35.1 C
Delhi
Friday, March 29, 2024
spot_img
spot_img

ਮਖ਼ੂ ਅਤੇ ਜ਼ੀਰਾ ’ਚ ਫ਼ੌਜ ਦੇ ਤਿੰਨ ‘ਕਾਲਮ’ ਤੈਨਾਤ, ਹੁਸੈਨੀਵਾਲਾ ’ਚ ਐਨ.ਡੀ.ਆਰ.ਐਫ. ਦੀ ਤੈਨਾਤੀ: ਡੀ.ਸੀ. ਚੰਦਰ ਗੈਂਦ

ਫਿਰੋਜ਼ਪੁਰ 19 ਅਗਸਤ 2019:

ਸਤਲੁਜ ਦਰਿਆ ਵਿਖੇ ਵੱਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦੇ ਨਿਰਦੇਸ਼ ਤੇ ਮਖੂ ਵਿਖੇ ਆਰਮੀ ਦੇ ਤਿੰਨ ਕਾਲਮ ਤੈਨਾਤ ਕਰ ਦਿੱਤੇ ਗਏ ਹਨ, ਹਰੇਕ ਕਾਲਮ ਵਿੱਚ 80 ਜਵਾਨ ਹਨ ਅਤੇ 240 ਜਵਾਨਾਂ ਦੀ ਤੈਨਾਤੀ ਮਖੂ, ਜ਼ੀਰਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਕੀਤੀ ਗਈ ਹੈ।

ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੂੰ ਹੁਸੈਨੀਵਾਲਾ ਵਿਖੇ ਸਥਿਤ ਪਿੰਡਾਂ ਵਿੱਚ ਰਾਹਤ ਕੰਮਾਂ ਲਈ ਤੈਨਾਤ ਕੀਤਾ ਗਿਆ ਹੈ। ਇਹ ਟੀਮਾਂ ਬਠਿੰਡਾ ਐੱਨ.ਡੀ.ਆਰ.ਐੱਫ. ਤੋਂ ਮੰਗਵਾਈਆਂ ਗਈਆਂ ਹਨ ਜੋ ਕਿ ਹੁਸੈਨੀਵਾਲਾ ਵਿਖੇ ਸਥਿਤ 17 ਵੱਧ ਸੰਵੇਦਨਸ਼ੀਲ ਪਿੰਡਾਂ ਨੂੰ ਲੈ ਕੇ ਤੈਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਪਿੰਡਾਂ ਤੋਂ ਇਲਾਵਾ ਦੂਸਰੇ ਪਿੰਡਾਂ ਵਿੱਚ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਰੱਖੀ ਹੈ। ਕਰੀਬ 52 ਪਿੰਡਾਂ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਕਾਫ਼ੀ ਪਿੰਡ ਖ਼ਾਲੀ ਹੋ ਚੁੱਕੇ ਹਨ। ਖ਼ਾਲੀ ਕਰਵਾਏ ਗਏ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਤੋਂ ਹੁੰਦੇ ਹੋਏ ਹਰੀਕੇ ਹੈੱਡ ਤੱਕ 1.05 ਲੱਖ ਕਿਊਸਿਕ ਪਾਣੀ ਪਹੁੰਚ ਗਿਆ ਹੈ, ਜਿਸ ਨੂੰ ਛੱਡਿਆ ਜਾ ਰਿਹਾ ਹੈ। ਆਰਮੀ ਦੀ ਮਦਦ ਨਾਲ 244 ਜਵਾਨਾਂ ਦੇ 3 ਕਾਲਮ ਅਤੇ 12 ਮੋਟਰ ਬੋਟ ਸਮੇਤ ਹਰੀਕੇ ਨਾਲ ਲੱਗਦੇ ਮਖੂ ਅਤੇ ਜ਼ੀਰਾ ਖੇਤਰਾਂ ਵਿੱਚ ਤੈਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਸਿੰਚਾਈ ਅਤੇ ਨਹਿਰੀ ਵਿਭਾਗ ਨੂੰ ਰੇਤਾਂ ਨਾਲ ਭਰੀਆਂ ਬੋਰੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੋਵਾਂ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿੱਥੇ ਕਿਤੇ ਵੀ ਬੰਨ੍ਹਾਂ ਵਿੱਚ ਕੋਈ ਦਰਾਰ ਆਦਿ ਦੀ ਸੂਚਨਾ ਮਿਲਦੀ ਹੈ, ਉੱਥੇ ਤੁਰੰਤ ਇਨ੍ਹਾਂ ਬੋਰੀਆਂ ਨਾਲ ਬੰਦ ਕੀਤਾ ਜਾਵੇ। ਉਨ੍ਹਾਂ ਸਾਰੇ ਸੰਭਾਵਿਤ ਹੜ੍ਹਾਂ ਵਾਲੇ ਖੇਤਰਾਂ ਵਿੱਚ ਰੇਤ ਨਾਲ ਭਰੀਆਂ ਬੋਰੀਆਂ ਦੇ ਟਰਾਲਿਆਂ ਨੂੰ ਤਿਆਰ ਰੱਖਣ ਦੇ ਆਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਹੜ੍ਹਾਂ ਦੇ ਮੱਦੇਨਜ਼ਰ ਸੰਵੇਦਨਸ਼ੀਲ ਘੋਸ਼ਿਤ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਦੇ ਜ਼ਰੀਏ ਘੋਸ਼ਣਾ ਕਰਵਾ ਦਿੱਤੀ ਗਈ ਹੈ, ਜਿੱਥੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ। ਇਨ੍ਹਾਂ ਘੋਸ਼ਣਾ ਤਹਿਤ ਸਬੰਧਿਤ ਪਿੰਡਾਂ ਲਈ ਰਾਹਤ ਕੈਂਪਾਂ ਬਾਰੇ ਵੀ ਸੂਚਨਾ ਮੁਹੱਈਆ ਕਰਵਾਈ ਗਈ ਹੈ। ਹਰੇਕ 5 ਤੋਂ 6 ਪਿੰਡਾਂ ਦੇ ਪਿੱਛੇ ਇੱਕ ਰਾਹਤ ਕੈਂਪ ਸਥਾਪਿਤ ਕੀਤਾ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION