31.1 C
Delhi
Saturday, April 20, 2024
spot_img
spot_img

ਮੇਰੇ ਟਰੈਕਟਰ ਦੀ ਗੱਦੀ ਵੇਖ਼ਣ ਵਾਲੇ ਮੋਦੀ ਦੇ ਆਲੀਸ਼ਾਨ ਹਵਾਈ ਜਹਾਜ਼ ਬਾਰੇ ਸਵਾਲ ਕਿਉਂ ਨਹੀਂ ਚੁੱਕਦੇ: ਰਾਹੁਲ

ਪਟਿਆਲਾ, 6 ਅਕਤੂਬਰ, 2020:
ਰਾਹੁਲ ਗਾਂਧੀ ਨੇ ਅੱਜ ਆਪਣੇ ਟਰੈਕਟਰ ‘ਤੇ ਕਿਸੇ ਹੋਰ ਵਿਅਕਤੀ ਵੱਲੋਂ ਰੱਖੀ ‘ਗੱਦੀ’ ‘ਤੇ ਸਵਾਲ ਚੁੱਕਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਤਾਅਨਾ ਮਾਰਦਿਆਂ ਤਨਜ਼ ਕੀਤੀ ਕਿ ਟੈਕਸ ਦੇਣ ਵਾਲੇ ਲੋਕਾਂ ਦੇ 8,000 ਕਰੋੜ ਰੁਪਏ ਤੋਂ ਵੱਧ ਦੇ ਪੈਸੇ ਨਾਲ ਖ਼ਰੀਦੇ ਪ੍ਰਧਾਨ ਮੰਤਰੀ ਦੇ ਨਵੇਂ ਏਅਰ ਇੰਡੀਆ ਦੇ ਜਹਾਜ਼ ਵਿੱਚ ਸਿਰਫ ਇਕ ਗੱਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਆਰਾਮ ਲਈ ਕਈ ਸ਼ਾਨਦਾਰ ਬੈੱਡ ਲੱਗੇ ਹੋਏ ਹਨ।

ਮੀਡੀਆ ਵੱਲੋਂ ਸ੍ਰੀ ਗਾਂਧੀ ਦੀ ਪੰਜਾਬ ਵਿੱਚ ‘ਖੇਤੀ ਬਚਾਓ ਯਾਤਰਾ’ ਦੌਰਾਨ ਟਰੈਕਟਰ ਉਪਰ ‘ਗੱਦੀ’ ‘ਤੇ ਬੈਠਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਹੁਲ ਨੇ ਕਿਹਾ, “ਤੁਸੀਂ ਭਾਜਪਾ ਆਗੂਆਂ ਨੂੰ ਇਸ ਬਾਰੇ ਸਵਾਲ ਕਿਉਂ ਨਹੀਂ ਪੁੱਛਦੇ?”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਰਾਹੁਲ ਨੇ ਕਿਹਾ ਕਿ ਕਿਉਂ ਜੋ ਉਨ੍ਹਾਂ ਦੇ ਮਿੱਤਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਹਵਾਈ ਜਹਾਜ਼ ਹੈ, ਸਿਰਫ ਇਸ ਲਈ ਤੁਸੀਂ ਜਹਾਜ਼ ‘ਤੇ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕਰ ਰਹੇ ਹੋ।

ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਵਿਅਕਤੀ ਵੀ.ਵੀ.ਆਈ.ਪੀ. ਬੋਇੰਗ 777 ਨੂੰ ਖ਼ਰੀਦਣ ਲਈ ਖ਼ਰਚੀ ਗਈ ਵੱਡੀ ਰਕਮ ਨੂੰ ਨਹੀਂ ਵੇਖ ਰਿਹਾ ਹੈ ਅਤੇ ਨਾ ਉਨ੍ਹਾਂ ਤੋਂ ਪੁੱਛ ਰਿਹਾ ਹੈ ਪਰ ਉਨ੍ਹਾਂ ਦੇ ਟਰੈਕਟਰ ਦੀ ‘ਗੱਦੀ’ ‘ਤੇ ਸਵਾਲ ਚੁੱਕੇ ਜਾ ਰਹੇ ਹਨ, ਜਿਹੜੀ ਕਿ ਉਨ੍ਹਾਂ ਦੇ ਕਿਸੇ ਸ਼ੁੱਭਚਿੰਤਕ ਨੇ ਉਨ੍ਹਾਂ ਲਈ ਟਰੈਕਟਰ ‘ਤੇ ਲਾਈ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION