35.8 C
Delhi
Friday, March 29, 2024
spot_img
spot_img

ਮੋਦੀ ਆਪਣੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਕਿਸਾਨ ਵਿਰੋਧੀ ਬਿਆਨਾਂ ’ਤੇ ਨਕੇਲ ਪਾਉਣ, ਗਾਜ਼ੀਪੁਰ ਬਾਰਡਰ ’ਤੇ ਕਿਸਾਨਾ ’ਤੇ ਹਮਲਾ ਭਾਜਪਾ ਦੀ ਚਾਲ: ਲੱਖੋਵਾਲ

ਯੈੱਸ ਪੰਜਾਬ
ਲੁਧਿਆਣਾ, 2 ਜੁਲਾਈ, 2021:
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਰਜਿ:283 ਦੀ ਅੱਜ ਇੱਕ ਅਹਿਮ ਮੀਟਿੰਗ ਸ. ਅਜਮੇਰ ਸਿੰਘ
ਲੱਖੋਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਰਾਮਕਰਨ ਸਿੰਘ ਰਾਮਾ ਸੈਕਟਰੀ ਜਨਰਲ ਪੰਜਾਬ, ਅਵਤਾਰ ਸਿੰਘ ਮੇਹਲੋਂ, ਸੂਰਤ ਸਿੰਘ ਬ੍ਰਹਮਕੇ, ਪ੍ਰੀਤਮ ਸਿੰਘ ਬਾਘਾਪੁਰਾਣਾ, ਪ੍ਰਸ਼ੋਤਮ ਸਿੰਘ ਗਿੱਲ ਸਾਰੇ ਮੀਤ ਪ੍ਰਧਾਨ ਪੰਜਾਬ, ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ ਸੰਗਠਨ ਪੰਜਾਬ, ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ, ਪਰਮਜੀਤ ਸਿੰਘ ਮਣਕਪੁਰ ਜਨਰਲ ਸਕੱਤਰ ਪੰਜਾਬ ਤੋਂ ਇਲਾਵਾ ਪੰਜਾਬ ਇਕਾਈ ਦੇ ਸਾਰੇ ਜਿਲਿ੍ਹਆਂ ਦੇ ਪ੍ਰਧਾਨ ਸ਼ਾਮਿਲ ਹੋਏ।

ਇਸ ਅਹਿਮ ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਸ.ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੇ ਰਾਜਾਂ ਦੇ ਮੁੱਖ ਮੰਤਰੀ ਕਿਸਾਨ ਵਿਰੋਧੀ ਬਿਆਨ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਦੇ ਰਹੇ ਹਨ ਕਿਉਂਕਿ ਪਿਛਲੇ 7 ਮਹੀਨਿਆਂ ਤੋਂ ਦੇਸ਼ ਦਾ ਕਿਸਾਨ ਲਗਾਤਾਰ ਕੇਂਦਰ ਸਰਕਾਰ ਵਿਰੁੱਧ ਧਰਨਿਆਂ ਉੱਪਰ ਬੈਠਾ ਹੈ। ਕੇਂਦਰ ਸਰਕਾਰ ਦੀਆਂ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਲਗਾਈਆਂ ਸਾਰੀਆਂ ਚਾਲਾਂ ਅਸਫਲ ਹੋ ਗਈਆਂ ਹਨ ਜਿਸ ਕਾਰਨ ਭਾਜਪਾ ਸਰਕਾਰ ਬੌਖਲਾਹਟ ਵਿੱਚ ਆ ਕੇ ਆਪਣੇ ਮੁੱਖ ਮੰਤਰੀਆਂ ਤੇ ਕੇਂਦਰੀ ਮੰਤਰੀਆਂ ਤੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਰੋਜ਼ ਨਵੇਂ ਨਵੇਂ ਬਿਆਨ ਦਿਲਵਾ ਰਹੀ ਹੈ ਜਿਸ ਦੀ ਭਾਰਤੀ ਕਿਸਾਨ ਯੂਨੀਅਨ ਸਖਤ ਨਿੰਦਾ ਕਰਦੀ ਹੈ ।

ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਵਰਕਰਾਂ ਨੂੰ ਨਕੇਲ ਪਾਉਣ ਕਿਉਂਕਿ ਉਨ੍ਹਾਂ ਦੇ ਅਜਿਹੇ ਬਿਆਨ ਪੰਜਾਬ ਦਾ ਮਹੌਲ ਖਰਾਬ ਕਰ ਸਕਦੇ ਹਨ। ਪੰਜਾਬ ਦੇ ਕਿਸਾਨਾਂ ਦਾ ਤਾਂ ਪਹਿਲਾਂ ਹੀ ਭਾਰਤ -ਪਾਕਿਸਤਾਨ ਦੀ ਵੰਡ ਮੌਕੇ ਬਹੁਤ ਉਜਾੜਾ ਹੋਇਆ ਸੀ ੳ ੁਸ ਤੋਂ ਬਾਅਦ 84 ਦੀ ਐਮਰਜੈਂਸੀ ਮੌਕੇ ਕਿਸਾਨਾਂ ਨੇ ਬਹੁਤ ਸੰਤਾਪ ਹੰਡਾਇਆ । ਹੁਣ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਇਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਕਿਸਾਨੀ ਖਤਮ ਹੋਣ ਕਿਨਾਰੇ ਹੈ। ਪਿਛਲੇ ਸਾਲ ਕੇਂਦਰ ਸਰਕਾਰ ਦੁਆਰਾਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਕਿਸਾਨ ਅੱਜ ਸੜਕਾਂ ਤੇ ਬੈਠਾ ਹੈ ਤਾਂ ਕਿ ਇਹ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ ਪਰ ਕੇਂਦਰ ਦੀ ਸਰਕਾਰ ਆਪਣੇ ਕੁਝ ਮੰਤਰੀ ਤੇ ਭਾੜੇ ਦੇ ਪਿਠੂਆਂ ਨਾਲ ਇਸ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਰਾਸਤਾ ਅਖਤਿਆਰ ਕਰ ਰਹੀ ਹੈ ਜਿਸ ਨਾਲ ਮਹੌਲ ਹੋਰ ਖਰਾਬ ਹੋ ਰਿਹਾ ਹੈ।

ਲੱਖੋਵਾਲ ਨੇ ਅੱਗੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ ਤੇ ਭਾਰਤੀ ਕਿਸਾਨ ਯੂਨੀਅਨ ਗਰੁੱਪ ਟਕੈਤ ਦੇ ਕੌਮੀ ਕਿਸਾਨ ਕੋਅਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਿਸ ਤਰ੍ਹਾਂ ਗਾਜ਼ੀਪੁਰ ਬਾਰਡਰ ਤੇ ਭਾਜਪਾ ਦੇ ਗੁੰਡਿਆਂ ਨੇ ਕਿਸਾਨ ਅੰਦੋਲਨਕਾਰੀਆਂ ਤੇ ਹਮਲਾ ਕੀਤਾ ਤੇ ਹੰਗਾਮਾ ਕੀਤਾ ੳ ੁਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਜ ੇਪੀ ਦੇ ਗੁੰਡੇ ਲਗਾਤਾਰ ਅੰਦੋਲਨ ਵਿਚ ਘਸਪੈਠ ਕਰਕੇ ਚੋਰੀਆ ਕਰ ਰਹੇ ਹਨ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਘਟੀਆ ਕੰਮ ਕਰ ਰਹੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ ਤੇ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਬੀਜੇਪੀ ਦੇ ਗੁੰਡਿਆਂ ਦਾ ਪੂਰਾ ਸਾਥ ਦੇ ਰਿਹਾ ਹੈ ।

ਲੱਖੋਵਾਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀਆਂ,ਮੰਤਰੀਆਂ ਤੇ ਵਰਕਰ ਗੁੰਡਿਆਂ ਤੇ ਨਕੇਲ ਕਸਣ ਨਹੀਂ ਤਾਂ ਭਾਜਪਾ ਦੇ ਬੰਦਿਆਂ ਦਾ ਪੂਰੇ ਦੇਸ਼ ਵਿਚਂੋ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ ਤੇ ਜਿਥੇ ਕਿਤੇ ਵੀ ਚੋਣਾ ਹੋਈਆ ਭਾਜਪਾ ਨੂੰ ਹਰਾਉਣ ਲਈ ਪ੍ਰਚਾਰ ਕੀਤਾ ਜਾਵੇਗਾ। ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਨੀ ਚਾਹੁੰਦੇ ਹਨ ਕਿ ਕਿਸਾਨ ਮਾਰੂ ਤਿੰਨੋ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾ ਕਿ ਦੇਸ਼ ਦੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ ਤੇ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਬਣੀ ਰਹਿ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION