29 C
Delhi
Friday, April 19, 2024
spot_img
spot_img

ਯੂਥ ਕਾਂਗਰਸ ਚੋਣਾਂ ਦੌਰਾਨ ਚੱਲੀ ਗੋਲੀ, ਕਾਂਗਰਸ ਰਾਜ ’ਚ ਪੁਲਿਸ ਨੇ ਯੂਥ ਕਾਂਗਰਸੀਆਂ ’ਤੇ ਵਰ੍ਹਾਈਆਂ ਡਾਂਗਾਂ

ਯੈੱਸ ਪੰਜਾਬ
ਲੁਧਿਆਣਾ, 4 ਦਸੰਬਰ, 2019:

ਲੁਧਿਆਣਾ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਪਹਿਲਾਂ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਕਥਿਤ ਤੌਰ ’ਤੇ ਗੋਲੀ ਤਕ ਚੱਲਣ ਦੀ ਨੌਬਤ ਆ ਗਈ। ਗੱਲ ਇੱਥੇ ਹੀ ਨਹੀਂ ਮੁੱਕੀ, ਬਾਅਦ ਵਿਚ ਇਥ ਧਿਰ ਦੀ ਹਮਾਇਤ ’ਤੇ ਆਏ ਪਾਰਟੀ ਦੇ ਬਲਾਕ ਪ੍ਰਧਾਨ ਨਾਲ ਪੁਲਿਸ ਅਧਿਕਾਰੀ ਉਲਝ ਪਏ ਅਤੇ ਬਲਾਕ ਪ੍ਰਧਾਨ ਸਣੇ ਯੂਥ ਕਾਂਗਰਸੀਆਂ ’ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ।

ਘਟਨਾ ਅੱਜ ਮਾਡਲ ਟਾਊਨ ਇਲਾਕੇ ਵਿਚ ਉਸ ਵੇਲੇ ਵਾਪਰੀ ਜਦ ਅਸ਼ਵਨੀ ਕੁਮਾਰ ਅਤੇ ਮਨਰਾਜ ਠੁਕਰਾਲ, ਜੋ ਆਤਮ ਨਗਰ ਹਲਕੇ ਲਈ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ, ਦੇ ਧੜੇ ਆਪਸ ਵਿਚ ਉਲਝ ਪਏ। ਦੋਸ਼ ਹੈ ਕਿ ਇਸ ਦੌਰਾਨ ਇਕ ਗਰੁੱਪ ਨੇ ਫਾਇਰਿੰਗ ਕੀਤੀ ਜਿਸ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ ਅਤੇ ਯੂਥ ਕਾਂਗਰਸੀ ਵੀ ਉਰ੍ਹੇ ਪਰ੍ਹੇ ਹੋ ਗਏ।

ਇਸ ਮਗਰੋਂ ਅਸ਼ਵਨੀ ਕੁਮਾਰ ਦੀ ਹਮਾਇਤ ਵਿਚ ਆਏ ਬਲਾਕ ਪ੍ਰਧਾਨ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ ਮਾਤਾ ਲੁਧਿਆਣਾ ਵਿਚ ਕੌਂਸਲਰ ਹੈ, ਅਤੇ ਏ.ਸੀ.ਪੀ. ਜਤਿੰਦਰ ਸਿੰਘ ਵਿਚਾਲੇ ਬਹਿਸ ਹੋ ਗਈ ਜਿਸ ਮਗਰੋਂ ਪੁਲਿਸ ਨੇ ਲਾਠੀਚਾਰਜ ਕੀਤਾ ਪਰ ਉਸਤੋਂ ਬਾਅਦ ਜਦ ਗੋਪੀ ਮੀਡੀਆ ਨਾਲ ਗੱਲਬਾਤ ਕਰਨ ਲੱਗੇ ਤਾਂ ਫ਼ਿਰ ਪੁਲਿਸ ਨੇ ਲਾਠੀਚਾਰਜ ਕੀਤਾ।

ਇਸ ਘਟਨਾ ਤੋਂ ਬਾਅਦ ਯੂਥ ਕਾਂਗਰਸੀਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ, ਜਿਹੜੇ ਕਹਿ ਰਹੇ ਹਨ ਕਿ ਕਾਂਗਰਸ ਦੀ ਸਰਕਾਰ ਹੁੰਦਿਆਂ ਹੀ ਉਨ੍ਹਾਂ ’ਤੇ ਪੁਲਿਸ ਵੱਲੋਂ ਬਿਨਾਂ ਕਾਰਨ ਲਾਠੀਚਾਰਜ ਕੀਤਾ ਗਿਆ ਹੈ।

ਇਸੇ ਦੌਰਾਨ ਏ.ਸੀ.ਪੀ. ਜਤਿੰਦਰ ਸਿੰਘ ਅਤੇ ਗੁਰਪ੍ਰੀਤ ਗੋਗੀ ਦੀ ਆਪਸੀ ਬਹਿਸ ਦਾ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION