25.6 C
Delhi
Saturday, April 20, 2024
spot_img
spot_img

ਮੁੱਖ ਮੰਤਰੀ ਦੀ ਕੁਰਸੀ ਗੁਆਉਣ ਤੋਂ ਬਾਅਦ ਹੁਣ ਜੇਲ ਜਾਣ ਦੀ ਤਿਆਰੀ ਕਰੇ ਕਮਲਨਾਥ: ਸਿਰਸਾ

ਨਵੀਂ ਦਿੱਲੀ, 20 ਮਾਰਚ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਦੀ ਕੁਰਸੀ ਗੁਆਉਣ ਮਗਰੋਂ ਹੁਣ ਕਮਲਨਾਥ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਜੇਲ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਮਲਨਾਥ ਨੇ ਜਿਥੇ ਮੱਧ ਪ੍ਰਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਤੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਕਰਨ ਤੋਂ ਟਾਲਾ ਵੱਟਿਆ, ਉਥੇ ਹੀ ਉਹ ਮਨੁੱਖਤਾ ਦੇ ਖਿਲਾਫ ਬਹੁਤ ਹੀ ਘਿਰਣਾਯੋਗ ਅਪਰਾਧਾਂ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ 1 ਨਵੰਬਰ 1984 ਦਾ ਉਹ ਦਿਨ ਸਿੱਖ ਕਦੇ ਭੁੱਲ ਨਹੀਂ ਸਕਦੇ ਜਦੋਂ ਕਮਲਨਾਥ ਨੇ ਗੁਰਦੁਆਰਾ ਰਕਾਬਗੰਜ ਸਾਹਿਬ ‘ਤੇ ਹਮਲਾ ਕਰਵਾਇਆ ਤੇ ਇਥੇ ਦੋ ਸਿੱਖਾਂ ਦਾ ਕਤਲੇਆਮ ਕਰਵਾਇਆ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ 35 ਸਾਲਾਂ ਤੱਕ ਗਾਂਧੀ ਪਰਿਵਾਰ ਦੀ ਸਰਪ੍ਰਸਤੀ ਦੀ ਬਦੌਲਤ ਕਮਲਨਾਥ ਕਾਨੂੰਨ ਦੀ ਪਕੜ ਤੋਂ ਬਚਦਾ ਰਿਹਾ ਪਰ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਮੱਧ ਪ੍ਰਦੇਸ਼ ਵਿਚ ਉਸਦੇ ਝੂਠ ਦਾ ਪਰਦਾਫਾਸ਼ ਹੋ ਗਿਆ ਤੇ ਉਸਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਅਹੁਦਾ ਦੇਣਾ ਪਿਆ, ਇਸੇ ਤਰੀਕੇ ਹੁਣ 1984 ਦੇ ਸਿੱਖ ਕਤਲੇਆਮ ਕੇਸ ਵਿਚ ਵੀ ਉਸਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਉਸਨੂੰ ਆਪਣੇ ਕੀਤੇ ਬਜੱਰ ਗੁਨਾਹਾਂ ਵਾਸਤੇ ਸਲਾਖਾਂ ਪਿੱਛੇ ਜਾਣਾ ਪਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਕਮਲਨਾਥ ਗਾਂਧੀ ਪਰਿਵਾਰ ਦੇ ਬੇਹੱਦ ਨਜ਼ਦੀਕੀਆਂ ਵਿਚੋਂ ਹੈ ਜਿਸਨੇ ਹਮੇਸ਼ਾ ਕਾਨੂੰਨ ਦਾ ਮਖੌਲ ਉਡਾਇਆ ਹੈ। ਉਹਨਾਂ ਕਿਹਾ ਕਿ ਭਾਵੇਂ ਮੱਧ ਪ੍ਰਦੇਸ਼ ਵਿਚ ਸਰਕਾਰ ਬਚਾਉਣ ਦਾ ਮਾਮਲਾ ਹੋਵੇ ਜਾਂ ਫਿਰ ਸਿੱਖ ਕਤਲੇਆਮ ਕੇਸਾਂ ਵਿਚੋਂ ਆਪਣੀ ਚਮੜੀ ਬਚਾਉਣ ਦਾ ਕਮਲਨਾਥ ਨੇ ਹਮੇਸ਼ਾ ਕਾਨੂੰਨੀ ਪਹਿਲੂਆਂ ਦੀ ਦੁਰਵਰਤੋਂ ਕੀਤੀ ਹੈ ਪਰ ਹੁਣ ਜਿਵੇਂ ਮੱਧ ਪ੍ਰਦੇਸ਼ ਵਿਚ ਉਸਨੂੰ ਸੱਚ ਦਾ ਸਾਹਮਣਾ ਕਰਨਾ ਪਿਆ ਹੈ, ਉਸੇ ਤਰੀਕੇ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਵੀ ਸੱਚ ਦਾ ਸਾਹਮਣਾ ਕਰਨਾ ਪਵੇਗਾ ਤੇ ਜੇਲ ਜਾਣਾ ਪਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਮਲਨਾਥ ਦੇ ਖਿਲਾਫ ਲੋੜੀਂਦੇ ਗਵਾਹ ਮੌਜੂਦ ਹਨ ਜੋ ਉਸ ਦੀ 1984 ਦੇ ਸਿੱਖ ਕਤਲੇਆਮ ਵਿਚ ਭੂਮਿਕਾ ਨੂੰ ਪਹਿਲਾਂ ਹੀ ਜੱਗ ਜਾਹਰ ਕਰ ਚੁੱਕੇ ਹਨ ਤੇ ਹੁਣ ਕਾਨੂੰਨੀ ਤੌਰ ‘ਤੇ ਉਸਨੂੰ ਬੇਨਕਾਬ ਕਰਨਗੇ ਤੇ ਆਖਿਰਕਾਰ ਕਮਲਨਾਥ ਨੂੰ ਆਪਣੇ ਕੀਤੇ ਪਾਪਾਂ ਦਾ ਦੇਣ ਦੇਣਾ ਹੀ ਪਵੇਗਾ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਕੀਤੇ ਕਰਮਾਂ ਦੀ ਸਜ਼ਾ ਦੁਆਉਣ ਲਈ ਦ੍ਰਿੜ ਸੰਕਲਪ ਹੈ ਤੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਪੂਰੀ ਕਰੇਗਾ ਤੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਪਹੁੰਚਾਏ ਜਾਣਗੇ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਅੱਜ ਦੇ ਦਿਨ ਹੀ ਨਿਰਭਿਆ ਨੂੰ ਇਨਸਾਫ ਮਿਲਿਆ ਤੇ ਉਸ ਨਾਲ ਸਮੂਹਿਕ ਜਬਰ ਜਿਨਾਹ ਦੇ ਦੋਸ਼ੀਆਂ ਨੂੰ ਫਾਂਸੀ ਮਿਲੀ ਤੇ ਅੱਜ ਦੇ ਦਿਨ ਹੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਗੁਆਉਣੀ ਪਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION