35.1 C
Delhi
Friday, April 19, 2024
spot_img
spot_img

ਰਵਿਦਾਸ ਮੰਦਿਰ ਤੁਗਲਕਾਬਾਦ ਦੀ ਮੁੜ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਪੈਰੀਂ ਜੁੱਤੀ ਨਹੀਂ ਪਾਵਾਂਗਾ: ਸੰਤ ਸਤਵਿੰਦਰ ਹੀਰਾ

ਨਵੀਂ ਦਿੱਲੀ, ਅਗਸਤ 25, 2091:
ਗੁਰੂ ਰਵਿਦਾਸ ਮੰਦਰ ਪੁਨਨਿਰਮਾਣ ਸੰਘਰਸ਼ ਸਮਿਤੀ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਦਿਆਲ ਚੰਦ ਬੰਗਾ ਤੋਂ ਇਲਾਵਾ ਮਿਸ਼ਨ ਦੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ 10 ਅਗਸਤ 2019 ਨੂੰ ਡੀ.ਡੀ.ਏ. ਵਲੋਂ ਸਤਿਗੁਰੂ ਰਵਿਦਾਸ ਦਾ ਮੰਦਿਰ ਢਾਹ ਦਿੱਤਾ ਗਿਆ, ਜਿਸ ਲਈ 15ਵੀਂ ਸਦੀ ਵਿਚ ਰਾਜਾ ਸਿੰਕਦਰ ਲੋਧੀ ਨੇ ਸੱਤ ਸੌ ਕਨਾਲ ਜ਼ਮੀਨ ਗੁਰੁ ਰਵਿਦਾਸ ਜੀ ਨੂੰ ਭੇਟ ਕੀਤੀ ਸੀ। ਸਰਕਾਰ ਦੀ ਪ੍ਰਾਚੀਨ ਮੰਦਿਰ ਢਾਹੁਣ ਦੀ ਪ੍ਰਕਿਰਿਆ ਨਾਲ ਦੇਸ਼ ਦੇ ਕਰੋੜਾਂ ਆਦਿ ਵਾਸੀਆਂ, ਮੂਲ ਨਿਵਾਸੀਆਂ ਅਤੇ ਬਹੁਜਨਾਂ ਦੀਆਂ ਧਾਰਮਿਕ ਭਾਵਨਾਵਾਂ ‘ਤੇ ਸਿੱਧਾ ਹਮਲਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਨਾਲ ਕਿਸੇ ਦੂਸਰੇ ਧਰਮ ਦੀਆਂ ਧਾਰਮਿਕ ਭਾਵਨਾਵਾਂ ਖੇਰੂੰ ਖੇਰੂੰ ਹੋਈਆਂ ਹੋਣ, 1984 ‘ਚ ਸ੍ਰੀ ਅਕਾਲ ਤਖਤ ਸਾਹਿਬ, 1992 ‘ਚ ਮੁਸਲਮਾਨਾਂ ਦੀ ਬਾਬਰੀ ਮਸਜਿਦ, 2005-06 ਕ੍ਰਿਸ਼ਚੀਅਨਾਂ ਦੇ ਚਰਚ, 2014 ਵਿੱਚ ਬੋਧੀਆਂ ਦੇ ਬੋਧਗਯਾ, 2015 ਲਿੰਗਆਇਤੋਂ ਦੇ ਐਮ.ਐਮ.ਕਲਗਰਗੀ ਮੰਦਿਰ ਢਹਿ ਢੇਰੀ ਕੀਤੇ ਗਏ ਸਨ, ਜਿਸ ਤੋਂ ਸਾਫ ਜਾਹਰ ਹੈ ਕਿ ਕਿਸੇ ਸੋਚੀ ਸਮਝੀ ਸਾਜਿਸ਼ ਅਤੇ ਪਲਾਨਿੰਗ ਅਧੀਨ ਭਾਰਤ ਦੇ ਘੱਟ ਗਿਣਤੀ ਲੋਕਾਂ ਦੀ ਧਾਰਮਿਕ ਏਕਤਾ ਨੂੰ ਤੋੜਨ ਦੇ ਯਤਨ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਦਾ ਇਹ ਮੰਨਣਾ ਹੈ ਕਿ ਸ੍ਰੀ ਗੁਰੁ ਰਵਿਦਾਸ ਮੰਦਿਰ ਤੁਗਲਕਾਬਾਦ ਨੂੰ ਤੋੜਨ ਪਿੱਛੇ ਆਰ.ਐਸ.ਐਸ. ਅਤੇ ਭਾਜਪਾ ਸਰਕਾਰ ਦੇ ਰਾਜਨੀਤਕ ਨੀਤੀ ਘਾੜਿਆਂ ਦਾ ਵੱਡਾ ਹੱਥ ਹੈ।

ਸੰਤ ਹੀਰਾ ਨੇ ਕਿਹਾ ਕਿ 21 ਅਗਸਤ ਨੂੰ ਦਿੱਲੀ ‘ਚ ਹੋਏ ਲੱਖਾਂ ਲੋਕਾਂ ਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਸ ਦੇਸ਼ ਦਾ ਆਦਿ ਵਾਸੀ, ਮੂਲ ਨਿਵਾਸੀ ਸਮਾਜ ਆਪਣੇ ਹੱਕਾਂ ਦੀ ਲੜ੍ਹਾਈ ਪੂਰੇ ਜੋਰ ਸ਼ੋਰ ਤੇ ਮਜਬੂਤੀ ਨਾਲ ਲੜਨ ਲਈ ਤਿਆਰ ਬੈਠਾ ਹੈ ਅਤੇ ਆਪਣੇ ਪੁਰਖਿਆਂ, ਰਹਿਬਰਾਂ, ਸ੍ਰੀ ਗੁਰੁ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਅੰਬਬੇਡਕਰ, ਭਗਵਾਨ ਸ੍ਰੀ ਵਾਲਮੀਕ ਜੀ ਅਤੇ ਹੋਰ ਮਹਾਨ ਗੁਰੂਆਂ ਦਾ ਅਪਮਾਨ ਹਰਗਿਜ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ 21 ਤਰੀਕ ਨੂੰ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਗੁਰੁ ਰਵਿਦਾਸ ਸਾਧੂ ਸੰਪ੍ਰਦਾਵਾਂ ਦੇ ਸੰਤ ਸਮਾਜ ਦੀ ਅਗਵਾਈ ਹੇਠ ਗੁਰੁ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਬਹੁਜਨ ਸਮਾਜ ਪਾਰਟੀ ਅਤੇ ਅੰਬੇਡਕਰ ਜਥੇਬੰਦੀਆਂ ਦੇ ਵਰਕਰਾਂ ਤੇ ਲੱਖਾਂ ਸੰਗਤਾਂ ਵਲੋਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਇਤਿਹਾਸਕ ਪ੍ਰਾਚੀਨ ਸ੍ਰੀ ਗੁਰੁ ਰਵਿਦਾਸ ਮੰਦਿਰ ਨੂੰ ਢਾਹੁਣ ਅਤੇ ਗੁਰੁ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੇ ਵਿਰੋਧ ‘ਚ ਸ਼ਾਂਤਮਈ ਅਤੇ ਅਨੁਸ਼ਾਸ਼ਨ ਅਨੁਸਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਉਨ੍ਹਾਂ ਕਿਹਾ ਦਿੱਲੀ ਪਿਲਸ ਅਤੇ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਕੀਤਾ ਲਾਠੀਚਾਰਜ ਬਹੁਤ ਮੰਦਭਾਗੀ ਘਟਨਾ ਹੈ। ਇਨ੍ਹਾਂ ਨੌਜਵਾਨਾਂ ਖਿਲਾਫ਼ ਹੋਈ ਐਫ.ਆਈ. ਆਰ. ਰੱਦ ਕਰਨ ਲਈ ਉਹ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦਰ ਕੇਜਰੀਵਾਲ ਨੂੰ ਮਿਲੇ ਅਤੇ ਮੈਮੋਰੰਡਮ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੀ ਮੁੜ ਉਸਾਰੀ ਅਤੇ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਲਈ ਬੇਨਤੀ ਕੀਤੀ ਗਈ।

ਇਸ ਮੌਕੇ ਇੱਕ ਭਾਣਾ ਵਾਪਰਿਆ ਕਿ ਜਦੋਂ ਸੰਤ ਸਤਵਿੰਦਰ ਹੀਰਾ ਮੁੱਖ ਮੰਤਰੀ ਨੂੰ ਮਿਲ ਕੇ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਪੈਰਾਂ ਦੀ ਜੁੱਤੀ ਟੁੱਟ ਗਈ ਤਾਂ ਉਨ੍ਹਾਂ ਉਸੇ ਵਕਤ ਮੁੱਖ ਮੰਤਰੀ ਦੇ ਦਫ਼ਤਰ ‘ਚ ਹੀ ਆਪਣੀ ਜੁੱਤੀ ਉਤਾਰ ਦਿੱਤੀ ਅਤੇ ਕਿਹਾ ਕਿ ਮੈਂ ਹੁਣ ਪੈਰਾਂ ‘ਚ ਜੁੱਤੀ ਉਦੋਂ ਹੀ ਪਹਿਨਾਂਗਾ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਮੁੜ ਨਿਰਮਾਣ ਸ਼ੁਰੂ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਨੰਗੇ ਪੈਰੀਂ ਚੱਲਾਂਗਾ ਮੈਨੂੰ ਮੇਰੀ ਕੌਮ ਦੇ ਦੁੱਖ ਦਾ ਅਹਿਸਾਸ ਹੁੰਦਾ ਰਹੇਗਾ ਅਤੇ ਮੇਰਾ ਧਿਆਨ ਹਮੇਸ਼ਾ ਕੌਮ ਨੂੰ ਇਨਸਾਫ਼ ਦਿਵਾਉਣ ਵੱਲ ਹੀ ਲੱਗਾ ਰਹੇਗਾ। ਉਨ੍ਹਾਂ ਕਿਹਾ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਕਾਨੂੰਨੀ ਲੜ੍ਹਾਈ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਅਤੇ ਗੁਰੂ ਰਵਿਦਾਸ ਮੰਦਿਰ ਪੁਨਨਿਰਮਾਣ ਸੰਘਰਸ਼ ਸਮਿਤੀ ਵਲੋਂ ਲੜੀ ਜਾਵੇਗੀ ਅਤੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਕੈਪਟਨ ਰਵਿੰਦਰ ਸਿੰਘ, ਸ੍ਰੀ ਨਰਿੰਦਰ ਜੱਸੀ ਸੈਂਟਰ ਕਮੇਟੀ, ਪ੍ਰੋਫੈਸਰ ਰਾਣਾ, ਜੋਗਿੰਦਰ ਸਿੰਘ, ਰਾਨੀ ਚੌਪੜਾ, ਵੀ.ਕੇ. ਸਿੰਘ, ਡਾ. ਕਲਸੀ ਧਰਮ ਗੁਰੂ ਆਦਿਵੰਸ਼ੀ, ਅਮਰ ਪਾਲ, ਬਨਾਰਸੀ ਦਾਸ ਪ੍ਰਚਾਰਕ, ਪ੍ਰਿੰਸੀਪਲ ਰਾਮ ਸਿੰਘ ਸ਼ੁਕਲਾ ਹਿਮਾਚਲ, ਸ੍ਰੀ ਓਮ ਪ੍ਰਕਾਸ਼ ਪ੍ਰਧਾਨ ਦਿੱਲੀ ਯੁਨਿਟ ਤੇ ਸੁਖਚੈਨ ਸਿੰਘ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION