35.1 C
Delhi
Thursday, April 25, 2024
spot_img
spot_img

ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ’ਚ ਰਵਿਦਾਸ ਭਾਈਚਾਰਾ ਦਿੱਲੀ ’ਚ ਡਟਿਆ

Ravidas Community Delhi Dharna 2ਯੈੱਸ ਪੰਜਾਬ
ਨਵੀਂ ਦਿੱਲੀ, 21 ਅਗਸਤ, 2019:

ਤੁਗਲਕਾਬਾਦ ਵਿਚ ਪੁਰਾਤਨ ਅਤੇ ਇÎਤਿਹਾਸਕ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ਵਿਚ 21 ਅਗਸਤ ਨੂੰ ਦਿੱਲੀ ਪਹੁੰਚਣ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਭਰਦਿਆਂ ਵੱਡੀ ਗਿਣਤੀ ਵਿਚ ਰਵਿਦਾਸ ਭਾਈਚਾਰੇ ਦੇ ਲੋਕ ਦੇਸ਼ ਭਰ ਵਿਚੋਂ ਅੱਜ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ।

ਪੰਜਾਬ ਸਣੇ ਦੇਸ਼ ਭਰ ਤੋਂ ਭਾਈਚਾਰੇ ਦੇ ਸੰਤਾਂ, ਮਹਾਂਪੁਰਸ਼ਾਂ, ਰਾਜਸੀ ਅਤੇ ਧਾਰਮਿਕ ਆਗੂਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁੱਜੇ ਇਨ੍ਹਾਂ ਲੋਕਾਂ ਨੇ ਝੰਡੇਵਾਲਾ ਵਿਚ ਸਥਿਤ ਅੰਬੇਡਕਰ ਭਵਨ ਤੋਂ ਰਾਮਲੀਲਾ ਮੈਦਾਨ ਵੱਲ ਨੂੰ ਕੂਚ ਕੀਤਾ ਅਤੇ ਰਾਮਲੀਲਾ ਮੈਦਾਨ ਨੇੜੇ ਸੜਕ ਦਾ ਇਕ ਲੰਬਾ ਹਿੱਸਾ ਜਾਮ ਕਰ ਦਿੱਤਾ ਜਿੱਥੇ ਇਕ ਸਟੇਜ ਤੋਂ ਭਾਈਚਾਰੇ ਦੇ ਵੱਖ ਵੱਖ ਸੰਤਾਂ ਅਤੇ ਆਗੂਆਂ ਨੇ ਸੰਬੋਧਨ ਕੀਤਾ। ਇਸ ਕਾਰਨ ਦਿੱਲੀ ਦੇ ਕੁਝ ਇਲਾਕਿਆਂ ਵਿਚ ਟਰੈਫ਼ਿਕ ਦੀ ਸਮੱਸਿਆ ਬਣ ਗਈ।

ਜ਼ਿਕਰਯੋਗ ਹੈ ਕਿ ਦਿੱਲੀ ਡਿਵੈਲਮੈਂਟ ਅਥਾਰਟੀ ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ 10 ਅਗਸਤ ਨੂੰ ਮੰਦਿਰ ਢਾਹ ਕੇ ਇਸ ’ਤੇ ਕਾਬਜ਼ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਸੀ ਜਿਸ ਕਾਰਨ ਦੇਸ਼ ਭਰ ਵਿਚ ਵੱਸਦੇ ਭਾਈਚਾਰੇ ਦੇ ਲੋਕਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।

ਇਸੇ ਦੇ ਚੱਲਦਿਆਂ ਪੰਜਾਬ ਦੇ ਅੰਦਰ ਲੰਘੀ 13 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਕੁਝ ਜ਼ਿਲਿ੍ਹਆਂ ਵਿਚ ਖ਼ਾਸਾ ਪ੍ਰਭਾਵ ਵੇਖ਼ਣ ਨੂੰ ਮਿਲਿਆ ਸੀ।

ਨੀਲੇ ਝੰਡੇ ਲਈ ਦੇਸ਼ ਭਰ ਤੋਂ ਆਏ ਪ੍ਰਦਰਸ਼ਨਕਾਰੀ ਜੈ ਭੀਮ ਦੇ ਨਾਅਰੇ ਗੁਜੰਾਉਂਦੇ ਇਹ ਮੰਗ ਕਰ ਰਹੇ ਹਨ ਕਿ ਸਰਕਾਰ ਉਸੇ ਜਗ੍ਹਾ ’ਤੇ ਮੁੜ ਗੁਰੂ ਰਵਿਦਾਸ ਮੰਦਿਰ ਦੀ ਉਸਾਰੀ ਕਰੇ ਅਤੇ ਦਿੱਲੀ ਵਿਕਾਸ ਅਥਾਰਟੀ ਦਾ ਕਬਜ਼ਾ ਖ਼ਤਮ ਕਰੇ।

ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖ਼ਰ ਆਜ਼ਾਦ ਅਤੇ ‘ਆਪ’ ਆਗੂ ਅਤੇ ਦਿੱਲੀ ਦੇ ਸਮਾਜਿਕ ਨਿਆਂ ਮੰਤਰੀ ਸ੍ਰੀ ਰਜਿੰਦਰ ਪਾਲ ਗੌਤਮ ਤੋਂ ਇਲਾਵਾ ਪੰਜਾਬ ਤੋਂ ਗਏ ਵੱਖ ਵੱਖ ਪਾਰਟੀਆਂ ਦੇ ਦਲਿਤ ਨੇਤਾ ਅਤੇ ਹੋਰਨਾਂ ਸੂਬਿਆਂ ਤੋਂ ਆਏ ਆਗੂ ਇਸ ਧਰਨੇ ਦੀ ਅਗਵਾਈ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਤੋਂ ਹੀ ਰੇਲਗੱਡੀਆਂ, ਬੱਸਾਂ ਅਤੇ ਸਪੈਸ਼ਲ ਬੱਸਾਂ ਤੇ ਹੋਰਨਾਂ ਵਾਹਨਾਂ ਰਾਹੀਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਣੇ ਕੁਝ ਹੋਰ ਸੂਬਿਆਂ ਤੋਂ ਲੋਕ ਦਿੱਲੀ ਪਹੁੰਚੇ।

ਇਸੇ ਦੌਰਾਨ ਅੱਜ ਦਿੱਲੀ ਦੇ ਹਮਦਰਦ ਚੌਂਕ ਵਿਚ ਭੀਮ ਸੈਨਾ ਦੇ ਲੋਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਵੱਲੋਂ ਕੁਝ ਤੋੜ ਫ਼ੋੜ ਅਤੇ ਅੱਗਜ਼ਨੀ ਕੀਤੇ ਜਾਣ ਦੀ ਖ਼ਬਰ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION