾਂ ਦੇ ਪ੍ਰਦਰਸ਼ਨ ਦੇ ਮਾਧਿਮਮ ਤੋਂ ਕੀਤਾ ਜਾਵੇਗਾ। ਆਯੋਜਨ ਵਿਚ ਗਤਕਾ , ਰੱਸਾ-ਕੱਸੀ, ਬਾਜੂ ਮਰੋਡੀ ਜਿਹੇ ਪਰੰਪਰਾਗਤ ਸਿੱਖ ਖੇਡਾਂ ਦੇ ਅਲਾਵਾ ਆਧੁਨਿਕ ਸਾਈਕਲਿੰਗ, ਜਿਮਨਾਸਟ, ਅਥਲੈਟਿਕਸ ਅਤੇ ਬਾਸਕਿਟਬਾਲ, ਟੇਬਲ, ਚੌਸ ਵਰਗੇ 16 ਖੇਡ ਵਰਗਾਂ ਵਿਚ 100 ਸਿੱਖਿਅਕ ਅਦਾਰਿਆਂ ਦੇ ਲਗਭਗ 2500 ਸਿੱਖ ਖਿਡਾਰੀ ਆਪਣਾ ਭਵਿੱਖ ਅਜਮਾਉਣਗੇ।

ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਆਯੋਜਕਾਂ ਦੀ ਵੈਬਸਾਈਟ ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਨਵੀਨਤਮ ਜਾਣਕਾਰੀ ਲ ਸੋਸ਼ਲ ਮੀਡੀਆ ‘ਤੇ ਲਾਗ ਇਨ ਕਰ ਸਕਦੇ ਹਨ।

ਖੇਡਾਂ ਦੇ ਇਸ ਮਹਾਕੁੰਭ ਵਿਚ ਵੱਖ-ਵੱਖ ਉਮਰ ਦੇ ਸਕੂਲੀ ਅਤੇ ਕਾਲੇਜ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਰਿਕਾਰਡ ਨੂੰ ਪਾਰ ਕਰਨ ‘ਤੇ ਆਯੋਜਕਾਂ ਵੱਲੋਜ ਸਬੰਧਿਤ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬੇਹਤਰੀਨ ਖੇਡ ਸੁਵਿਧਾਵਾਂ ਅਤੇ ਅੰਤਰਰਾਸ਼ਟਰੀ ਪੱਧਰ ਦਾ ਆਧੁਨਿਕ ਮੁਫ਼ਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਸੰਸਥਾਂ ਵੱਲੋਂ ਸਪਾਂਸਰ ਕੀਤਾ ਜਾਵੇਗਾ ਤਾਂਕਿ ਪ੍ਰਤਿਭਾਵਾਨ ਸਿੱਖ ਬੱਚੇ ਏਸ਼ੀਅਨ, ਕਾਮਨਵੈਲਥ ਵਰਗੇ ਖੇਡਾਂ ਵਿਚ ਸਿੱਖਾਂ ਦੇ ਪੁਰਾਣੇ ਦਬਦਬੇ ਨੂੰ ਬਹਾਲ ਕਰ ਸਕਣ ਅਤੇ ਸਿੱਖ ਸਮੁਦਾਇ ਨੂੰ ਖੇਡਾਂ ਰਾਹੀਂ ਸਮਾਜਕ ਅਤੇ ਭਾਵਨਾਤਮਕ ਤੌਰ ਤੇ ਜੋੜ ਸਕਣ।

ਇਸ ਆਯੋਜਨ ਵਿਚ ਲਗਭਗ 2500 ਹਜਾਰ ਸਿੱਖ ਖਿਡਾਰੀ ਖੇਲਾਂ ਵਿਚ ਸਿੱਖਾਂ ਦੀ ਪਛਾਣ ਨੂੰ ਜਾਗ੍ਰਿਤ ਕਰ ਸਿੱਖ ਸਮੁਦਾਇ ਨੂੰ ਖੇਡਾਂ ਰਾਹੀਂ ਭਾਵਨਾਤਮਕ ਤੌਰ ਤੇ ਜੋੜ ਕੇ ਰਾਜਧਾਨੀ ਦੇ ਸਿੱਖਾਂ ਵਿਚ ਭਾਵਨਾਤਮਕ ਏਕਤਾ ਦੇ ਸੂਤਰ ਵਿਚ ਬੰਨਣ ਦਾ ਯਤਨ ਕਰਨਗੇ।

ਦਿੱਲੀ ਕਮੇਟੀ ਪ੍ਰਧਾਨ ਸ੍ਰੀ ਸਿਰਸਾ ਨੇ ਦੱਸਿਆ ਕਿ ਸਿੱਖ ਪਰੰਪਰਾ ਦੇ ਅਨੁਸਾਰ ਪੂਰੇ ਖੇਡ ਦੇ ਆਯੋਜਨ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਤਿਆਰ ਗੁਰੂ ਦਾ ਲੰਗਰ, ਫ਼ਲ, ਜੂਸ, ਸਨੈਕਸ ਆਦਿ ਮੁਫਤ ਪ੍ਰਦਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਖੇਡ ਸਥਲ ‘ਤੇ ਵੀ ਲੰਗਰ ਆਯੋਜਿਤ ਕੀਤਾ ਜਾਵੇਗ ਅਤੇ ਮੈਚ ਦੇ ਆਯੋਜਨ ਲਈ ਗੁਰਦੁਆਰਾ ਸਮਿਤੀ ਆਪਣੇ 100 ਸੇਵਾਦਾਰਾਂ ਦੀ ਸੇਵਾਵਾਂ ਖੇਡਾਂ ਨੂੰ ਸਫ਼ਲ ਆਯੋਜਨ ਲਈ ਪ੍ਰਦਾਨ ਕਰੇਗੀ।

ਜਪ-ਜਾਪ ਸੇਵਾ ਟ੍ਰਸਟ ਦੇ ਜਨਰਲ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਸਫ਼ਲ ਆਯੋਜਨ ਵਿਚ ਸਿੱਖ ਸਮੁਦਾਇ ਦੀ ਕਈ ਨਾਮਚੀਨ ਹਸਤੀਆਂ ਦੀ ਭਾਗੀਦਾਰੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਖੇਡਾਂ ਦੇ ਸਫ਼ਲ ਆਯੋਜਨ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਖੇਡਾਂ ਦਾ ਆਯੋਜਨ ਦਾ ਰਾਹ ਪੱਧਰਾ ਹੋਵੇਗਾ। 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION