35.6 C
Delhi
Wednesday, April 24, 2024
spot_img
spot_img

ਯੂਥ ਕਾਂਗਰਸ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ 24 ਸਤੰਬਰ ਨੂੰ ‘ਮਸ਼ਾਲ ਮਾਰਚ’ ਕੱਢੇਗੀ: ਬਰਿੰਦਰ ਢਿੱਲੋਂ

ਚੰਡੀਗੜ੍ਹ, 23 ਸਤੰਬਰ, 2020:

ਮੋਦੀ ਸਰਕਾਰ ਦੁਆਰਾ ਦੇਸ਼ ਦੇ ਕਿਸਾਨਾਂ ਦੇ ਰੋਹ ਨੂੰ ਦਰਕਿਨਾਰ ਕਰਦਿਆਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਵਾਉਣ ਦੇ ਮੰਤਵ ਨਾਲ ਸਮੂਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਪੰਜਾਬ ਯੂਥ ਕਾਂਗਰਸ ਨੇ ਡੱਟਵੀਂ ਹਿਮਾਇਤ ਕੀਤੀ ਹੈ।

ਇਸ ਸਬੰਧੀ ਪੰਜਾਬ ਯੂਥ ਕਾਂਗਰਸ 24 ਸਤੰਬਰ ਨੂੰ ‘8 ਵਜੇ 8 ਮਿੰਟ ਮਿਸ਼ਾਲ ਮਾਰਚ’ ਦਾ ਆਯੋਜਨ ਕਰਕੇ ਸਮੂਹ ਪੰਜਾਬੀਆਂ ਨੂੰ ਇਸ ਬੰਦ ਦਾ ਹਿੱਸਾ ਬਣਨ ਲਈ ਸੱਦਾ ਦੇਵੇਗੀ। ਮੀਡੀਆ ਨੂੰ ਜਾਰੀ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਦੇ ਨੁਮਾਇੰਦੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਨ੍ਹਾਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨਗੇ ਅਤੇ ਕਿਸਾਨਾਂ ਨੂੰ ਲੋੜੀਂਦੇ ਸਾਮਾਨ ਜਿਸ ਤਰ੍ਹਾਂ ਪਾਣੀ ਲੰਗਰ ਆਦਿ ਦਾ ਪ੍ਰਬੰਧ ਕਰਨਗੇ।

ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹੋਰ ਸੈਕਟਰਾ ਨੂੰ ਤਬਾਹ ਕਰਨ ਤੋਂ ਬਾਅਦ ਹੁਣ ਵੱਡੇ ਘਰਾਣਿਆਂ ਨੂੰ ਸੁਣ ਕੇ ਖੇਤੀ ਸੈਕਟਰ ਨੂੰ ਵੀ ਕੈਸ਼ਲੈਸ ਕਰਨ ਉੱਤੇ ਉਤਾਰੂ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਖੇਤੀ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਆਉਣ ਨਾਲ ਪੰਜਾਬ ਸੂਬੇ ਨੂੰ ਹਰ ਸਾਲ ਕਰੀਬ ਅੱਠ ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ ਜਿਸ ਨਾਲ ਕੀ ਪੰਜਾਬ ਦਾ ਅਰਥਚਾਰਾ ਹੋਰ ਨਿਘਾਰ ਵੱਲ ਨੂੰ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਨਾ ਸਿਰਫ਼ ਕਿਸਾਨ ਸਗੋਂ ਮਜ਼ਦੂਰ, ਆੜ੍ਹਤੀ ਛੋਟਾ ਕਿਸਾਨ ਅਤੇ ਮੈਕੇਨਿਕ ਆਦਿ ਵੀ ਤਬਾਹ ਹੋ ਜਾਣਗੇ।

‍ ਢਿੱਲੋਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਹੰਕਾਰ ਦੀ ਚਰਮ ਸੀਮਾ ਹੈ ਕਿ ਉਹ ਅਜਿਹੇ ਲੋਕਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਜਿੰਨ੍ਹਾਂ ਨੇ ਉਸ ਨੂੰ ਇਸ ਕੁਰਸੀ ਉੱਤੇ ਪਹੁੰਚਾਇਆ ਹੈ। ਦੇਸ਼ ਦੇ ਵੋਟਰਾਂ ਨੇ ਨਰਿੰਦਰ ਮੋਦੀ ਦੇ ਝੂਠਾਂ ਅਤੇ ਫਾਲਤੂ ਬਿਆਨਾਂ ਉੱਤੇ ਵਿਸ਼ਵਾਸ ਕਰ ਕੇ ਸੱਤਾ ਵਿੱਚ ਲਿਆਂਦਾ ਪ੍ਰੰਤੂ ਹੁਣ ਉਹ ਉਨ੍ਹਾਂ ਕਿਸਾਨਾਂ ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਸੁਣਨ ਤੋਂ ਵੀ ਭੱਜ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੱਤਾ ਕਦੇ ਸਥਾਈ ਨਹੀਂ ਹੁੰਦੀ ਅਤੇ ਦੇਸ਼ ਦੇ ਲੋਕਾਂ ਕੋਲ ਸ਼ਕਤੀ ਹੈ ਜੋ ਕਿਸੇ ਨੂੰ ਵੀ ਅਰਸ਼ ਤੋਂ ਫਰਸ਼ ਤੇ ਪਹੁੰਚਾ ਸਕਦੇ ਹਨ ਇਸ ਲਈ ਕਿਸਾਨਾਂ ਦੀ ਗੱਲ ਸੁਣਦਿਆਂ ਇਹ ਕਾਲੇ ਬਿੱਲ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ।

ਸੂਬੇ ਭਰ ਵਿੱਚ ਮੁਜ਼ਾਹਰੇ ਕਰਦੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਇਸ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਵੇਗੀ ਅਤੇ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਯੂਥ ਕਾਂਗਰਸ ਟਿਕ ਕੇ ਨਹੀਂ ਬੈਠੇਗੀ।

ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਨੁਮਾਇੰਦੇ 25 ਤਰੀਕ ਨੂੰ ਕਿਸਾਨਾਂ ਨਾਲ ਧਰਨੇ ਉੱਤੇ ਬੈਠਣਗੇ ਅਤੇ ਆਮ ਲੋਕਾਂ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਉਣਗੇ ਕਿ ਇਹਨਾਂ ਬਿੱਲਾਂ ਨਾਲ ਪੰਜਾਬ ਦਾ ਭਵਿੱਖ ਖਤਰੇ ਵਿੱਚ ਆ ਜਾਵੇਗਾ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION