22.1 C
Delhi
Friday, March 29, 2024
spot_img
spot_img

ਯੇ ਮੋਹ ਮੋਹ ਕੇ ਧਾਗੇ, ਯੇ ਮੋਹ ਮੋਹ ਕੇ ਧਾਗੇ: ਚਾਰ ਦਿਨ ਪਹਿਲਾਂ ਰੁੱਸੇ ਸਰਬਜੀਤ ਮੱਕੜ ਨੇ ਸੁਖ਼ਬੀਰ ਬਾਦਲ ਨੂੰ ਧਾਹ ਗ਼ਲਵਕੜੀ ਪਾਈ

ਯੈੱਸ ਪੰਜਾਬ
ਚੰਡੀਗੜ੍ਹ, 20 ਅਗਸਤ, 2021:
16 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਜਲੰਧਰ ਵਿਖ਼ੇ ਸਾਬਕਾ ਵਿਧਾਇਕ ਸ: ਜਗਬੀਰ ਸਿੰਘ ਬਰਾੜ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਅਤੇ ਸ: ਬਰਾੜ ਨੂੰ ਜਲੰਧਰ ਛਾਉਣੀ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਸ: ਸੁਖ਼ਬੀਰ ਸਿੰਘ ਬਾਦਲ ਨਾਲ ਨਾਰਾਜ਼ ਹੋਏ ਹਲਕਾ ਇੰਚਾਰਜ ਅਤੇ ਪਾਰਟੀ ਦੇ ਸਾਬਕਾ ਵਿਧਾਇਕ ਸ: ਸਰਬਜੀਤ ਸਿੰਘ ਮੱਕੜ ਦਾ ਗੁੱਸਾ ਚਾਰ ਦਿਨ ਵੀ ਨਹੀਂ ਕੱਢਿਆ।

ਸ:ਜਗਬੀਰ ਸਿੰਘ ਬਰਾੜ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸੰਬੰਧੀ ਸਮਾਗਮ ’ਤੇ ਸ: ਬਰਾੜ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਵਿਖ਼ੇ ਪੁੱਜਣ ਅਤੇ ਉੱਥੋਂ ਇਕ ਕਿਲੋਮੀਟਰ ਦੂਰ ਗੁਰਦੁਆਰਾ ਨੌਂਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦਰ ਨਗਰ ਵਿਖ਼ੇ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕੀਤੀ ਬੈਠੇ ਸ: ਮੱਕੜ ਦੇ ਸਮਾਗਮ ’ਤੇ ਨਾ ਜਾਣ ਮਗਰੋਂ ਸ: ਮੱਕੜ ਨੇ ਸ: ਸੁਖ਼ਬੀਰ ਸਿੰਘ ਬਾਦਲ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਸ: ਸੁਖ਼ਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ।

ਸ: ਮੱਕੜ ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਨਾਲ ਆਪਣੀ ਲੰਬੀ ਪਰਿਵਾਰਕ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸ: ਸੁਖ਼ਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਉਹ ਛੇਤੀ ਹੀ ਪ੍ਰੈਸ ਕਾਨਫਰੰਸ ਅਤੇ ਵੱਡੇ ਇਕੱਠ ਕਰਕੇ ਅਗਲਾ ਐਲਾਨ ਕਰਨਗੇ।

ਪਰ ਜਾਪਦਾ ਹੈ ਕਿ ਸ: ਮੱਕੜ ਨੇ ਸਾਰਾ ਗੁੱਸਾ ਥੁੱਕ ਦਿੱਤਾ ਹੈ ਅਤੇ ਮੁੜ ਪਾਰਟੀ ਨਾਲ ਚੱਲਣ ਦਾ ਮਨ ਬਣਾ ਲਿਆ ਹੈ।

ਅੱਜ ਚੰਡੀਗੜ੍ਹ ਵਿਖ਼ੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਹੋਰਨਾਂ ਭਾਜਪਾ ਆਗੂਆਂ ਦੀ ਪਾਰਟੀ ਵਿੱਚ ਸ਼ਮੂਲੀਅਤ ਲਈ ਕੀਤੇ ਗਏ ਭਰਵੇਂ ਸਮਾਗਮ ਮੌਕੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਤੁਸੀਂ ਵੀ ਐਵੇਂ ਮਸਾਲੇ ਲਾ ਕੇ ਸੁਆਦ ਲੈਂਦੇ ਹੋ’ ਕਈ ਵਾਰ ਐਸੀ ਕੋਈ ਗੱਲ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਸ: ਮੱਕੜ ਬਾਰੇ ਕਾਫ਼ੀ ਕੁਝ ਲਿਖ਼ਿਆ ਗਿਆ ਪਰ ਉਹ ਵੇਖ਼ੋ ਸ: ਮੱਕੜ ਅੱਜ ਦੇ ਸਮਾਗਮ ਵਿੱਚ ਹਾਜ਼ਰ ਹਨ। ਉਨ੍ਹਾਂ ਸ: ਮੱਕੜ ਨੂੰ ਉੱਠ ਕੇ ਸੰਗਤਾਂ ਸਾਹਮਣੇ ਹਾਜ਼ਰੀ ਲੁਆਉਣ ਲਈ ਆਖ਼ਿਆ ਤਾਂ ਸ: ਮੱਕੜ ਸਿੱਧੇ ਸਟੇਜ ’ਤੇ ਸ: ਸੁਖ਼ਬੀਰ ਸਿੰਘ ਬਾਦਲ ਕੋਲ ਆਏ ਅਤੇ ਉਨ੍ਹਾਂ ਨਾਲ ਗਲਵਕੜੀ ਪਾਕੇ ਇਹ ਸੰਕੇਤ ਦੇ ਦਿੱਤਾ ਕਿ ਉਹ ਪਾਰਟੀ ਦੇ ਨਾਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION