29 C
Delhi
Saturday, April 20, 2024
spot_img
spot_img

ਮੋਦੀ ਸਰਕਾਰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ’ਤੇ ਕਰਤਾਰਪੁਰ ਸਾਹਿਬ ਵਿਖ਼ੇ ਹੋਣ ਵਾਲੇ ਸਮਾਗਮ ਲਈ ਸੰਗਤਾਂ ਨੂੰ ਇਜਾਜ਼ਤ ਦੇਵੇ: ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ
ਗੁਰਦਸਪੂਰ,
ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ 22 ਸਤੰਬਰ ਨੁੰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਦੇ ਸਮਾਗਮ ਸਬੰਧੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖ ਸਰਧਾਲੂਆ ਲਈ ਖੋਲਣ ਦਾ ਫੈਸਲਾ ਲਿਆ ਹੈ । ਇਹ ਫੈਸਲਾ ਨੈਸ਼ਨਲ ਕਮਾਂਡ ਐਡਂ ਆਪਰੇਸ਼ਨ ਸੈਟਂਰ ਇਸਲਾਮਾਬਾਦ ਵਲੋ ਲਿਆ ਗਿਆ ਹੈ । ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ।

ਬਾਜਵਾ ਨੇ ਅੱਗੇ ਆਖਿਆ ਕਿ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਤੇ ਭਾਰਤ ਸਰਕਾਰ ਨੁੰ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਇਜਾਜਤ ਦੇਣੀ ਚਾਹੀਦੀ ਹੈ ਤਾਂ ਜੋ ਸੰਗਤਾਂ 22 ਸਤੰਬਰ ਨੁੰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋ ਸਕਣ ।

ਬਾਜਵਾ ਨੇ ਅੱਗੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ 22 ਸਤੰਬਰ 2004 ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤੀ ਦਿਵਸ ਦਾ ਸਮਾਗਮ ਕਰਤਾਰਪੁਰ ਸਾਹਿਬ ਵਿਖੇ ਕਰਵਾਉਣਾ ਸੁਰੂ ਕੀਤਾ ਸੀ । ਉਸ ਸਮੇ ਸਾਡੀ ਸੰਸਥਾਂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ 180 ਸਰਧਾਲੂਆ ਦਾ ਜਥਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਰਤਾਰਪੁਰ ਸਾਹਿਬ ਵਿਖੇ ਗਿਆ ਸੀ ।

ਉਸ ਤੋ ਬਾਅਦ ਲਗਾਤਾਰ ਪਾਕਿਸਤਾਨ ਸਰਕਾਰ ਇਹ ਸਮਾਗਮ ਹਰ ਸਾਲ ਵੱਡੇ ਪੱਧਰ ਤੇ ਕਰਵਾ ਰਹੀ ਹੈ ।ਜਿਸ ਵਿੱਚ ਦੇਸਾ ਵਿਦੇਸ਼ਾ ਤੋ ਸਿੱਖ ਸੰਗਤਾਂ ਸ਼ਾਮਲ ਹੁੰਦੀਆ ਹਨ । ਕੇਦਰ ਦੀ ਮੋਦੀ ਸਰਕਾਰ ਨੂੰ ਖੁੱਲ ਦਿਲੀ ਵਿਖਾਉਦੇ ਹੋਏ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀ ਇਸ ਸਮਾਗਮ ਵਿੱਚ ਸਿੱਖ ਸੰਗਤਾਂ ਨੁੰ ਸ਼ਾਮਲ ਹੋਣ ਦੀ ਇਜਾਜਤ ਦੇਣੀ ਚਾਹੀਦੀ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION