ਲੇਖਣੀ, ਕਵਿਤਾ ਅਤੇ ਹੋਰ ਸਾਹਿਤਕ ਕਾਰਜਾਂ ਲਈ ਦੇਸ਼ ਦੇ ਸਿੱਖਿਆ ਮੰਤਰੀ ਮਾਣਯੋਗ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਮਿਲੇ ਮਾਨ-ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਮਹੱਤਵਪੂਰਨ ਸਨਮਾਨ ਦੇ ਜੁੜਨ ਤੇ ਸਿੱਖਿਆ ਜਗਤ ਨਾਲ ਜੁੜਿਆ ਹਰ ਇੱਕ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ।
ਦੇਸ਼ ਵਿੱਚ ਭਾਰਤ ਕੇਂਦਰੀ ਕੌਮੀ ਸਿੱਖਿਆ ਨੀਤੀ ਨੂੰ ਧਰਾਤਲ ਉੱਤੇ ਲਿਆਉਣ ਵਾਲੇ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਅੱਜ ਵਾਤਾਯਨ-ਯੂਕੇ ਸੰਗਠਨ ਦੁਆਰਾ ‘ਵਾਤਾਯਨ ਅੰਤਰਰਾਸ਼ਟਰੀ ਸਨਮਾਨ’ ਨਾਲ ਨਿਵਾਜਿਆ ਜਾ ਰਿਹਾ ਹੈ। ਸਾਹਿਤਕ ਯੋਗਦਾਨ ਲਈ ਇਹ ਸਨਮਾਨ ਇਨ੍ਹਾਂ ਤੋਂ ਪਹਿਲਾਂ ਜਾਵੇਦ ਅਖ਼ਤਰ, ਪ੍ਰਸੂਨ ਜੋਸ਼ੀ ਵਰਗੇ ਮੰਨੇ-ਪ੍ਰਮੰਨੇ ਲੇਖਕਾਂ ਨੂੰ ਮਿਲ ਚੁੱਕਾ ਹੈ।
ਇਸ ਸਨਮਾਨ ਦੀ ਸ਼ੁਰੂਆਤ ਕੈਂਬਰਿਜ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਰੀਡਰ ਡਾ. ਸਤੇਂਦਰ ਸ਼੍ਰੀਵਾਸਤਵ ਨੇ ਬ੍ਰਿਟੇਨ ਦੇ ਸਾਊਥ ਬੈਂਕ ਹਾਲ ਦੇ ਰਾਇਲ ਫੈਸਟੀਵਲ ਵਿੱਚ ਕੀਤੀ ਸੀ। ਵਾਤਾਯਨ-ਯੂਕੇ ਦਾ ਇਹ ਸੰਗਠਨ ਅੰਤਰਰਾਸ਼ਟਰੀ ਸਾਹਿਤਕ ਸੰਘਾਂ ਦੇ ਆਪਸੀ ਸਹਿਯੋਗ ਲਈ ਯਤਨਸ਼ੀਲ ਰਿਹਾ ਹੈ।
ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੰਗਠਨ ਯੂਨਾਈਟਡ ਕਿੰਗਡਮ ਹਿੰਦੀ ਕਮੇਟੀ ਅਤੇ ਵਿਸ਼ਵੀ ਹਿੰਦੀ ਪਰਿਵਾਰ ਦੇ ਸਹਿਯੋਗ ਨਾਲ ਮਸ਼ਹੂਰ ਅੰਤਰਰਾਸ਼ਟਰੀ ਲੇਖਕਾਂ ਦੇ ਜੀਵਨ ਅਤੇ ਪ੍ਰਾਪਤੀਆਂ ਉੱਤੇ ਅਧਾਰਿਤ ਅਨੇਕ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਰਿਹਾ ਹੈ।
21 ਨਵੰਬਰ 2020 ਨੂੰ ਲੰਦਨ ਵਿੱਚ ਹੋਣ ਵਾਲੇ ਵਾਤਾਯਨ ਅੰਤਰਰਾਸ਼ਟਰੀ ਸਿਖਰ ਸਨਮਾਨ ਵਿੱਚ ਭਾਰਤ ਦੇ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਵਾਤਾਯਨ ਲਾਇਫ ਟਾਇਮ ਅਚੀਵਮੇਂਟ ਐਵਾਰਡ ਨਾਲ ਸਨਮਾਨਿਤ ਕਰਨ ਲਈ ਮਸ਼ਹੂਰ ਲੇਖਕ ਅਤੇ ਨਹਿਰੂ ਕੇਂਦਰ, ਲੰਦਨ ਦੇ ਨਿਰਦੇਸ਼ਕ ਡਾ. ਅਮੀਸ਼ ਤ੍ਰਿਪਾਠੀ ਅਤੇ ਵਾਤਾਯਨ-ਯੂਕੇ ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮੀਰਾ ਕੌਸ਼ਿਕ ਵਿਸ਼ੇਸ਼ ਰੂਪ ਵਲੋਂ ਮੌਜੂਦ ਰਹਿਣਗੇ।
ਰਮੇਸ਼ ਪੋਖਰਿਆਲ ਤੋਂ ਨਿਰਭਏ, ਨਿਡਰ ਅਤੇ ਨਿਸ਼ੰਕ ਤੱਕ ਦਾ ਸਫ਼ਰ:
ਉਤਰਾਖੰਡ ਦੇ ਗੜਵਾਲ ਜਿਲ੍ਹੇ ਦੇ ਪਿੰਡ ਪਿਨਾਨੀ, ਜਨਪਦ ਪੌੜੀ ਵਿੱਚ 1959 ਵਿੱਚ ਇੱਕ ਅਤਿਅੰਤ ਗਰੀਬ ਪਰਿਵਾਰ ਵਿੱਚ ਮਾਤਾ ਸਵ. ਵਿਸ਼ਵੇਸ਼ਵਰੀ ਦੇਵੀ ਅਤੇ ਪਿਤਾ ਸ਼੍ਰੀ ਪਰਮਾਨੰਦ ਪੋਖਰਿਆਲ ਦੇ ਘਰ ਜਨਮੇ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੇ 1980 ਵਿੱਚ ਵੱਖਰੇ ਉਤਰਾਖੰਡ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਅਤੇ 2009 ਵਿੱਚ ਉਤਰਾਖੰਡ ਰਾਜ ਦੇ ਸਭ ਤੋਂ ਘੱਟ ਉਮਰ ਦੇ ਮੁੱਖ-ਮੰਤਰੀ ਬਣੇ। ਸਾਲ 2014 ਤੋਂ 2019 ਤੱਕ ਲੋਕ ਸਭਾ ਦੀ ਸਰਕਾਰੀ ਐਸ਼ੋਰੈਂਸ ਕਮੇਟੀ ਦੇ ਸਭਾਪਤੀ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਵਰਤਮਾਨ ਸਮੇਂ ਬਤੌਰ ਸਿੱਖਿਆ ਮੰਤਰੀ, ਭਾਰਤ ਸਰਕਾਰ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਡਾ. ਨਿਸ਼ੰਕ ਦਾ ਪਹਿਲਾ ਕਾਵਿ-ਸੰਗ੍ਰਿਹ 1983 ਵਿੱਚ ਪ੍ਰਕਾਸ਼ਿਤ ਹੋਇਆ। ਸੰਸਾਰ ਵਿੱਚ ਸ਼ਾਇਦ ਹੀ ਕਿਸੇ ਦੇਸ਼ ਕੋਲ ਅਜਿਹਾ ਪੜ੍ਹਿਆ-ਲਿਖਿਆ, ਸੂਝਵਾਨ ਅਤੇ ਸਾਹਿਤਕ ਰੁਚੀ ਰੱਖਣ ਵਾਲਾ ਸਿੱਖਿਆ ਮੰਤਰੀ ਹੋਵੇਗਾ, ਜੋ ਰਾਜਨੀਤਿਕ ਅਤੇ ਸਮਾਜਿਕ ਯੋਗਦਾਨ ਦੇ ਨਾਲ-ਨਾਲ ਦੇਸ਼ ਨੂੰ ਸਾਹਿਤਕ ਊਰਜਾ ਦੇਣ ਦਾ ਵੀ ਕਾਰਜ ਕਰ ਰਿਹਾ ਹੋਵੇ।
ਮਾਣਯੋਗ ਨਿਸ਼ੰਕ ਜੀ ਦੇ 14 ਕਾਵਿ-ਸੰਗ੍ਰਿਹ, 12 ਕਹਾਣੀ ਸੰਗ੍ਰਿਹ, 11 ਨਾਵਲ, 4 ਸਫ਼ਰਨਾਮੇ, 6 ਬਾਲ ਸਾਹਿਤ ਅਤੇ 4 ਸ਼ਖਸੀਅਤ ਵਿਕਾਸ ਸਬੰਧੀ ਕਿਤਾਬਾਂ ਸਹਿਤ ਕੁੱਲ 65 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਨਿਸ਼ੰਕ ਜੀ ਦੀਆਂ ਸਾਹਿਤਕ ਪੁਸਤਕਾਂ ਦਾ ਜਰਮਨ, ਕਰਿਓਲ, ਸਪੈਨਿਸ਼, ਅੰਗ੍ਰੇਜੀ, ਫਰੈਂਚ, ਨੇਪਾਲੀ ਆਦਿ ਵਿਦੇਸ਼ੀ ਭਾਸ਼ਾਵਾਂ ਦੇ ਇਲਾਵਾ ਤੇਲਗੂ, ਤਮਿਲ, ਮਲਿਆਲਮ, ਕੰਨੜ, ਗੁਜਰਾਤੀ, ਬੰਗਲਾ, ਸੰਸਕ੍ਰਿਤ ਅਤੇ ਮਰਾਠੀ ਆਦਿ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।
ਇੰਨਾ ਹੀ ਨਹੀਂ, ਡਾ. ਨਿਸ਼ੰਕ ਜੀ ਦੇ ਸਾਹਿਤ ਉਪਰ ਦੇਸ਼-ਵਿਦੇਸ਼ ਵਿੱਚ 16 ਖੋਜ ਪ੍ਰਬੰਧ ਅਤੇ ਖੋਜ ਨਿਬੰਧ ਲਿਖੇ ਜਾ ਚੁੱਕੇ ਹਨ। ਮਾਰਿਸ਼ਸ ਦੇ ਤਤਕਾਲੀਨ ਰਾਸ਼ਟਰਪਤੀ ਸਰ ਅਨਿਰੁਧ ਜਗਨਨਾਥ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਡਾ. ਨਵੀਨ ਰਾਮਗੁਲਾਮ ਨੇ ਡਾ. ਨਿਸ਼ੰਕ ਦੇ ਸਾਹਿਤ ਨੂੰ ਹਿਮਾਲਿਆ ਜੀਵਨ ਦੇ ਦੁੱਖ-ਦਰਦ ਅਤੇ ਜੀਵੰਤ ਪਰਿਸਥਿਤੀਆਂ ਦਾ ਸਾਖਿਆਤ ਪ੍ਰਤੀਬਿੰਬ ਪੇਸ਼ ਕਰਨ ਵਾਲੇ ਸਾਹਿਤਕਾਰ ਦੀ ਉਪਾਧੀ ਦਿੱਤੀ ਹੈ, ਜਿਨ੍ਹਾਂ ਦੀ ਲੇਖਣੀ ਵਿੱਚ ਸਾਊ ਹਿਰਦਾ, ਨਿਮਰਤਾ, ਰਾਸ਼ਟਰ ਭਗਤੀ ਅਤੇ ਸੰਵੇਦਨਸ਼ੀਲਤਾ ਝਲਕਦੀ ਹੈ।
ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕਿਹਾ ਸੀ ਕਿ ਨੌਜਵਾਨ ਸਾਹਿਤਕਾਰ ਨਿਸ਼ੰਕ ਦੀ ਲੇਖਣੀ ਵਿੱਚ ਮਾਤਭੂਮੀ ਲਈ ਕੁਝ ਕਰ-ਗੁਜਰਨ ਦੀ ਛਟਪਟਾਹਟ ਦਿਖਾਈ ਦਿੰਦੀ ਹੈ, ਅਤੇ ਅੱਜ 34 ਸਾਲ ਬਾਅਦ ਦੇਸ਼ ਵਿੱਚ ਵਿਦਿਆਰਥੀ ਕੇਂਦਰਤ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਲਈ ਵਚਨਬੱਧ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੇ ਇੰਨ੍ਹੇ ਸਾਲ ਪਹਿਲਾਂ ਗਿਆਨੀ ਜੈਲ ਸਿੰਘ ਜੀ ਦੀ ਕਹੀ ਗੱਲ ਨੂੰ ਸੱਚ ਕਰ ਦਿਖਾਇਆ ਹੈ।
ਡਾ. ਨਿਸ਼ੰਕ ਜੀ ਨੂੰ ਮਿਲਣ ਵਾਲੇ ਇਨਾਮਾਂ-ਸਨਮਾਨਾਂ ਦੀ ਸੂਚੀ ਨਵੀਂ ਨਹੀਂ ਹੈ। ਵਾਤਾਯਨ ਲਾਇਫ-ਟਾਇਮ ਅਚੀਵਮੈਂਟ ਅਵਾਰਡ ਤੋਂ ਪਹਿਲਾਂ ਉਨ੍ਹਾਂ ਨੂੰ ਯੁਗਾਂਡਾ ਦੇ ਰਾਸ਼ਟਰਪਤੀ ਸ਼੍ਰੀ ਰੂਹਕਾਨਾ ਰੁਗਾਂਡਾ ਦੁਆਰਾ ਮਾਨਵੀ ਸਿਖਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਅੱਜ ਜਦੋਂ ਲੰਦਨ ਵਿੱਚ ਹੋਣ ਵਾਲੇ ਇਸ ਵਾਤਾਯਨ-ਯੂਕੇ ਪ੍ਰੋਗਰਾਮ ਵਿੱਚ ਵਾਤਾਯਨ ਲਾਇਫ਼ ਟਾਇਮ ਅਚੀਵਮੈਂਟ ਸਨਮਾਨ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਮਿਲੇਗਾ, ਤਾਂ ਸਿੱਖਿਆ ਦੇ ਖੇਤਰ ਨਾਲ ਜੁੜਿਆ ਹਰ ਇੱਕ ਭਾਰਤੀ ਮਾਣ ਮਹਿਸੂਸ ਕਰੇਗਾ। ਡਾ. ਨਿਸ਼ੰਕ ਜੀ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੀ ਉਨ੍ਹਾਂ ਦੇ ਕਾਵਿ-ਸੰਗ੍ਰਿਹ ‘ਸਿਰਜਣ ਦੇ ਬੀਜ’ ਵਿੱਚ ਪ੍ਰਕਾਸ਼ਿਤ ਕਵਿਤਾ ‘ਉਹ ਹਮੇਸ਼ਾ ਸਫ਼ਲ’ ਦੀਆਂ ਇਹ ਸਤਰਾਂ ਸਾਨੂੰ ਹਮੇਸ਼ਾਂ ਪ੍ਰੇਰਨਾ ਦਿੰਦੀਆਂ ਰਹਿਣਗੀਆਂ:
“ਜੋ ਸਮਾਂ ਨਹੀਂ ਵਿਅਰਥ ਗਵਾਉਂਦੇ ਨੇ, ਜੋ ਨਹੀਂ ਰਾਹ ਵਿੱਚ ਰੁਕਦੇ ਨੇ,
ਜੋ ਮਨ ਵਿੱਚ ਇੱਕ ਜਨੂੰਨ ਲਈ, ਜੋ ਝੂਮ – ਝੂਮ ਕੇ ਗਾਉਂਦੇ ਨੇ,
ਆਪਣਾ ਤਨ-ਮਨ ਨਿਛਾਵਰ ਕਰ, ਸਦਾ ਸਫ਼ਲਤਾ ਪਾਉਂਦੇ ਨੇ।”
ਇਹ ਸਤਰਾਂ ਸਾਨੂੰ ਸਾਰੇ ਭਾਰਤੀਆਂ ਨੂੰ ਜੀਵਨ ਦੀਆਂ ਔਖੀਆਂ ਸਥਿਤੀਆਂ, ਚੁਣੌਤੀਆਂ, ਸੰਘਰਸ਼ਾਂ ਨੂੰ ਆਪਣੇ ਸਾਹਸ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਸੰਭਾਵਨਾਵਾਂ ਵਿੱਚ ਬਦਲਨ ਅਤੇ ਸਫ਼ਲਤਾ ਪਾਉਣ ਦੀ ਪ੍ਰੇਰਨਾ ਤੇ ਸਾਹਸ ਦਿੰਦੀਆਂ ਰਹਿਣਗੀਆਂ।’
ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ
ਵਾਈਸ-ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ
ਮੈਂਬਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਨਵੀਂ ਦਿੱਲੀ