ਅੱਜ-ਨਾਮਾ
ਯੋਗਾ ਦਿਵਸ ਜਦ ਆਇਆ ਤੇ ਕਈ ਲੋਕਾਂ,
ਚੌਕੜੀ ਜਨਤਕ ਮੈਦਾਨ ਵਿੱਚ ਲਾਈ ਭਾਈ।
ਕਈ ਤਾਂ ਗਏ ਬਈ ਦਿਲੋਂ ਇਹ ਕਰਨ ਯੋਗਾ,
ਕਿਸੇ ਨੇ ਹਾਜ਼ਰੀ ਮਕਸਦ ਲਈ ਪਾਈ ਭਾਈ।
ਕਿਸੇ ਨੇ ਕਿਸੇ ਤੋਂ ਕੱਢਣ ਲਈ ਕੰਮ ਕੋਈ,
ਪਹੁੰਚ ਕੇ ਦਿੱਤੀ ਆ ਖਾਸ ਦਿਖਾਈ ਭਾਈ।
ਸਿਰਫ ਸ਼ੁਗਲ ਲਈ ਪੁੱਜੇ ਕਈ ਆਣ ਓਧਰ,
ਸੈਲਫੀਆਂ ਫੋਟੋ ਸਨ ਜਾਂਦੇ ਖਿਚਵਾਈ ਭਾਈ।
ਰਿਸ਼ੀਆਂ-ਮੁਨੀਆ ਦੇ ਸਮੇਂ ਸੀ ਯੋਗ ਜਿਹੜਾ,
ਉਸ ਦਾ ਬਦਲ ਗਿਆ ਅੱਜ ਸਭ ਢੰਗ ਭਾਈ।
ਲਾਉਂਦੇ ਲੰਮੀ ਸਮਾਧੀ ਰਹੇ ਜਿਸ ਤਰ੍ਹਾਂ ਉਹ,
ਉਹੋ ਜਿਹੇ ‘ਯੋਗ’ ਦੇ ਰਹੇ ਨਹੀਂ ਰੰਗ ਭਾਈ।
-ਤੀਸ ਮਾਰ ਖਾਂ
ਜੂਨ 22, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ