ਅੱਜ-ਨਾਮਾ
ਇੱਕੋ ਈ ਗੱਲ ਕੋਰੋਨਾ ਦੀ ਸੁਣਦਿਆਂ ਤੋਂ,
ਖਿਝ ਲੋਕਾਂ ਨੂੰ ਦਿੱਸੇ ਜਿਉਂ ਚੜ੍ਹੀ ਮੀਆਂ।
ਹਰ ਕੋਈ ਆਪਣੀ ਰੌਂਅ ਦਾ ਮਸਤ-ਮੌਲਾ,
ਗਿਣਦੇ ਲੋਕ ਨਹੀਂ ਮੌਤਾਂ ਦੀ ਲੜੀ ਮੀਆਂ।
ਮਰਦਾ ਮਰੇ ਕੋਈ ਆਂਢ-ਗਵਾਂਢ ਦਾ ਵੀ,
ਜਾਂਦਾ ਬਹਿਣ ਨਾ ਕੋਈ ਦੋ ਘੜੀ ਮੀਆਂ।
ਮੋਢਾ ਦੇਣ ਲਈ ਲੱਭਣ ਨਹੀਂ ਚਾਰ ਸਾਥੀ,
ਔਕੜ ਇਹ ਵੀ ਬਣੀ ਪਈ ਬੜੀ ਮੀਆਂ।
ਮਰਦਾ ਬਾਪ ਤਾਂ ਮਗਰ ਨਹੀਂ ਪੁੱਤ ਜਾਂਦਾ,
ਕਰਦੀ ਰਹਿੰਦੀ ਆ ਲਾਸ਼ ਉਡੀਕ ਮੀਆਂ।
ਛਾਂਗਿਆ ਮਾਸ ਕੋਰੋਨਾ ਈ ਨਹੁੰਆਂ ਨਾਲੋਂ,
ਹੋ ਗਏ ਰਿਸ਼ਤੇ ਵੀ ਨਾਮ-ਧਰੀਕ ਮੀਆਂ।
-ਤੀਸ ਮਾਰ ਖਾਂ
ਮਈ 23, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ