28.1 C
Delhi
Thursday, April 25, 2024
spot_img
spot_img

ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਤੇ ਲਘੂ ਉਦਯੋਗਾਂ ਦੀ ਤਬਾਹੀ ਦਾ ਰਾਹ ਪੱਧਰਾ ਕੀਤਾ: ਜਾਖ਼ੜ

ਚੰਡੀਗੜ੍ਹ, 28 ਅਪ੍ਰੈਲ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਹਮੇਸ਼ਾ ਸਵਦੇਸ਼ੀ ਦਾ ਰਾਗ ਅਲਾਪਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਸ ਸਮੇਂ ਕੋਵਿਡ ਸੰਕਟ ਦੌਰਾਨ ਗਰੀਬਾਂ ਅਤੇ ਮਧਿਅਮ ਵਰਗ ਨੂੰ ਕੋਈ ਮਦਦ ਮੁਹਈਆ ਕਰਵਾਉਣ ਦੀ ਬਜਾਏ ਵੱਡੀਆਂ ਕੰਪਨੀਆਂ ਵਿਚ ਵਪਾਰਕ ਸਮਝੌਤੇ ਕਰਵਾਉਣ ਵਿਚ ਰੂਝੀ ਹੋਈ ਹੈ, ਜਦ ਕਿ ਅਜਿਹੇ ਵਿਚ ਜੀਓ—ਫੇਸਬੁੱਕ ਵਿਚ ਕਰਵਾਇਆ ਸਮਝੌਤਾ ਛੋਟੇ ਵਪਾਰੀਆਂ ਅਤੇ ਲਘੂ ਉਦਯੋਗਾਂ ਦੀ ਤਬਾਹੀ ਦਾ ਰਾਹ ਪੱਧਰਾ ਕਰੇਗਾ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਇਹ ਸਮਾਂ ਕਰੋਨਾ ਨਾਲ ਨਜਿੱਠਣ ਦਾ ਸੀ ਨਾ ਕਿ ਚੋਰੀ ਛੁਪੇ ਅਜਿਹੇ ਸਮਝੌਤੇ ਕਰਵਾਉਣ ਦਾ ਜਿਸ ਨਾਲ ਛੋਟੇ ਦੁਕਾਨਦਾਰਾਂ ਦੀ ਤਬਾਹੀ ਦੀ ਇਬਾਰਤ ਲਿਖੀ ਜਾਣੀ ਹੋਵੇ।

ਕਿਉਂਕਿ ਇਸ ਨਾਲ ਬਹੁ ਰਾਸ਼ਟਰੀ ਕੰਪਨੀਆਂ ਸਿੱਧੇ ਤੌਰ ਤੇ ਖੁਦਰਾ ਵਪਾਰ ਵਿਚ ਲੱਗ ਜਾਣਗੀਆਂ ਜਿਸ ਨਾਲ ਛੋਟੇ ਵਪਾਰੀ ਦਾ ਧੰਦਾ ਤਬਾਹੀ ਦੀ ਕਗਾਰ ਤੇ ਪੁੱਜ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮਝੌਤੇ ਨਾਲ ਲੱਖਾ ਛੋਟੇ ਦੁਕਾਨਦਾਰਾਂ, ਲਘੂ ਅਤੇ ਸੁ਼ਖਮ ਉਦਯੋਗਾਂ ਦਾ ਭਵਿੱਖ ਜੁੜਿਆ ਹੋਇਆ ਹੈ ਉਸ ਸਬੰਧੀ ਦੇਸ਼ ਦੀ ਪਾਰਲੀਮੈਂਟ ਵਿਚ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਨਿਰਣਾ ਹੋਣਾ ਚਾਹੀਦਾ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਆਪਣੀ ਚਹੇਤੀ ਕੰਪਨੀ ਜੀਓ ਰਾਹੀਂ ਟੈਲੀਕਾਮ ਸੈਕਟਰ ਵਿਚ ਏਕਾਧਿਕਾਰ ਕੀਤਾ ਅਤੇ ਹੁਣ ਇਹ ਰਿਟੇਲ ਬਜਾਰ ਤੇ ਵੀ ਇਕ ਕੰਪਨੀ ਵਿਸੇਸ਼ ਦਾ ਅਧਿਕਾਰ ਕਰਵਾਉਣ ਦੇ ਮਿਸ਼ਨ ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਛੋਟੇ ਦੁਕਾਨਦਾਰ, ਛੋਟੇ ਵਪਾਰੀ ਅਤੇ ਲਘੂ ਤੇ ਸੁ਼ਖਮ ਉਦਯੋਗ ਇਹ ਮਾਰ ਝੱਲ ਨਹੀਂ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਏਕਾਧਿਕਾਰ ਨਾ ਤਾਂ ਗ੍ਰਾਹਕਾਂ ਦੇ ਹਿੱਤ ਵਿਚ ਹੁੰਦਾ ਹੈ ਅਤੇ ਨਾ ਹੀ ਦੇਸ਼ ਦੇ ਹਿੱਤ ਵਿਚ ਹੁੰਦਾ ਹੈ। ਜਦ ਕਿ ਇਸ ਨਾਲ ਛੋਟੇ ਦੁਕਾਨਦਾਰਾਂ ਦਾ ਕੰਮ ਪੂਰੀ ਤਰਾਂ ਬੰਦ ਹੋ ਜਾਵੇਗਾ।

ਸ੍ਰੀ ਜਾਖੜ ਨੇ ਇਸ ਮੌਕੇ ਹੋਰ ਕਿਹਾ ਕਿ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਕਾਰਨ ਦੇਸ਼ ਦਾ ਦੁਕਾਨਦਾਰ, ਛੋਟਾ ਵਪਾਰੀ ਅਤੇ ਲਘੂ ਅਤੇ ਸੁਖਮ ਉਦਯੋਗ ਗੰਭੀਰ ਆਰਥਿਕ ਸੰਕਟ ਵਿਚ ਹਨ ਅਤੇ ਇੰਨ੍ਹਾਂ ਤੋਂ ਜਿਆਦਾਤਰ ਦੀ ਹੋਂਦ ਤੇ ਹੀ ਖਤਰਾ ਪੈਦਾ ਹੋ ਗਿਆ ਹੈ। ਲਾਕਡਾਊਨ ਕਾਰਨ ਇੰਨ੍ਹਾਂ ਦਾ ਕਾਰੋਬਾਰ ਬੰਦ ਪਿਆ ਹੈ। ਜਿਸ ਕਾਰਨ ਇੰਨਾਂ ਦੇ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਜਦ ਕਿ ਇਸ ਸੈਕਟਰ ਵਿਚ ਕਰੋੜਾਂ ਲੋਕਾਂ ਨੂੰ ਰੋਜਗਾਰ ਮਿਲਿਆ ਹੋਇਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਨ੍ਹਾਂ ਦੇਰੀ ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ, ਲਘੂ ਅਤੇ ਸੁਖਮ ਉਦਯੋਗਿਕ ਇਕਾਈਆਂ ਲਈ ਰਾਹਤ ਦਾ ਐਲਾਣ ਕਰੇ ਤਾਂ ਜ਼ੋ ਇਸ ਸੈਕਟਰ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ, ਕਿਉਂਕਿ ਇਸ ਸੈਕਟਰ ਦੇ ਬੰਦ ਹੋਣ ਨਾਲ ਦੇਸ਼ ਵਿਚ ਬੇਰੁਜਗਾਰੀ ਦਾ ਆਂਕੜਾ ਬਹੁਤ ਵੱਧ ਜਾਵੇਗਾ ਜਿਸ ਨਾਲ ਹੋਰ ਗੰਭੀਰ ਆਰਥਿਕ, ਸਮਾਜਿਕ ਸੰਕਟ ਪੈਦਾ ਹੋਣਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION