ਅੱਜ-ਨਾਮਾ
ਇਮਰਾਨ ਖਾਨ ਨੇ ਛੱਡੀ ਜਾਂ ਨਵੀਂ ਛੁਰਲੀ,
ਊਜ ਭਾਰਤ ਦੇ ਉਲਟ ਫਿਰ ਲਾਈ ਬੇਲੀ।
ਕਹਿੰਦਾ ਹਮਲਾ ਕਰਾਚੀ ਦੇ ਵਿੱਚ ਹੋਇਆ,
ਇਹ ਤਾਂ ਭਾਰਤ ਸੀ ਖੇਡ ਵਰਤਾਈ ਬੇਲੀ।
ਕਹਿੰਦਾ ਭਾਰਤ ਦੇ ਹੱਥੀਂ ਬਲੋਚ ਚੜ੍ਹ ਗਏ,
ਕਰ`ਤੀ ਜਿਨ੍ਹਾਂ ਫਿਰ ਆਣ ਚੜ੍ਹਾਈ ਬੇਲੀ।
ਯੱਭਲੀਆਂ ਮਾਰ ਕੇ ਐਵੇਂ ਇਮਰਾਨ ਖਾਂ ਨੇ,
ਆਪਣੀ ਖਿੱਲੀ ਫਿਰ ਆਪ ਉਡਾਈ ਬੇਲੀ।
ਮਸਲੇ ਅਸਲ ਦੀ ਬਾਤ ਨਹੀਂ ਕਰਨ ਜੋਗਾ,
ਫਿਰਦਾ ਏ ਮਾਰਦਾ ਹੋਰ ਦੀਆਂ ਹੋਰ ਬੇਲੀ।
ਲੁਕਿਆ ਅੰਦਰ ਦਾ ਚੋਰ ਆ ਤੰਗ ਕਰਦਾ,
ਕਹਿੰਦਾ ਈ ਦੂਜਿਆਂ ਨੂੰ ਤਾਂਹੀ ਚੋਰ ਬੇਲੀ।
-ਤੀਸ ਮਾਰ ਖਾਂ
29 ਜੂਨ, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/