34 C
Delhi
Thursday, April 25, 2024
spot_img
spot_img

ਮੰਤਰੀ ਆਸ਼ੂ ਦੀ ਬਰਖ਼ਾਸਤਗੀ ਲਈ ਰਾਜਪਾਲ ਨੂੰ ਮਿਲੇਗਾ ‘ਆਪ’ ਦਾ ਵਫ਼ਦ: ਹਰਪਾਲ ਸਿੰਘ ਚੀਮਾ

ਚੰਡੀਗੜ, 7 ਮਾਰਚ, 2020 –
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ‘ਤੇ ਕੈਬਨਿਟ ‘ਚ ਅੱਤਵਾਦੀ ਪਾਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਤੋਂ ਉੱਪਰ ਨਹੀਂ ਹਨ ਕਿ ਉਨਾਂ (ਕੈਪਟਨ) ਵੱਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਲੀਨ ਚਿੱਟ ਐਲਾਨਣ ਨਾਲ ਭਾਰਤ ਭੂਸ਼ਨ ਆਸ਼ੂ ਦੀ ‘ਅੱਤਵਾਦੀ ਪਿਛੋਕੜ’ ਪਾਕ-ਸਾਫ਼ ਨਹੀਂ ਹੋ ਜਾਂਦਾ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕਾਂਗਰਸ ਥੋੜੀ ਬਹੁਤ ਵੀ ਸੰਵੇਦਨਸ਼ੀਲ ਹੁੰਦੀ ਤਾਂ ਆਸ਼ੂ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਦੀ ਅਤੇ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਆਸ਼ੂ ਨੂੰ ਕਾਨੂੰਨੀ ਪ੍ਰੀਿਆ ਦਾ ਸਾਹਮਣਾ ਕਰਨ ਲਈ ਆਖਦੀ। ਪਰੰਤੂ ਗਾਂਧੀ ਪਰਿਵਾਰ ਦੀ ਸਿੱਧੀ ਮਿਹਰਬਾਨੀ ਕਰਕੇ ਪਹਿਲਾਂ ਵਿਧਾਇਕ ਅਤੇ ਫਿਰ ਮੰਤਰੀ ਦੇ ਅਹੁਦੇ ਤੱਕ ਪੁੱਜੇ ਭਾਰਤ ਭੂਸ਼ਨ ਆਸ਼ੂ ਨੂੰ ਐਨੇ ਗੰਭੀਰ ਦੋਸ਼ਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਿੰਟ ਵੀ ਨਹੀਂ ਲਗਾਇਆ। ਇਹ ਸਭ ਗਾਂਧੀ ਪਰਿਵਾਰ ਦੇ ਦਬਾਓ ਅਤੇ ਪ੍ਰਭਾਵ ਦਾ ਨਤੀਜਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਾਂਧੀ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਗੁੜ ਮੰਡੀ ਬੰਬ ਧਮਾਕੇ ਦੇ ਪੀੜਤ ਪਰਿਵਾਰ ਸਮੇਤ ਉਨਾਂ ਤਿੰਨ ਮਹਿਲਾਵਾਂ ਦੇ ਪਰਿਵਾਰਾਂ ਨੂੰ ਕਿਹੜੇ ਮੂੰਹ ਸਫ਼ਾਈਆਂ ਦੇਣਗੇ, ਜਿੰਨਾ ਨੂੰ ਉਜਾੜਨ ‘ਚ ਆਸ਼ੂ ਦੀ ਸਿੱਧੀ ਭੂਮਿਕਾ ਰਹੀ ਹੈ।

ਚੀਮਾ ਨੇ ਕਿਹਾ ਕਿ ਇਹ ਕੋਈ ਹੋਰ ਨਹੀਂ ਸਗੋਂ ਇਕਬਾਲੀਆ ਬਿਆਨਾਂ ‘ਚ ਭਾਰਤ ਭੂਸ਼ਨ ਆਸ਼ੂ ਖ਼ੁਦ ਆਪਣੇ ਮੂੰਹੋਂ ਮੰਨੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੇ ਰਾਜ ‘ਚ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮਿਲੀਭੁਗਤ ਨਾਲ ਤਿੰਨ ਗੰਭੀਰ ਕੇਸਾਂ ਨੂੰ ਨਿਪਟਾਰੇ ਬਗੈਰ ਹੀ ਦਬਾ ਦਿੱਤਾ ਗਿਆ ਹੋਵੇ।

ਚੀਮਾ ਨੇ ਕਿਹਾ ਕਿ ਇਸ ਸੰਬੰਧੀ ਆਮ ਆਦਮੀ ਪਾਰਟੀ ਦਾ ਵਫ਼ਦ ਛੇਤੀ ਹੀ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਆਸ਼ੂ ਦੀ ਮੰਤਰੀ ਮੰਡਲ ‘ਚੋਂ ਛੁੱਟੀ ਕਰਨ ਅਤੇ ਉਸ ਦੇ ਕੇਸ ਮੁੜ ਖੋਲਣ ਦੀ ਮੰਗ ਕਰੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION