29.1 C
Delhi
Friday, March 29, 2024
spot_img
spot_img

ਮੋਦੀ ਸਰਕਾਰ ਦੇ ‘ਫ਼ਿਰਕੂ ਤੇ ਫ਼ਾਸ਼ੀਵਾਦੀ’ ਹਮਲਿਆਂ ਖਿਲਾਫ਼ ‘ਫ਼ਾਸ਼ੀ ਹਮਲਿਆਂ ਵਿਰੋਧੀ ਫਰੰਟ’ ਨੇ ਕਰਵਾਈ ਸੂਬਾਈ ਕਨਵੈਨਸ਼ਨ

ਯੈੱਸ ਪੰਜਾਬ
ਜਲੰਧਰ, 10 ਮਈ, 2022 –
ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿੱਚ ਉਸਰੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਖੇ ਸੂਬਾਈ ਪੱਧਰ ਦੀ ਕਨਵੈਨਸ਼ਨ ਵਿੱਚ ਬੋਲਦਿਆਂ ਆਰਐਮਪੀਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸੁਬਾਈ ਆਗੂ ਅਜਮੇਰ ਸਿੰਘ ਸਮਰਾ, ਸੀ ਪੀ ਆਈ ( ਐੱਮ ਐੱਲ) ਲਿਬਰੇਸ਼ਨ ਦੇ ਪ੍ਰਮੁੱਖ ਆਗੂ ਸੁਖਦਰਸ਼ਨ ਸਿੰਘ ਨੱਤ, ਐਮ ਸੀ ਪੀ ਆਈ( ਯੂ) ਮੰਗਤ ਰਾਮ ਲੌਂਗੋਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ਵਿਚ ਫ਼ਿਰਕੂ ਏਜੰਡੇ ਤੋਂ ਅੱਗੇ ਵਧਦੀ ਹੋਈ ਫਾਸ਼ੀਵਾਦੀ ਹਮਲੇ ਕਰ ਰਹੀ ਹੈ ਜਿਸ ਨਾਲ ਹਿੰਦੁਸਤਾਨ ਤਬਾਹੀ ਦੇ ਕੰਢੇ ਤੇ ਜਾ ਖੜਿਆ ਹੈ।

ਦੇਸ਼ ਦੇ ਲੋਕ ਅਮਨ ਚੈਨ ਨਾਲ ਭਰਾ ਮਾਰੂ ਜੰਗ ਤੋਂ ਬਚਣਾ ਚਾਹੁੰਦੇ ਹਨ ਪਰ ਮੋਦੀ ਤੇ ਆਰ ਐਸ ਐਸ ਦੀ ਨੀਤੀ ਇੰਨੀ ਜ਼ਾਲਮ ਹੈ ਕਿ ਉਹ ਹਿੰਦੁਸਤਾਨ ਨੂੰ ਤਰੱਕੀ ਨਹੀਂ ਕਰਨ ਦੇਣਾ ਚਾਹੁੰਦੇ ।

ਲੰਬੇਂ ਸਮੇਂ ਤੋਂ ਵਸਦੇ ਜੰਮੂ ਕਸ਼ਮੀਰ ਨੂੰ ਤੋੜ ਕੇ ਉਸ ਨੂੰ ਦੋ ਸੂਬਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੇਸ਼ ਵਿੱਚ ਅਜਿਹੇ ਜਨ ਘਾਤਕ ਕਾਨੂੰਨ ਬਣਾ ਕੇ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਭਾਈਚਾਰੇ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਖਾਸ ਕਰਕੇ ਮੁਸਲਮਾਨ ਭਾਈਚਾਰੇ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ।ਮੋਦੀ ਦੇਸ਼ ਵਿਚ ਜਮਹੂਰੀਅਤ ਦਾ ਘਾਣ ਕਰ ਰਿਹਾ ਹੈ।ਜਿਹੜਾ ਜਮਹੂਰੀਅਤ ਪੱਖੀ ਵਿਚਾਰ ਪੇਸ਼ ਕਰਦਾ ਉਸ ਨੂੰ ਜੇਲ ਵਿਚ ਡੱਕ ਦਿੱਤਾ ਜਾਂਦਾ ਹੈ।ਕਈ ਅਗਾਂਹ ਵਾਧੂ ਲੇਖਕ ਜੇਲਾਂ ਵਿੱਚ ਡੱਕੇ ਹੋਏ ਹਨ ਉਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।

ਭਾਖੜਾ ਡੈਮ ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨਾ,ਚੰਡੀਗੜ੍ਹ ਚੋਂ ਪੰਜਾਬ ਦੇ ਮੁਲਾਜਮਾਂ ਦੇ ਅਧਿਕਾਰ ਖ਼ਤਮ ਕਰਨਾ। ਇਹ ਸਾਰਾ ਕੁਝ ਮੋਦੀ ਸਰਕਾਰ ਇਸ ਨੀਤੀ ਤਹਿਤ ਕਰ ਰਹੀ ਹੈ ਕਿ ਦੇਸ਼ ਵਿਚ ਬੇਰੁਜ਼ਗਾਰੀ, ਗ਼ਰੀਬੀ ਤੇ ਭੁੱਖਮਰੀ ਫੈਲਣ ਵਾਲੇ ਪਾਸੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ।ਇਹਨਾਂ ਹਾਲਤਾਂ ਵਿੱਚ ਲੋਕਾਂ ਨੂੰ ਭਰਾ ਮਾਰੂ ਜੰਗ ਵਿੱਚ ਧੱਕਿਆ ਜਾ ਰਿਹਾ ਹੈ।

ਇਕ ਸਾਲ ਦੇ ਕਰੀਬ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜ਼ਿੰਦਗੀ ਮੌਤ ਦਾ ਸੰਘਰਸ਼ ਲੜਦੇ ਰਹੇ ਅਤੇ ਉਸ ਤੋਂ ਬਾਅਦ ਆਮ ਲੋਕ ਵੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧੀ ਬਣ ਚੁੱਕੇ ਹਨ। ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦਿਵਾਉਣ ਵਾਸਤੇ ਲਗਾਤਾਰ ਲੋਕ ਵਿਰੋਧੀ ਕਾਨੂੰਨ ਬਣਾਉਦੀ ਆ ਰਹੀ ਹੈ ।ਮੋਦੀ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਤੇ ਉਹ ਸਿਰਫ਼ ਤੇ ਸਿਰਫ਼ ਅਮੀਰਾਂ ਦੇ ਹੱਕ ਵਿਚ ਹੀ ਭੁਗਤ ਰਹੀ ਹੈ।

ਇਸ ਪ੍ਰਸਥਿਤੀ ਵਿਚ ਹਾਸ਼ੀ ਹਮਲੇ ਵਿਰੋਧੀ ਫਰੰਟ ਨੇ ਫ਼ੈਸਲਾ ਕੀਤਾ ਕਿ ਪੰਜਾਬ ਵਿੱਚ ਮਾਝਾ, ਦੁਆਬਾ, ਬਠਿੰਡਾ ਅਤੇ ਪਟਿਆਲਾ ਵਿਖੇ ਜ਼ੋਨਲ ਕਨਵੈਨਸ਼ਨਾਂ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਏਗਾ ਅਤੇ ਉਸ ਤੋ ਬਾਅਦ ਸੁਬਾਈ ਪੱਧਰ ਤੇ ਮਹਾਂ ਰੈਲੀ ਹੋਵੇਗੀ।ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਨਾਮ ਕੰਵਰ,ਰਤਨ ਸਿੰਘ ਰੰਧਾਵਾ,ਕੁਲਵਿੰਦਰ ਸਿੰਘ ਵੜੈਚ, ਜਸਵੰਤ ਸਿੰਘ ਜੀਰੀ,ਗੁਰਪ੍ਰੀਤ ਸਿੰਘ ਰੂੜੇਕੇ, ਗੁਰਨਾਮ ਸਿੰਘ ਬਾਲਦ ਕਲਾਂ ਨੇ ਕੀਤੀ।ਸਟੇਜ ਸਕੱਤਰ ਦੇ ਫਰਜ਼ ਨਰੈਣ ਦੱਤ ਨੇ ਬਾਖੂਬੀ ਨਿਭਾਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION