25.6 C
Delhi
Saturday, April 20, 2024
spot_img
spot_img

ਰਮਜ਼ਾਨ ਦੇ ਤਿਉਹਾਰ ’ਤੇ ਜੰਮੂ ਕਸ਼ਮੀਰ ਲਈ ਰਵਾਨਾ ਹੋਏ 146 ਵਿਅਕਤੀ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਬਠਿੰਡਾ, 1 ਮਈ, 2020 –

ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਅੱਜ ਮਾਨਵੀ ਸੰਵੇਦਨਾ ਦੀ ਮਿਸਾਲ ਪੈਦਾ ਕਰਦਿਆਂ ਰੋਜਿ਼ਆ ਦੇ ਪਵਿੱਤਰ ਦਿਨਾਂ ਚ ਜੰਮੂ-ਕਸ਼ਮੀਰ ਨਾਲ ਸਬੰਧਤ ਬਠਿੰਡਾ ਵਿਖੇ ਰਹਿ ਰਹੇ 146 ਵਿਅਕਤੀਆਂ ਨੂੰ ਮੁਫ਼ਤ ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ।ਇੰਨ੍ਹਾਂ ਵਿਚ ਕੁਝ ਵਿਦਿਆਰਥੀ ਸਨ ਜਦ ਕਿ ਕੁਝ ਹੋਰ ਬਠਿੰਡਾ ਵਿਖੇ ਕੰਮ ਕਰਨ ਵਾਲੇ ਕਸ਼ਮੀਰੀ ਸਨ। ਰਮਜ਼ਾਨ ਦੇ ਤਿਉਹਾਰ ’ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਇਸ ਪਹਿਲ ਲਈ ਜੰਮੂ-ਕਸ਼ਮੀਰ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਜੰਮੂ-ਕਸ਼ਮੀਰ ਨਾਲ ਸਬੰਧਤ ਇਹ ਵਿਅਕਤੀਆਂ ਇੱਥੇ ਫਸ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਵਿਅਕਤੀਆਂ ਨੂੰ 5 ਬੱਸਾਂ ਵਿੱਚ ਜੰਮੂ-ਕਸ਼ਮੀਰ ਲਈ ਰਵਾਨਾ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਲਖਨਪੁਰ ਬੈਰੀਅਰ ਤੱਕ ਬੱਸਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਕਰਫਿਊ ਦੌਰਾਨ ਇਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਘਰ ਵਾਪਸੀ ਕਰ ਰਹੇ ਇਨ੍ਹਾਂ ਵਿਅਕਤੀਆਂ ਨੇ ਜਿਥੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਘਰ ਵਾਪਸ ਜਾਣ ਦੀ ਬਹੁਤ ਖੁਸ਼ੀ ਹੈ। ਉਨ੍ਹਾਂ ਨੂੰ ਕਰਫਿਊ ਦੌਰਾਨ ਜਿਥੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ, ਉਥੇ ਅੱਜ ਬੱਸਾਂ ਰਾਹੀਂ ਮੁਫ਼ਤ ਘਰ ਭੇਜਿਆ ਜਾ ਰਿਹਾ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

ਯਾਤਰੂਆਂ ਦਾ ਕਹਿਣਾ ਸੀ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਏ ਅੱਜ 7ਵਾਂ ਦਿਨ ਹੈ ਅਤੇ ਉਹ ਹਰ ਰੋਜ਼ ਦੁਆ ਕਰਦੇ ਸਨ ਕਿ ਆਪਣੇ ਘਰ ਜਾ ਕੇ ਰੋਜ਼ਾ ਰੱਖੀਏ। ਉਨ੍ਹਾਂ ਦੱਸਿਆ ਕਿ ਅੱਜ ਘਰ ਜਾਣ ਵੇਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਪਰਿਵਾਰ ਨੂੰ ਮਿਲਣ ਦਾ ਬਹੁਤ ਚਾਅ ਹੈ।

ਇਸ ਮੋਕੇ ਸ੍ਰੀ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਇੰਨ੍ਹਾਂ ਲੋਕਾਂ ਨੂੰ ਰੋਜਾ ਖੋਲਣ ਲਈ ਦਰਗਾਹ ਹਾਜੀਰਤ਼ਨ ਵੱਲੋਂ ਇਤਫਾਰੀ ਦਾ ਸਮਾਨ ਵੀ ਦਿੱਤਾ ਗਿਆ ਤਾਂ ਜੋ ਰਾਸਤੇ ਵਿਚ ਜਦ ਰੋਜਾ ਖੋਲਣ ਦਾ ਸਮਾਂ ਆਵੇ ਤਾਂ ਇਹ ਲੋਕ ਆਪਣੀਆਂ ਧਾਰਮਿਕ ਰਹੁ ਰੀਤਾਂ ਅਨੁਸਾਰ ਰੋਜਾ ਖੋਲ ਸਕਨ। ਉਨ੍ਹਾਂ ਨੇ ਇੰਨ੍ਹਾਂ ਲੋਕਾਂ ਦੀ ਘਰ ਵਾਪਸੀ ਲਈ ਪੰਜਾਬ ਸਰਕਾਰ ਵੱਲੋਂ ਮਦਦ ਕਰਵਾਉਣ ਲਈ ਵਿਸੇਸ਼ ਤੌਰ ਤੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION